DA Hike Update: ਜਲਦ ਹੀ ਕੇਂਦਰ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਤੋਹਫ਼ਾ ਦੇ ਸਕਦੀ ਹੈ। ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ (DA) ਜਲਦੀ ਹੀ ਵਧ ਸਕਦਾ ਹੈ। ਇਸ ਦੇ ਨਾਲ ਹੀ 18 ਮਹੀਨਿਆਂ ਦੇ ਡੀਏ ਦੇ ਬਕਾਏ 'ਤੇ ਵੀ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਨਾ ਸਿਰਫ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਵਧੇਗੀ, ਸਗੋਂ ਬਕਾਇਆ ਰਾਸ਼ੀ ਮਿਲਣ ਨਾਲ ਵੀ ਵੱਡੀ ਰਾਹਤ ਮਿਲੇਗੀ।


ਦਰਅਸਲ ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਨੂੰ 18 ਮਹੀਨਿਆਂ ਤੋਂ ਡੀਏ ਦਾ ਬਕਾਇਆ ਨਹੀਂ ਦਿੱਤਾ। ਕਰਮਚਾਰੀ ਲੰਬੇ ਸਮੇਂ ਤੋਂ ਲਟਕ ਰਹੇ ਡੀਏ (Dear Allowance) ਦੀ ਅਦਾਇਗੀ ਦੀ ਮੰਗ ਕਰ ਰਹੇ ਹਨ। ਅਜਿਹੇ 'ਚ ਜੇਕਰ ਸਰਕਾਰ ਬਕਾਇਆ ਡੀਏ ਦਾ ਭੁਗਤਾਨ ਕਰ ਦਿੰਦੀ ਹੈ ਤਾਂ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੇਗੀ।


ਡੀਏ ਦੇ ਬਕਾਏ 'ਤੇ ਵੀ ਸਰਕਾਰ ਨਾਲ ਗੱਲਬਾਤ ਜਾਰੀ


ਕਰਮਚਾਰੀ ਲੰਬੇ ਸਮੇਂ ਤੋਂ ਡੀਏ ਦੇ ਬਕਾਏ ਦੇ ਰੁਕੇ ਹੋਏ ਪੈਸੇ ਦੀ ਮੰਗ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਹਫਤੇ 26 ਜਨਵਰੀ 2022 ਦੇ ਆਸ-ਪਾਸ ਸਰਕਾਰ ਕੋਈ ਫੈਸਲਾ ਲੈ ਸਕਦੀ ਹੈ, ਜਿਸ ਤੋਂ ਬਾਅਦ ਕੇਂਦਰੀ ਕਰਮਚਾਰੀਆਂ ਨੂੰ ਯਕਮੁਸ਼ਤ ਮਹਿੰਗਾਈ ਭੱਤੇ ਦਾ ਭੁਗਤਾਨ ਕੀਤਾ ਜਾ ਸਕਦਾ ਹੈ।


2 ਲੱਖ ਦਾ ਲਾਭ


ਜੇਕਰ ਕੇਂਦਰ ਸਰਕਾਰ ਇਹ ਫੈਸਲਾ ਲੈਂਦੀ ਹੈ ਤਾਂ ਕੇਂਦਰੀ ਕਰਮਚਾਰੀਆਂ ਨੂੰ 2 ਲੱਖ ਰੁਪਏ ਤੱਕ ਦਾ ਫਾਇਦਾ ਹੋਣ ਦੀ ਉਮੀਦ ਹੈ। ਲੈਵਲ-1 ਦੇ ਮੁਲਾਜ਼ਮਾਂ ਦਾ ਡੀਏ ਦਾ ਬਕਾਇਆ 11880 ਰੁਪਏ ਤੋਂ 37554 ਰੁਪਏ ਤੱਕ ਹੈ। ਇਸ ਦੇ ਨਾਲ ਹੀ, ਜੇਕਰ ਲੈਵਲ-13 ਅਤੇ ਲੈਵਲ-14 ਲਈ ਪੈਸਾ ਜੋੜਿਆ ਜਾਂਦਾ ਹੈ, ਤਾਂ ਇੱਕ ਕਰਮਚਾਰੀ ਨੂੰ ਡੀਏ ਦੇ ਬਕਾਏ ਦੇ 144200 ਰੁਪਏ ਤੋਂ 218200 ਰੁਪਏ ਦਿੱਤੇ ਜਾਣਗੇ।


ਡੀਏ ਦੇ ਬਕਾਏ 'ਤੇ ਛੇਤੀ ਗੱਲਬਾਤ


ਇਸ ਸਬੰਧ ਵਿੱਚ ਜੇਸੀਐਮ ਦੀ ਕੌਮੀ ਕੌਂਸਲ, ਪਰਸੋਨਲ ਅਤੇ ਸਿਖਲਾਈ ਵਿਭਾਗ ਅਤੇ ਵਿੱਤ ਮੰਤਰਾਲੇ ਵਿਚਕਾਰ ਕਈ ਦੌਰ ਦੀ ਗੱਲਬਾਤ ਹੋਈ ਹੈ। ਹਾਲਾਂਕਿ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਦਿਨਾਂ 'ਚ ਇਸ ਮਾਮਲੇ 'ਤੇ ਕੈਬਨਿਟ ਸਕੱਤਰ ਨਾਲ ਗੱਲਬਾਤ ਹੋ ਸਕਦੀ ਹੈ।


ਡੀਏ ਦੇ ਬਕਾਏ ਦਾ ਹੋ ਸਕਦਾ ਵਨ ਟਾਈਮ ਸੈਟਲਮੈਂਟ


ਨੈਸ਼ਨਲ ਕੌਂਸਲ ਆਫ਼ ਜੁਆਇੰਟ ਕੰਸਲਟੇਟਿਵ ਮਸ਼ੀਨਰੀ (ਜੇਸੀਐਮ) ਨੇ ਸਰਕਾਰ ਦੇ ਸਾਹਮਣੇ ਮੰਗ ਰੱਖੀ ਹੈ ਕਿ ਡੀਏ ਬਹਾਲ ਕਰਦੇ ਹੋਏ 18 ਮਹੀਨਿਆਂ ਦੇ ਬਕਾਇਆ ਡੀਏ ਦਾ ਵਨ ਟਾਈਮ ਸੈਟਲਮੈਂਟ ਵੀ ਕੀਤਾ ਜਾਵੇ। ਜੇਕਰ ਪ੍ਰਧਾਨ ਮੰਤਰੀ ਮੋਦੀ ਹਰੀ ਝੰਡੀ ਦੇ ਦਿੰਦੇ ਹਨ ਤਾਂ ਕਰਮਚਾਰੀਆਂ ਦੇ ਖਾਤੇ 'ਚ ਇਸ ਸਾਲ ਵੱਡੀ ਰਕਮ ਆ ਸਕਦੀ ਹੈ।


ਨੈਸ਼ਨਲ ਕੌਂਸਲ ਆਫ਼ ਜੁਆਇੰਟ ਕੰਸਲਟੇਟਿਵ ਮਸ਼ੀਨਰੀ (ਜੇਸੀਐਮ) ਦੇ ਸਕੱਤਰ (ਸਟਾਫ ਸਾਈਡ) ਸ਼ਿਵ ਗੋਪਾਲ ਮਿਸ਼ਰਾ ਦਾ ਕਹਿਣਾ ਹੈ ਕਿ ਜੇਕਰ ਅਸੀਂ ਲੈਵਲ 1 ਦੇ ਕਰਮਚਾਰੀਆਂ ਦੀ ਗੱਲ ਕਰੀਏ ਤਾਂ ਡੀਏ ਦਾ ਬਕਾਇਆ 11880 ਰੁਪਏ ਤੋਂ 37554 ਰੁਪਏ ਦੇ ਵਿਚਕਾਰ ਹੈ। ਇਸੇ ਤਰ੍ਹਾਂ ਜੇਕਰ ਅਸੀਂ ਲੈਵਲ 13 ਦੇ ਕਰਮਚਾਰੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਬੇਸਿਕ ਤਨਖਾਹ 1,23,100 ਤੋਂ 2,15,900 ਰੁਪਏ ਦੇ ਵਿਚਕਾਰ ਹੈ।


ਪ੍ਰਧਾਨ ਮੰਤਰੀ ਨੂੰ ਮਾਮਲੇ ਨੂੰ ਸੁਲਝਾਉਣ ਦੀ ਅਪੀਲ


ਦੱਸ ਦੇਈਏ ਕਿ 18 ਮਹੀਨਿਆਂ ਦੇ ਬਕਾਏ ਦਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਗਿਆ ਹੈ। ਪੈਨਸ਼ਨਰਜ਼ ਫੋਰਮ ਆਫ ਇੰਡੀਆ ਨੇ ਪ੍ਰਧਾਨ ਮੰਤਰੀ ਨੂੰ ਬਕਾਏ ਦੀ ਅਦਾਇਗੀ ਸਬੰਧੀ ਪੱਤਰ ਵੀ ਲਿਖਿਆ ਹੈ। ਬੀਐਮਐਸ ਨੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਤੇ ਵਿੱਤ ਮੰਤਰਾਲੇ ਨੂੰ 1 ਜਨਵਰੀ, 2020 ਤੇ 30 ਜੂਨ, 2021 ਦੇ ਵਿਚਕਾਰ ਰੋਕੇ ਗਏ ਡੀਏ, ਡੀਆਰ ਦੇ ਬਕਾਏ ਜਲਦੀ ਤੋਂ ਜਲਦੀ ਜਾਰੀ ਕਰਨ ਲਈ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ।



ਇਹ ਵੀ ਪੜ੍ਹੋ: ਖੂਬਸੂਰਤ ਦਿਖਣ ਲਈ ਕੁੜੀ ਨੇ ਕੀਤਾ ਮੇਕਅੱਪ, ਪਰ ਫਿਰ ਕੀ ਹੋਇਆ ਦੇਖ ਕੇ ਉੱਡ ਜਾਣਗੇ ਹੋਸ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904