DA Hike July 2026 : ਕੇਂਦਰ ਸਰਕਾਰ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ (Dearness Allowance) ਵਿੱਚ ਵਾਧੇ ਦੀ ਉਡੀਕ ਹੈ। ਜੁਲਾਈ 2026 ਤੋਂ ਲਾਗੂ ਹੋਣ ਵਾਲੇ ਮਹਿੰਗਾਈ ਭੱਤੇ ਵਿੱਚ 3 ਤੋਂ 4 ਫੀਸਦੀ ਤੱਕ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮੁਲਾਜ਼ਮਾਂ ਦੀ ਹਰ ਮਹੀਨੇ ਮਿਲਣ ਵਾਲੀ ਤਨਖਾਹ ਵਿੱਚ ਚੰਗਾ ਵਾਧਾ ਹੋ ਸਕਦਾ ਹੈ।

Continues below advertisement

ਦੱਸ ਦੇਈਏ ਕਿ ਕੇਂਦਰ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਵਧਦੀ ਮਹਿੰਗਾਈ ਤੋਂ ਰਾਹਤ ਦੇਣ ਲਈ ਮਹਿੰਗਾਈ ਭੱਤਾ ਦਿੰਦੀ ਹੈ। ਇਸ ਵਿੱਚ ਸਾਲ ਵਿੱਚ ਦੋ ਵਾਰ ਜਨਵਰੀ ਅਤੇ ਜੁਲਾਈ ਤੋਂ ਸੋਧ ਕੀਤੀ ਜਾਂਦੀ ਹੈ। DA 60 ਫੀਸਦੀ ਤੋਂ ਵਧ ਕੇ 64 ਫੀਸਦੀ ਹੋ ਸਕਦਾ ਹੈ। ਜਨਵਰੀ 2026 ਵਿੱਚ ਕੇਂਦਰ ਸਰਕਾਰ ਨੇ ਮਹਿੰਗਾਈ ਭੱਤਾ 58 ਫੀਸਦੀ ਤੋਂ ਵਧਾ ਕੇ 60 ਫੀਸਦੀ ਕੀਤਾ ਸੀ। ਹੁਣ ਜੁਲਾਈ 2026 ਲਈ ਇਸ ਵਿੱਚ 3 ਜਾਂ 4 ਫੀਸਦੀ ਵਾਧੇ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

ਜੇਕਰ ਸਰਕਾਰ 3 ਫੀਸਦੀ ਵਾਧਾ ਕਰਦੀ ਹੈ ਤਾਂ DA ਵਧ ਕੇ 63 ਫੀਸਦੀ ਹੋ ਜਾਵੇਗਾ। ਜਦਕਿ 4 ਫੀਸਦੀ ਵਾਧਾ ਹੋਣ 'ਤੇ ਇਹ 64 ਫੀਸਦੀ ਤੱਕ ਪਹੁੰਚ ਸਕਦਾ ਹੈ। ਹਾਲਾਂਕਿ ਅੰਤਿਮ ਦਰ ਸਰਕਾਰ ਦੇ ਅਧਿਕਾਰਤ ਐਲਾਨ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

Continues below advertisement

ਜਾਣੋ ਤੁਹਾਡੀ ਤਨਖਾਹ ਵਿੱਚ ਕਿੰਨਾ ਹੋਵੇਗਾ ਵਾਧਾ

ਮਹਿੰਗਾਈ ਭੱਤੇ ਵਿੱਚ ਵਾਧਾ ਮੁਲਾਜ਼ਮ ਦੀ ਬੇਸਿਕ ਤਨਖਾਹ (Basic Salary) ਦੇ ਆਧਾਰ 'ਤੇ ਹੁੰਦਾ ਹੈ।

ਬੇਸਿਕ ਤਨਖਾਹ        3% ਵਾਧੇ 'ਤੇ           4% ਵਾਧੇ 'ਤੇ

 18,000 ਰੁਪਏ         540 ਰੁਪਏ                720ਰੁਪਏ 25,500 ਰੁਪਏ         765ਰੁਪਏ                 1,020ਰੁਪਏ 35,400 ਰੁਪਏ         1,062ਰੁਪਏ              1,416ਰੁਪਏ 44,900 ਰੁਪਏ         1,347ਰੁਪਏ              1,796ਰੁਪਏ 56,100 ਰੁਪਏ         1,683  ਰੁਪਏ             2,244ਰੁਪਏ

ਇਹ ਰਕਮ ਹਰ ਮਹੀਨੇ ਮਿਲਣ ਵਾਲੇ ਵਾਧੂ DA ਦੀ ਹੈ। ਉਦਾਹਰਨ ਵਜੋਂ, ਜੇਕਰ ਕਿਸੇ ਮੁਲਾਜ਼ਮ ਦੀ ਬੇਸਿਕ ਤਨਖਾਹ 56,100 ਰੁਪਏ ਹੈ ਤਾਂ 4 ਫੀਸਦੀ ਵਾਧੇ ਨਾਲ ਉਸ ਨੂੰ ਹਰ ਮਹੀਨੇ 2,244 ਰੁਪਏ ਵਾਧੂ ਮਿਲ ਸਕਦੇ ਹਨ।

ਕਿਵੇਂ ਤੈਅ ਹੁੰਦਾ ਹੈ ਮਹਿੰਗਾਈ ਭੱਤਾ?

ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਸੱਤਵੇਂ ਤਨਖਾਹ ਕਮਿਸ਼ਨ ਦੇ ਨਿਯਮਾਂ ਮੁਤਾਬਕ ਤੈਅ ਕੀਤਾ ਜਾਂਦਾ ਹੈ। ਇਸ ਦੀ ਗਣਨਾ ਲਈ ਉਦਯੋਗਿਕ ਮਜ਼ਦੂਰਾਂ ਦੇ ਖਪਤਕਾਰ ਮੁੱਲ ਸੂਚਕ ਅੰਕ (AICPI-IW) ਦੇ ਪਿਛਲੇ 12 ਮਹੀਨਿਆਂ ਦੇ ਔਸਤ ਨੂੰ ਆਧਾਰ ਬਣਾਇਆ ਜਾਂਦਾ ਹੈ।

ਮੁਲਾਜ਼ਮਾਂ ਨੂੰ ਮਿਲ ਸਕਦਾ ਹੈ ਏਰੀਅਰ

ਜੇਕਰ ਕੇਂਦਰ ਸਰਕਾਰ ਜੁਲਾਈ 2026 ਤੋਂ ਮਹਿੰਗਾਈ ਭੱਤੇ ਵਿੱਚ ਵਾਧੇ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਮੁਲਾਜ਼ਮਾਂ ਨੂੰ 1 ਜੁਲਾਈ ਤੋਂ ਬਣਦਾ ਬਕਾਇਆ (Arrears) ਵੀ ਮਿਲ ਸਕਦਾ ਹੈ। ਏਰੀਅਰ ਦੀ ਰਕਮ ਵਧੇ ਹੋਏ DA ਅਤੇ ਭੁਗਤਾਨ ਦੀ ਮਿਆਦ 'ਤੇ ਨਿਰਭਰ ਕਰੇਗੀ। ਫਿਲਹਾਲ ਮੁਲਾਜ਼ਮਾਂ ਨੂੰ ਸਰਕਾਰ ਦੇ ਅਧਿਕਾਰਤ ਐਲਾਨ ਦੀ ਉਡੀਕ ਹੈ।