Stock Market Today: ਦੇਸ਼ ’ਚ ਰਿਕਾਰਡ ਪੱਧਰ ਉੱਤੇ ਵਧਦੇ ਜਾ ਰਹੇ ਕੋਰੋਨਾ ਦੀ ਲਾਗ ਦੇ ਮਾਮਲਿਆਂ ਕਾਰਣ ਬਾਜ਼ਾਰ ਵਿੱਚ ਤੇਜ਼ ਬਿਕਵਾਲੀ ਵੇਖਣ ਨੂੰ ਮਿਲ ਰਹੀ ਹੈ। ਅੱਜ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ (BSE Sensex) 1397 ਅੰਕ ਭਾਵ 2.82 ਫ਼ੀ ਸਦੀ ਦੀ ਗਿਰਾਵਟ ਨਾਲ 48,193.96 ਦੇ ਪੱਧਰ ਉੱਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਨਿਫ਼ਟੀ ਇੰਡੈਕਟਸ (NSE Nifty) 423.65 ਅੰਕ ਭਾਵ 2.86 ਫ਼ੀ ਸਦੀ ਟੁੱਟ ਕੇ 14,411.20 ਦੇ ਪੱਧਰ ਉੱਤੇ ਹੈ।


ਟੀਕਾਕਰਨ ਵਿੱਚ ਤੇਜ਼ੀ ਤੇ ਅਰਥ ਵਿਵਸਥਾ ’ਚ ਰੀਕਵਰੀ ਵਿੱਚ ਅਮਰੀਕੀ ਬਾਜ਼ਾਰਾਂ ਦਾ ਜੋਸ਼ ਵੇਖਣ ਨੂੰ ਮਿਲਿਆ ਹੈ। ਸ਼ੁੱਕਰਵਾਰ ਨੂੰ DOW ਅਤੇ S&P 500 ਰਿਕਾਰਡ ਉਚਾਈ ਉੱਤੇ ਬੰਦ ਹੋਏ। ਉੱਧਰ ਏਸ਼ੀਆਈ ਬਾਜ਼ਾਰਾਂ ’ਚ ਮਿਲਿਆ-ਜੁਲਿਆ ਕਾਰੋਬਾਰ ਵੇਖਣ ਨੂੰ ਮਿਲ ਰਿਹਾ ਹੈ।


ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਦੀ ਦੂਜੀ ਲਹਿਰ ਤੇਜ਼ ਹੋਈ ਹੈ। ਮਹਾਰਾਸ਼ਟਰ ਤੇ ਦਿੱਲੀ ’ਚ ਰਿਕਾਰਡ ਕੇਸ ਦਰਜ ਹੋਏ ਹਨ। ਮਹਾਰਾਸ਼ਟਰ ’ਚ ਦੋ ਤੋਂ ਤਿੰਨ ਹਫ਼ਤਿਆਂ ਦੇ ਲੌਕਡਾਊਨ ਦਾ ਫ਼ੈਸਲਾ ਅੱਜ ਸੰਭਵ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 1 ਲੱਖ 52 ਹਜ਼ਾਰ 879 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 839 ਵਿਅਕਤੀਆਂ ਦੀ ਮੌਤ ਹੋ ਗਈ ਹੈ।


ਬੈਂਕਿੰਗ ਸੈਕਟਰ ’ਚ ਵੱਡੀ ਗਿਰਾਵਟ ਅੱਜ ਦੇ ਕਾਰੋਬਾਰ ਵਿੱਚ ਬੈਂਕ ਤੇ ਫ਼ਾਈਨਾਂਸ਼ੀਅਲ ਸ਼ੇਅਰਾਂ ਵਿੱਚ ਸਭ ਤੋਂ ਵੱਧ ਬਿਕਵਾਲੀ ਹੈ। ਨਿਫ਼ਟੀ ਬੈਂਕ ਇੰਡੈਕਸ 3.5 ਫ਼ੀ ਸਦੀ ਤੋਂ ਵੱਧ ਟੁੱਟ ਗਿਆ ਹੈ। ਇਸ ਤੋਂ ਇਲਾਵਾ ਪੀਐੱਸਯੂ ਬੈਂਕ ਇੰਡੈਕਸ ਵਿੱਚ ਵੀ ਲਗਭਗ 5 ਫ਼ੀ ਸਦੀ ਤੋਂ ਵੱਧ ਦੀ ਗਿਰਾਵਟ ਭਾਰੂ ਹੈ। ਉੱਧਰ ਆਈਟੀ ਅਤੇ ਫ਼ਾਰਮਾ ਸ਼ੇਅਰਾਂ ਵਿੱਚ ਹਲਕੀ ਗਿਰਾਵਟ ਵੇਖਣ ਨੂੰ ਮਿਲੀ ਹੈ।


ਅੱਜ ਦੇ ਵੱਡੇ ਸ਼ੇਅਰਾਂ ਦੀ ਗੱਲ ਕਰੀਏ, ਤਾਂ ਸੈਂਸੈਕਸ ਦੇ 30 ਵਿੱਚੋਂ 29 ਸ਼ੇਅਰ ਲਾਲ ਨਿਸ਼ਾਨ ’ਤੇ ਕਾਰੋਬਾਰ ਕਰ ਰਹੇ ਹਨ। ਅੱਜ ਦੇ ਕਾਰੋਬਾਰ ’ਚ ਸਿਰਫ਼ ਇੰਫ਼ੋਸਿਸ ਵਾਧੇ ਨਾਲ ਟ੍ਰੈਂਡ ਕਰ ਰਿਹਾ ਹੈ। ਇਸ ਤੋਂ ਇਲਾਵਾ ਸਾਰੇ ਸ਼ੇਅਰਾਂ ਵਿੱਚ ਵੱਡੀ ਬਿਕਵਾਲੀ ਭਾਰੂ ਹੈ।


ਅੱਜ ਦੇ ਗਿਰਾਵਟ ਵਾਲੇ ਸ਼ੇਅਰਾਂ ਦੀ ਗੱਲ ਕਰੀਏ, ਤਾਂ ਇੰਡਸਇੰਡ ਬੈਂਕ 8 ਫ਼ੀ ਸਦੀ ਤੋਂ ਵੱਧ ਟੁੱਟਿਆ ਹੈ। ਇਸ ਤੋਂ ਇਲਾਵਾ SBI, Bajaj Fin, Bajaj Auto, Icici Bank, Titan, Bajaj Finsv, Axis Bank, HDFC Bank, ITC, Reliance, TCS, Dr Reddy, HUL, TechM, HCL Tech ਸਭ ਵਿੱਚ ਵੱਡੀ ਗਿਰਾਵਟ ਭਾਰੂ ਹੋਈ ਦਿਸਦੀ ਹੈ।


ਸੈਕਟੋਰੀਅਲ ਇੰਡੈਕਸ ਦੀ ਗੱਲ ਕਰੀਏ, ਤਾਂ ਅੱਜ ਸਾਰੇ ਖੇਤਰਾਂ ਵਿੱਚ ਵੱਡੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਅੱਜ ਦੇ ਕਾਰੋਬਾਰ ਵਿੱਚ ਆਟੋ, ਬੈਂਕ ਨਿਫ਼ਟੀ, ਕੈਪੀਟਲ ਗੁੱਡਜ਼, ਖਪਤਕਾਰ ਟਿਕਾਊ ਵਸਤਾਂ, ਐੱਫ਼ਐੱਮਸੀਜੀ, ਹੈਲਥਕੇਅਰ, ਮੈਟਲਿ, ਆਇਲ ਐਂਡ ਗੈਸ, ਪੀਐੱਸਯੂ, ਆਈਟੀ ਅਤੇ ਟੈੱਕ ਸੈਕਟਰਜ਼ ਲਾਲ ਨਿਸ਼ਾਨ ‘ਤੇ ਹਨ।