DGCA New Rules 2025: ਸਰਕਾਰ ਹਵਾਈ ਯਾਤਰੀਆਂ ਨੂੰ ਇੱਕ ਤੋਹਫਾ ਦੇਣ ਜਾ ਰਹੀ ਹੈ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਨਵੇਂ ਡਰਾਫਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਯਾਤਰੀ ਹੁਣ ਬੁਕਿੰਗ ਦੇ 48 ਘੰਟਿਆਂ ਦੇ ਅੰਦਰ ਆਪਣੀਆਂ ਟਿਕਟਾਂ ਨੂੰ ਰੱਦ ਜਾਂ ਸੋਧ ਸਕਣਗੇ।

Continues below advertisement



ਇਸ ਕਰਕੇ ਕੋਈ ਵਾਧੂ ਫੀਸ ਨਹੀਂ ਲਈ ਜਾਵੇਗੀ। ਜੇਕਰ DGCA ਦਾ ਇਹ ਪ੍ਰਸਤਾਵਿਤ ਨਿਯਮ ਮਨਜ਼ੂਰ ਹੋ ਜਾਂਦਾ ਹੈ, ਤਾਂ ਇਸਦਾ ਸਿੱਧਾ ਫਾਇਦਾ ਉਨ੍ਹਾਂ ਹਵਾਈ ਯਾਤਰੀਆਂ ਨੂੰ ਹੋਵੇਗਾ ਜੋ ਐਮਰਜੈਂਸੀ ਵਿੱਚ ਆਪਣੀਆਂ ਟਿਕਟਾਂ ਬਦਲਣਾ ਜਾਂ ਰੱਦ ਕਰਨਾ ਚਾਹੁੰਦੇ ਹਨ। ਇਨ੍ਹਾਂ ਵਿਅਕਤੀਆਂ ਨੂੰ ਹੁਣ ਵਿੱਤੀ ਨੁਕਸਾਨ ਨਹੀਂ ਹੋਵੇਗਾ।



ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਹਵਾਈ ਯਾਤਰੀਆਂ ਨੂੰ ਟਿਕਟ ਬੁੱਕ ਕਰਨ ਤੋਂ 48 ਘੰਟਿਆਂ ਤੱਕ ਫ੍ਰੀ ਮੋਡੀਫਿਕੇਸ਼ਨ ਜਾਂ ਕੈਨਸ਼ਲੇਸ਼ਨ ਵਿੰਡੋ ਪ੍ਰਦਾਨ ਕਰੇਗਾ। ਇਸਦਾ ਮਤਲਬ ਹੈ ਕਿ ਜੇਕਰ ਕੋਈ ਯਾਤਰੀ ਬੁਕਿੰਗ ਦੇ 48 ਘੰਟਿਆਂ ਦੇ ਅੰਦਰ ਆਪਣੇ ਪਲਾਨ ਬਦਲਦਾ ਹੈ, ਤਾਂ ਭਾਵ ਕਿ ਟਿਕਟ ਕੈਂਸਲ ਜਾਂ ਬਦਲਣਾ ਚਾਹੁੰਦਾ ਹੈ ਤਾਂ ਉਸ 'ਤੇ ਕੋਈ ਐਕਸਟ੍ਰਾ ਚਾਰਜ ਨਹੀਂ ਲੱਗੇਗਾ। ਇਸ ਦੇ ਨਾਲ ਹੀ ਜੇਕਰ ਤੁਸੀਂ ਟਿਕਟ ਕੈਂਸਲ ਜਾਂ ਚੇਂਜ ਕਰਦੇ ਹੋ ਤਾਂ ਤੁਹਾਨੂੰ ਤੁਹਾਡੇ ਪੈਸੇ ਵੀ ਵਾਪਸ ਦੇ ਦਿੱਤੇ ਜਾਣਗੇ। 


DGCA ਨੂੰ ਹਵਾਈ ਯਾਤਰੀਆਂ ਤੋਂ ਅਕਸਰ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ ਕਿ ਏਅਰਲਾਈਨਾਂ ਰੱਦ ਕੀਤੀਆਂ ਟਿਕਟਾਂ ਲਈ ਭਾਰੀ ਫੀਸ ਲੈਂਦੀਆਂ ਹਨ। ਕਈ ਖਪਤਕਾਰ ਸੰਗਠਨਾਂ ਨੇ ਵੀ ਇਸ ਬਾਰੇ ਸ਼ਿਕਾਇਤ ਕੀਤੀ ਹੈ। ਡੀਜੀਸੀਏ ਨੇ ਇਹ ਫੈਸਲਾ ਯਾਤਰੀਆਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਹੈ।


ਇਹ ਫੈਸਲਾ ਯਾਤਰੀਆਂ ਅਤੇ ਏਅਰਲਾਈਨਾਂ ਵਿਚਕਾਰ ਸੰਤੁਲਨ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਯਾਤਰੀਆਂ ਕੋਲ ਆਪਣੀਆਂ ਟਿਕਟਾਂ ਰੱਦ ਕਰਨ ਜਾਂ ਸੋਧਣ ਲਈ ਵਧੇਰੇ ਸਮਾਂ ਵੀ ਹੋਵੇਗਾ, ਜਿਸ ਨਾਲ ਸ਼ਿਕਾਇਤਾਂ ਘੱਟ ਸਕਦੀਆਂ ਹਨ। ਇਸ ਤੋਂ ਇਲਾਵਾ, ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਰਿਫੰਡ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਵੀ ਯੋਜਨਾ ਹੈ, ਜਿਸ ਨਾਲ ਯਾਤਰੀਆਂ ਨੂੰ ਕਾਫ਼ੀ ਫਾਇਦਾ ਹੋਵੇਗਾ।