ਦੀਵਾਲੀ ਤੋਂ ਪਹਿਲਾਂ ਕਈ ਰਾਜ ਸਰਕਾਰਾਂ ਨੇ ਆਪਣੇ ਕਰਮਚਾਰੀਆਂ ਨੂੰ ਖੁਸ਼ਖਬਰੀ ਦਿੱਤੀ ਹੈ। ਝਾਰਖੰਡ, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਨੇ ਕਰਮਚਾਰੀਆਂ ਅਤੇ ਪੈਨਸ਼ਨਧਾਰਕਾਂ ਦੇ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਵਿੱਚ ਵਾਧੇ ਦਾ ਐਲਾਨ ਕੀਤਾ ਹੈ।

Continues below advertisement

ਝਾਰਖੰਡ ਵਿੱਚ 3 ਫ਼ੀਸਦੀ ਵਾਧਾ

ਝਾਰਖੰਡ ਸਰਕਾਰ ਨੇ ਮੰਗਲਵਾਰ ਨੂੰ ਰਾਜ਼ ਕਰਮਚਾਰੀਆਂ ਦੇ ਡੀ.ਏ. ਨੂੰ ਤਿੰਨ ਫੀਸਦੀ ਵਧਾ ਕੇ 58 ਫੀਸਦੀ ਕਰ ਦਿੱਤਾ ਹੈ, ਜਦਕਿ ਪੈਨਸ਼ਨਧਾਰੀਆਂ ਲਈ ਡੀ.ਆਰ. ਵੀ 58 ਫੀਸਦੀ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਦਰ 55 ਫੀਸਦੀ ਸੀ ਅਤੇ ਇਹ ਵਧਾਓ 1 ਜੁਲਾਈ ਤੋਂ ਲਾਗੂ ਹੋਵੇਗਾ। ਮੁੱਖ ਮੰਤਰੀ ਹੇਮੰਤ ਸੋਰੇਨ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ, ਜਿਸ ਨਾਲ ਰਾਜ਼ ਦੇ ਲਗਭਗ ਤਿੰਨ ਲੱਖ ਕਰਮਚਾਰੀਆਂ ਅਤੇ ਪੈਨਸ਼ਨਧਾਰੀਆਂ ਨੂੰ ਲਾਭ ਹੋਵੇਗਾ। ਇਸ ਮੀਟਿੰਗ ਵਿੱਚ ਕੁੱਲ 24 ਪ੍ਰਸਤਾਵਾਂ ਨੂੰ ਹਰੀ ਝੰਡੀ ਦਿੱਤੀ ਗਈ, ਜਿਨ੍ਹਾਂ ਵਿੱਚ 207 ਅਡਵਾਂਸਡ ਲਾਈਫ ਸਪੋਰਟ (ਏ.ਐਲ.ਐਸ.) ਅੰਬੁਲੈਂਸ ਖਰੀਦਣ ਦਾ ਪ੍ਰਸਤਾਵ ਵੀ ਸ਼ਾਮਲ ਹੈ, ਜੋ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਏਗਾ।

Continues below advertisement

ਮੱਧ ਪ੍ਰਦੇਸ਼ ਵਿੱਚ 2 ਫ਼ੀਸਦੀ DA-DR ਵਾਧਾ

ਮੁੱਖ ਮੰਤਰੀ ਮੋਹਨ ਯਾਦਵ ਦੀ ਕੈਬਨਿਟ ਨੇ ਰਾਜ ਕਰਮਚਾਰੀਆਂ ਅਤੇ ਪੈਨਸ਼ਨਧਾਰਕਾਂ ਦੇ DA ਅਤੇ DR ਵਿੱਚ ਦੋ ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਰਾਜ ਸਰਕਾਰ ਨੇ ਸ਼੍ਰੀਅੰਨ (ਮੋਟਾ ਅਨਾਜ) ਨੂੰ ਪ੍ਰੋਤਸਾਹਿਤ ਕਰਨ ਲਈ ‘ਸ਼੍ਰੀਅੰਨ ਫੈਡਰੇਸ਼ਨ’ ਬਣਾਉਣ ਦਾ ਵੀ ਫੈਸਲਾ ਕੀਤਾ ਹੈ।

ਉੱਤਰਾਖੰਡ ਵਿੱਚ 3 ਫ਼ੀਸਦੀ ਵਾਧਾ

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਸਰਕਾਰ ਨੇ ਦਿਵਾਲੀ ਤੋਂ ਪਹਿਲਾਂ ਰਾਜ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ DA ਅਤੇ DR ਵਿੱਚ ਤਿੰਨ ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਮਹਿੰਗਾਈ ਭੱਤਾ 55% ਤੋਂ ਵਧ ਕੇ 58% ਹੋ ਗਿਆ ਹੈ। ਇਹ ਵਾਧਾ ਵੀ 1 ਜੁਲਾਈ ਤੋਂ ਲਾਗੂ ਹੋਵੇਗਾ। ਰਾਜ ਦੇ ਲਗਭਗ ਢਾਈ ਲੱਖ ਕਰਮਚਾਰੀਆਂ ਨੂੰ ਇਸ ਦਾ ਲਾਭ ਮਿਲੇਗਾ।

ਹਿਮਾਚਲ ਪ੍ਰਦੇਸ਼ ਵਿੱਚ ਵੀ 3 ਫ਼ੀਸਦੀ ਵਾਧਾ DA

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਸਰਕਾਰ ਨੇ ਵੀ ਦਿਵਾਲੀ ਤੋਂ ਪਹਿਲਾਂ ਰਾਜ ਕਰਮਚਾਰੀਆਂ ਅਤੇ ਪੈਨਸ਼ਨਧਾਰਕਾਂ ਦਾ DA ਤਿੰਨ ਫ਼ੀਸਦੀ ਵਧਾਉਣ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਅਪਰੈਲ ਤੋਂ ਸਤੰਬਰ ਤੱਕ ਦਾ ਏਰੀਅਰ (ਬਕਾਇਆ ਰਕਮ) ਵੀ ਕਰਮਚਾਰੀਆਂ ਨੂੰ ਦਿਵਾਲੀ ਤੋਂ ਪਹਿਲਾਂ ਦਿੱਤਾ ਜਾਣ ਦਾ ਫੈਸਲਾ ਕੀਤਾ ਗਿਆ ਹੈ।