Cryptocurrency Bill 2021: ਕੇਂਦਰ ਸਰਕਾਰ ਦੇ ਕ੍ਰਿਪਟੋਕਰੰਸੀ ਬਿੱਲ ਦੀ ਘੋਸ਼ਣਾ ਤੋਂ ਬਾਅਦ ਕ੍ਰਿਪਟੋ ਬਾਜ਼ਾਰ 'ਚ ਵੱਡੀ ਗਿਰਾਵਟ (cryptocurrency market down) ਦੇਖਣ ਨੂੰ ਮਿਲ ਰਹੀ ਹੈ। ਸਾਰੀਆਂ ਕ੍ਰਿਪਟੋਕਰੰਸੀਆਂ ਲਾਲ ਨਿਸ਼ਾਨ 'ਚ ਟ੍ਰੇਡ ਕਰ ਰਹੀਆਂ ਹਨ। ਸਰਕਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਸ਼ੀਤਕਾਲੀਨ ਸੈਸ਼ਨ 'ਚ ਕ੍ਰਿਪਟੋ ਬਿੱਲ ਲਿਆਂਦਾ ਜਾਵੇਗਾ। ਇਸ ਖ਼ਬਰ ਤੋਂ ਬਾਅਦ ਸਾਰੀਆਂ ਵੱਡੀਆਂ ਕ੍ਰਿਪਟੋਕਰੰਸੀਆਂ 'ਚ ਹਾਹਾਕਾਰ ਮੱਚ ਗਈ ਤੇ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ।


25 ਫ਼ੀਸਦੀ ਤਕ ਦੀ ਗਿਰਾਵਟ


ਦੇਸ਼ 'ਚ ਕ੍ਰਿਪਟੋਕਰੰਸੀ ਨੂੰ ਲੈ ਕੇ ਬਹੁਤ ਸਖ਼ਤੀ ਹੋ ਗਈ ਹੈ। ਸਰਕਾਰ ਦੇ ਐਲਾਨ ਤੋਂ ਬਾਅਦ ਡਿਜ਼ੀਟਲ ਕਰੰਸੀ 'ਚ ਕਰੀਬ 18 ਤੋਂ 25 ਫ਼ੀਸਦੀ ਦੀ ਗਿਰਾਵਟ ਆਈ ਹੈ।


ਬਿਟਕੋਇਨ 25 ਫ਼ੀਸਦੀ ਡਿੱਗਿਆ


ਦੱਸ ਦੇਈਏ ਕਿ ਅੱਜ ਸਵੇਰੇ 9 ਵਜੇ ਵਜ਼ੀਰ ਐਕਸ ਐਪ 'ਤੇ ਬਿਟਕੁਆਇਨ '25.07 ਫ਼ੀਸਦੀ ਦੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਇਸ ਗਿਰਾਵਟ ਤੋਂ ਬਾਅਦ ਬਿਟਕੁਆਇਨ 3460351 ਦੇ ਪੱਧਰ 'ਤੇ ਟ੍ਰੇਡ ਕਰ ਰਿਹਾ ਹੈ। ਇਸ ਤੋਂ ਇਲਾਵਾ USDT 'ਚ ਵੀ 22.65 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਤੋਂ ਬਾਅਦ USDT 62.23 ਰੁਪਏ ਦੇ ਪੱਧਰ 'ਤੇ ਟ੍ਰੇਡ ਕਰ ਰਿਹਾ ਹੈ।


ਸਾਰਿਆਂ 'ਚ ਹੋ ਰਹੀ ਹੈ ਬਿਕਵਾਲੀ


ਇਸ ਤੋਂ ਇਲਾਵਾ ਪ੍ਰਮੁੱਖ ਕ੍ਰਿਪਟੋਕਰੰਸੀ ਈਥੇਰੀਅਮ '22 ਫ਼ੀਸਦੀ ਦੀ ਗਿਰਾਵਟ ਹੈ। ਇਸ ਦੇ ਨਾਲ ਹੀ ਡੌਗ ਕੁਆਇਨ ਵੀ 23 ਫ਼ੀਸਦੀ ਤਕ ਡਿੱਗ ਗਿਆ ਹੈ। ਮੈਟਿਕ 22.5 ਫ਼ੀਸਦੀ, ਕੋਰਡੋਨੋ 30 ਫ਼ੀਸਦੀ, ਰਿੱਪਲ 25 ਫ਼ੀਸਦੀ, ਸੋਲਾਨਾ 25 ਫ਼ੀਸਦੀ ਡਿੱਗਿਆ ਹੈ।


ਸਰਕਾਰ ਬਿੱਲ ਪੇਸ਼ ਕਰੇਗੀ


ਦੱਸ ਦੇਈਏ ਕਿ ਇਸ ਸ਼ੀਤਕਾਲੀਨ ਸੈਸ਼ਨ 'ਚ ਸਰਕਾਰ ਕ੍ਰਿਪਟੋਕੁਰੰਸੀ ਐਂਡ ਰੈਗੂਲੇਸ਼ਨ ਆਫ਼ ਆਫੀਸ਼ੀਅਲ ਡਿਜ਼ੀਟਲ ਕਰੰਸੀ ਬਿੱਲ 2021 (ਕ੍ਰਿਪਟੋਕੁਰੰਸੀ ਐਂਡ ਰੈਗੂਲੇਸ਼ਨ ਆਫ ਆਫੀਸ਼ੀਅਲ ਡਿਜੀਟਲ ਕਰੰਸੀ ਬਿੱਲ 2021) ਪੇਸ਼ ਕਰ ਸਕਦੀ ਹੈ।


ਇਸ ਬਿੱਲ 'ਚ ਆਰਬੀਆਈ ਦੀ ਤਰਫੋਂ ਸਰਕਾਰੀ ਡਿਜ਼ੀਟਲ ਮੁਦਰਾ ਵਿੱਚ ਨਿਵੇਸ਼ ਕਰਨ ਅਤੇ ਚਲਾਉਣ ਲਈ ਢਾਂਚੇ 'ਚ ਵੀ ਵਿਵਸਥਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਰਕਾਰ ਇਸ ਦੀ ਤਕਨੀਕੀ ਵਰਤੋਂ 'ਚ ਵੀ ਕੁਝ ਢਿੱਲ ਦੇ ਸਕਦੀ ਹੈ। ਇਸ ਬਾਰੇ ਪੂਰੀ ਜਾਣਕਾਰੀ ਲੋਕ ਸਭਾ ਦੇ ਬੁਲੇਟਿਨ 'ਚ ਦਿੱਤੀ ਜਾਵੇਗੀ।


ਇਹ ਵੀ ਪੜ੍ਹੋ: Punjab Government: ਮੁੱਖ ਮੰਤਰੀ ਚੰਨੀ ਵੱਲੋਂ ਮੁਲਾਜ਼ਮਾਂ ਨੂੰ ਵੱਡਾ ਰਾਹਤ, ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904