DBS Bank India: Development Bank of Singapore ਯਾਨੀ DBS Bank India ਨੇ ਆਪਣੇ ਬਚਤ ਖਾਤਾ ਧਾਰਕਾਂ ਨੂੰ ਇੱਕ ਨਵਾਂ ਆਦੇਸ਼ ਜਾਰੀ ਕੀਤਾ ਹੈ। ਇਸ ਅਨੁਸਾਰ, ਜੇਕਰ ਬਚਤ ਖਾਤੇ ਵਿੱਚ ਐਵਰੇਜ ਮੰਥਲੀ ਬੈਲੇਂਸ (AMB) ਨਹੀਂ ਰੱਖਿਆ, ਤਾਂ ਸ਼ਾਰਟ ਫਾਲ ਅਮਾਊਂਟ 'ਤੇ 6 ਫੀਸਦੀ ਜੁਰਮਾਨਾ ਲਵੇਗਾ।

DBS ਬੈਂਕ ਇੰਡੀਆ ਨੇ ਆਪਣੀ ਵੈੱਬਸਾਈਟ ਰਾਹੀਂ ਇਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ 1 ਅਗਸਤ, 2025 ਤੋਂ ਬਚਤ ਖਾਤੇ ਵਿੱਚ ਔਸਤ ਘੱਟੋ-ਘੱਟ ਬਕਾਇਆ ਨਾ ਰੱਖਣ 'ਤੇ ਘਾਟੇ 'ਤੇ 6 ਫੀਸਦੀ ਜਾਂ ਵੱਧ ਤੋਂ ਵੱਧ 500 ਰੁਪਏ ਦਾ ਜੁਰਮਾਨਾ ਅਦਾ ਕਰਨਾ ਪਵੇਗਾ।

DBS ਬੈਂਕ ਦਾ ਕਹਿਣਾ ਹੈ ਕਿ ਤੁਹਾਡੇ ਬਚਤ ਖਾਤੇ ਵਿੱਚ ਔਸਤਨ 10,000 ਰੁਪਏ ਐਵਰੇਜ ਮੰਥਲੀ ਬੈਲੇਂਸ ਰੱਖਣਾ ਜ਼ਰੂਰੀ ਹੈ। ਇੱਥੇ ਸ਼ਾਰਟਫਾਲ ਦਾ ਮਤਲਬ ਹੈ ਕਿ 10,000 ਰੁਪਏ ਦੇ ਐਵਰੇਜ ਮੰਥਲੀ ਬੈਲੇਂਸ ਤੋਂ ਘੱਟ ਕਿਸੇ ਵੀ ਰਕਮ 'ਤੇ 6 ਫੀਸਦੀ ਜੁਰਮਾਨਾ ਲਗਾਇਆ ਜਾਵੇਗਾ। ਅਜਿਹੀ ਸਥਿਤੀ ਵਿੱਚ ਜੇਕਰ ਤੁਹਾਡੇ ਖਾਤੇ ਵਿੱਚ 8,500 ਰੁਪਏ ਹਨ, ਤਾਂ ਇਹ 10,000 ਰੁਪਏ ਤੋਂ 1,500 ਰੁਪਏ ਘੱਟ ਹੈ। ਇਸ 1,500 ਰੁਪਏ 'ਤੇ 6 ਫੀਸਦੀ ਜੁਰਮਾਨਾ ਲਗਾਇਆ ਜਾਵੇਗਾ। ਇਹ ਨਵਾਂ ਨਿਯਮ ਇਸ ਸਾਲ 1 ਅਗਸਤ ਤੋਂ ਲਾਗੂ ਹੋਵੇਗਾ।

DBS ਬੈਂਕ ਦੇ SB Others ਖਾਤੇ ਲਈ ਐਵਰੇਜ ਮੰਥਲੀ ਬੈਲੇਂਸ 1000 ਰੁਪਏ, Growth One Savings Account ਲਈ 5000 ਰੁਪਏ, DBS Bank Savings Account ਲਈ 10,000 ਰੁਪਏ, Growth Savings Account ਲਈ 10,000 ਰੁਪਏ, Laxmi Savings Youth Power Account ਲਈ 100 ਰੁਪਏ ਅਤੇ TASC Savings Youth Power Account ਲਈ 10,000 ਰੁਪਏ ਹੋਣਾ ਚਾਹੀਦਾ ਹੈ। ਹਾਲਾਂਕਿ, ਜੇਕਰ ਸਾਰੇ ਖਾਤਾ ਧਾਰਕ ਔਸਤ ਮਾਸਿਕ ਬਕਾਇਆ ਨਹੀਂ ਰੱਖਦੇ ਹਨ ਤਾਂ ਉਨ੍ਹਾਂ ਨੂੰ ਘਾਟੇ 'ਤੇ 6 ਪ੍ਰਤੀਸ਼ਤ ਜੁਰਮਾਨਾ ਅਦਾ ਕਰਨਾ ਪਵੇਗਾ।

RBI ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ DBS ਬੈਂਕ ਨੇ 1 ਮਈ, 2025 ਤੋਂ ਕਿਸੇ ਵੀ ਨਾਨ-ਡੀਬੀਐਸ ਏਟੀਐਮ ਤੋਂ ਏਟੀਐਮ ਤੋਂ ਨਕਦੀ ਕਢਵਾਉਣ ਦੀ ਫ੍ਰੀ ਲਿਮਿਟ ਤੋਂ ਬਾਅਦ 23 ਰੁਪਏ ਦੀ ਟ੍ਰਾਂਜੈਕਸ਼ਨ ਫੀਸ ਲੈਣ ਦਾ ਫੈਸਲਾ ਕੀਤਾ ਹੈ। 28 ਮਾਰਚ, 2025 ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ, RBI ਨੇ ਏਟੀਐਮ ਟ੍ਰਾਂਜੈਕਸ਼ਨ ਫੀਸ 21 ਰੁਪਏ ਤੋਂ ਵਧਾ ਕੇ 23 ਰੁਪਏ ਕਰ ਦਿੱਤੀ। ਰਿਜ਼ਰਵ ਬੈਂਕ ਨੇ ਕਿਹਾ ਕਿ ਇਹ ਚਾਰਜ ਏਟੀਐਮ ਟ੍ਰਾਂਜੈਕਸ਼ਨਾਂ ਦੀਆਂ ਪੰਜ ਫ੍ਰੀ ਲਿਮਿਟ ਤੋਂ ਬਾਅਦ ਅਦਾ ਕਰਨਾ ਪਵੇਗਾ।