DA Hike- Salary Increase: ਕਰਮਚਾਰੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ, ਜਿਸ ਨਾਲ ਇੱਕ ਵਾਰ ਫਿਰ ਤੋਂ ਉਨ੍ਹਾਂ ਉੱਪਰ ਪੈਸਿਆਂ ਦੀ ਬਰਸਾਤ ਹੋਏਗੀ। ਦੱਸ ਦੇਈਏ ਕਿ ਬੈਂਕ ਮੁਲਾਜ਼ਮਾਂ ਦੀ ਕਿਸਮਤ ਖੁੱਲ੍ਹਣ ਵਾਲੀ ਹੈ। ਦਰਅਸਲ, ਸਰਕਾਰ ਨੇ 1 ਮਈ 2026 ਤੋਂ ਬੈਂਕ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (DA) ਵਿੱਚ ਵਾਧਾ ਕਰ ਦਿੱਤਾ ਹੈ। ਇਹ ਨਵੀਂ ਦਰ ਮਈ ਤੋਂ ਜੁਲਾਈ 2026 ਦੀ ਤਿਮਾਹੀ ਲਈ ਲਾਗੂ ਰਹੇਗੀ, ਜਿਸ ਨਾਲ ਮੁਲਾਜ਼ਮਾਂ ਦੀ ਮਾਸਿਕ 'ਇਨ-ਹੈਂਡ' ਸੈਲਰੀ ਵਿੱਚ ਇਜ਼ਾਫਾ ਹੋਵੇਗਾ।

Continues below advertisement

ਜਾਣੋ ਕਿੰਨਾ ਹੋਇਆ ਵਾਧਾ?

ਸਰੋਤਾਂ ਅਨੁਸਾਰ, ਇਸ ਵਾਰ ਡੀਏ ਨੂੰ 25% ਤੋਂ ਵਧਾ ਕੇ 25.70% ਕਰ ਦਿੱਤਾ ਗਿਆ ਹੈ, ਯਾਨੀ ਕੁੱਲ 0.70% ਦਾ ਵਾਧਾ ਹੋਇਆ ਹੈ। ਇਹ ਵਾਧਾ 2026 ਦੀ ਪਹਿਲੀ ਤਿਮਾਹੀ ਦੇ ਕੰਜ਼ਿਊਮਰ ਪ੍ਰਾਈਸ ਇੰਡੈਕਸ (CPI) ਦੇ ਅੰਕੜਿਆਂ ਦੇ ਆਧਾਰ 'ਤੇ ਤੈਅ ਕੀਤਾ ਗਿਆ ਹੈ।

Continues below advertisement

ਸੈਲਰੀ 'ਤੇ ਕਿੰਨਾ ਪਵੇਗਾ ਅਸਰ?

ਡੀਏ ਵਿੱਚ ਹੋਏ ਇਸ ਵਾਧੇ ਨਾਲ ਕਰਮਚਾਰੀਆਂ ਦੀ ਸੈਲਰੀ ਵਿੱਚ ਹਰ ਮਹੀਨੇ 600 ਰੁਪਏ ਤੋਂ ਲੈ ਕੇ 1,000 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਇਹ ਵਾਧਾ ਮੁਲਾਜ਼ਮ ਦੀ ਬੇਸਿਕ ਸੈਲਰੀ ਅਤੇ ਉਨ੍ਹਾਂ ਦੇ ਸਕੇਲ (Scale) 'ਤੇ ਨਿਰਭਰ ਕਰੇਗਾ। 

ਸਕੇਲ-I (ਸਟੇਜ 10): ਜਿਨ੍ਹਾਂ ਦੀ ਬੇਸਿਕ ਸੈਲਰੀ 67,160 ਰੁਪਏ ਹੈ, ਉਨ੍ਹਾਂ ਦੀ ਸੈਲਰੀ ਵਿੱਚ ਲਗਭਗ 600 ਰੁਪਏ ਮਹੀਨਾ ਦਾ ਵਾਧਾ ਹੋਵੇਗਾ।

ਸਕੇਲ-I (ਸਟੇਜ 15): 80,560 ਰੁਪਏ ਬੇਸਿਕ ਸੈਲਰੀ ਵਾਲਿਆਂ ਨੂੰ ਲਗਭਗ 719 ਰੁਪਏ ਦਾ ਫਾਇਦਾ ਹੋਵੇਗਾ।

ਸਕੇਲ-II ਅਤੇ III (ਸਟੇਜ 47): ਜਿਨ੍ਹਾਂ ਦੀ ਬੇਸਿਕ ਸੈਲਰੀ 1,17,200 ਰੁਪਏ ਹੈ, ਉਨ੍ਹਾਂ ਨੂੰ ਹਰ ਮਹੀਨੇ ਲਗਭਗ 1,058 ਰੁਪਏ ਵੱਧ ਮਿਲਣਗੇ।

ਜਾਣੋ ਇਹ ਵਾਧਾ ਕਿਉਂ ਜ਼ਰੂਰੀ?

ਜਾਣਕਾਰੀ ਮੁਤਾਬਕ ਭਾਵੇਂ 0.70% ਦਾ ਵਾਧਾ ਦੇਖਣ ਵਿੱਚ ਛੋਟਾ ਲੱਗ ਸਕਦਾ ਹੈ, ਪਰ ਮਹਿੰਗਾਈ ਦੇ ਮੌਜੂਦਾ ਦੌਰ ਵਿੱਚ ਇਹ ਮੁਲਾਜ਼ਮਾਂ ਲਈ ਜ਼ਰੂਰੀ ਰਾਹਤ ਪ੍ਰਦਾਨ ਕਰਦਾ ਹੈ। ਨਿਯਮਤ ਤੌਰ 'ਤੇ ਡੀਏ ਵਿੱਚ ਹੋਣ ਵਾਲੀ ਸੋਧ ਨਾਲ ਮੁਲਾਜ਼ਮਾਂ ਦੀ ਸੈਲਰੀ ਮਹਿੰਗਾਈ ਦੇ ਨਾਲ ਸੰਤੁਲਿਤ ਬਣੀ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਵੀ ਆਪਣੇ ਮੁਲਾਜ਼ਮਾਂ ਦਾ ਡੀਏ 58% ਤੋਂ ਵਧਾ ਕੇ 60% ਕੀਤਾ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।