No Fly List: ਫਲਾਈਟਾਂ 'ਚ ਯਾਤਰੀਆਂ ਨਾਲ ਮਾੜੇ ਵਿਵਹਾਰ ਨੂੰ ਲੈ ਕੇ ਹਾਲ ਹੀ 'ਚ ਕਈ ਘਟਨਾਵਾਂ ਵਾਪਰੀਆਂ ਹਨ। ਕਿਤੇ ਯਾਤਰੀ ਆਪਣੇ ਸਹਿ-ਯਾਤਰੀ 'ਤੇ ਪਿਸ਼ਾਬ ਕਰ ਰਹੇ ਹਨ ਤੇ ਕਿਤੇ ਫਲਾਈਟ ਦੇ ਕਰੂ ਜਾਂ ਫਲਾਈਟ ਸਪੋਰਟ ਸਟਾਫ ਨਾਲ ਦੁਰਵਿਵਹਾਰ ਦੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਅਜਿਹੇ ਵਿਵਹਾਰ ਦੇ ਕਾਰਨ, ਕੁੱਝ ਯਾਤਰੀਆਂ ਦੇ ਹਵਾਈ ਉਡਾਣਾਂ ਵਿੱਚ ਸਵਾਰ ਕਰਨ 'ਤੇ ਪਾਬੰਦੀ (ban) ਲਾਈ ਜਾਂਦੀ ਹੈ ਅਤੇ ਇਹ ਕੰਮ ਉਨ੍ਹਾਂ ਨੂੰ 'ਨੋ ਫਲਾਈ ਲਿਸਟ' (No Fly List) ਵਿੱਚ ਪਾਉਣ ਤੋਂ ਬਾਅਦ ਕੀਤਾ ਜਾਂਦਾ ਹੈ, ਜਿਸ ਦੀ ਸ਼ੁਰੂਆਤ ਡੀਜੀਸੀਏ (DGCA) ਦੁਆਰਾ ਸਾਲ 2021 ਵਿੱਚ ਕੀਤੀ ਗਈ ਸੀ। 



166 ਯਾਤਰੀ ਹੁਣ ਤੱਕ No Fly List ਪਾਏ ਗਏ 



ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (Aviation regulator Directorate General of Civil Aviation (DGCA) ਨੇ 2021 ਵਿੱਚ 'ਨੋ ਫਲਾਈ ਲਿਸਟ' ਦੀ ਸ਼ੁਰੂਆਤ ਤੋਂ ਲੈ ਕੇ, ਹੁਣ ਤੱਕ 166 ਯਾਤਰੀਆਂ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਹੈ। ਸਰਕਾਰ ਨੇ ਸੋਮਵਾਰ ਨੂੰ ਸੰਸਦ 'ਚ ਇਹ ਜਾਣਕਾਰੀ ਦਿੱਤੀ। ਇਹ ਜਾਣਕਾਰੀ ਸਰਕਾਰ ਨੇ ਬੀਤੇ ਦਿਨ ਸੰਸਦ ਵਿੱਚ ਸਾਂਝੀ ਕੀਤੀ ਹੈ।


 



ਲੋਕਸਭਾ ਵਿੱਚ ਦਿੱਤੀ ਗਈ ਜਾਣਕਾਰੀ 



ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ ਵੀ ਕੇ ਸਿੰਘ (Minister of State for Civil Aviation General VK Singh) ਨੇ ਰਾਜ ਸਭਾ ਨੂੰ ਇੱਕ ਲਿਖਤੀ ਜਵਾਬ ਵਿੱਚ ਦੱਸਿਆ ਕਿ 2020 ਵਿੱਚ ਯਾਤਰੀਆਂ ਵੱਲੋਂ ਦਰਜ ਕੀਤੀਆਂ ਗਈਆਂ ਕੁੱਲ ਸ਼ਿਕਾਇਤਾਂ ਦੀ ਗਿਣਤੀ 4,786 ਸੀ; 2021 ਵਿੱਚ 5,321; 2022 ਵਿੱਚ 5,525 ਅਤੇ ਇਸ ਸਾਲ ਜਨਵਰੀ ਤੋਂ 2,384 ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ 2014 ਵਿੱਚ ਦੇਸ਼ ਵਿੱਚ ਅਨੁਸੂਚਿਤ ਆਪਰੇਟਰਾਂ ਦੇ ਬੇੜਿਆਂ ਵਿੱਚ ਕੁੱਲ 395 ਜਹਾਜ਼ ਸਨ, ਜਿਨ੍ਹਾਂ ਦੀ ਗਿਣਤੀ 2023 ਵਿੱਚ ਵੱਧ ਕੇ 729 ਹੋ ਗਈ ਹੈ।


ਇਸੇ ਸਾਲ ਹੁਣ ਤੱਕ 2300 ਤੋਂ ਜ਼ਿਆਦਾ ਸ਼ਿਕਾਇਤਾਂ 

ਇਸੇ ਸਾਲ ਵਿੱਚ ਹੁਣ ਤੱਕ 2300 ਤੋਂ ਜ਼ਿਆਦਾ ਸ਼ਿਕਾਇਤਾਂ ਆ ਚੁੱਕੀਆਂ ਹਨ ਤੇ ਸਾਲ 2021 ਤੋਂ ਨੋ ਫਲਾਈ ਲਿਸਟ ਜਾਰੀ ਹੋਣ ਤੋਂ ਬਾਅਦ ਸਾਰੀਆਂ ਸ਼ਿਕਾਇਤਾ ਉੱਤੇ ਗੌਰ ਕੀਤਾ ਜਾਂਦਾ ਹੈ ਤੇ ਡੀਜੀਸੀਏ ਵੱਲੋਂ ਇਸ ਉੱਤੇ ਕਾਰਵਾਈ ਕੀਤੀ ਜਾਂਦੀ ਹੈ। 


ਹੋਰ ਚੀਜ਼ਾਂ ਬਾਰੇ ਵੀ ਦਿੱਤੀ ਜਾਣਕਾਰੀ


ਮੰਤਰੀ ਨੇ ਕਿਹਾ ਕਿ ਡੀਜੀਸੀਏ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਅਗਲੇ ਸੱਤ ਸਾਲਾਂ ਵਿੱਚ ਦੇਸ਼ ਵਿੱਚ ਪ੍ਰਮੁੱਖ ਘਰੇਲੂ ਏਅਰਲਾਈਨਾਂ ਦੇ ਕੁੱਲ ਫਲੀਟ ਦਾ ਆਕਾਰ ਲਗਭਗ 1,600 ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਜੂਨ ਤੱਕ ਦੇ ਅੰਕੜਿਆਂ ਮੁਤਾਬਕ ਰੱਦ ਹੋਈਆਂ ਉਡਾਣਾਂ ਦਾ ਅਨੁਪਾਤ 0.58 ਫੀਸਦੀ ਹੈ। ਵੀਕੇ ਸਿੰਘ ਭਾਜਪਾ ਮੈਂਬਰ ਸੁਸ਼ੀਲ ਕੁਮਾਰ ਮੋਦੀ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।