Dhanteras Gold Buying: ਦੀਵਾਲੀ ਦੇ 5 ਦਿਨਾਂ ਦੇ ਤਿਉਹਾਰ 'ਚ ਪਹਿਲੇ ਨੰਬਰ 'ਤੇ ਆਉਣ ਵਾਲਾ ਧਨਤੇਰਸ ਦਾ ਤਿਉਹਾਰ ਅੱਜ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਿੰਦੂ ਪਰੰਪਰਾ ਵਿੱਚ ਧਨਤੇਰਸ ਮੌਕੇ ਸੋਨਾ-ਚਾਂਦੀ, ਭਾਂਡੇ ਅਤੇ ਇਲੈਕਟ੍ਰਾਨਿਕ ਵਸਤੂਆਂ, ਵਾਹਨਾਂ ਵਰਗੀਆਂ ਵਸਤਾਂ ਦੀ ਖਰੀਦਦਾਰੀ ਦਾ ਰੁਝਾਨ ਹੈ ਅਤੇ ਇਸ ਦਿਨ ਦੇਸ਼ ਵਿੱਚ ਹਜ਼ਾਰਾਂ ਕਰੋੜਾਂ ਰੁਪਏ ਦੀਆਂ ਵਸਤਾਂ ਦੀ ਖਰੀਦ-ਵੇਚ ਕੀਤੀ ਜਾਂਦੀ ਹੈ। ਅੱਜ ਜੇਕਰ ਤੁਸੀਂ ਵੀ ਸੋਨੇ-ਚਾਂਦੀ ਦੀਆਂ ਚੀਜ਼ਾਂ ਖਰੀਦਣ ਜਾ ਰਹੇ ਹੋ ਤਾਂ ਤੁਹਾਡੇ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਕਿ ਤੁਸੀਂ ਨਕਲੀ ਜਾਂ ਘਟੀਆ ਦਰਜੇ ਦੇ ਗਹਿਣੇ ਜਾਂ ਹੋਰ ਚੀਜ਼ਾਂ ਨਾ ਖਰੀਦ ਲਓ।
BIS ਹਾਲਮਾਰਕ ਹੋਣਾ ਜ਼ਰੂਰੀ
ਸੋਨਾ ਖਰੀਦਣ ਵੇਲੇ ਹਮੇਸ਼ਾ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਉਸ 'ਤੇ ਹਾਲਮਾਰਕ ਹੈ ਜਾਂ ਨਹੀਂ। ਕਿਉਂਕਿ ਅਪ੍ਰੈਲ 2023 ਤੋਂ ਸਿਰਫ਼ 6 ਅੰਕਾਂ ਵਾਲਾ ਹਾਲਮਾਰਕ ਹੀ ਸਹੀ ਅਤੇ ਵੈਧ ਹੈ। ਹਾਲਮਾਰਕ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦਾ ਵੀ ਇੱਕ ਹਾਲਮਾਰਕ ਹੋਣਾ ਚਾਹੀਦਾ ਹੈ।
ਸ਼ੁੱਧਤਾ ਜਾਂ ਪਿਓਰਿਟੀ
ਸੋਨੇ ਦੀ ਸ਼ੁੱਧਤਾ ਸਭ ਤੋਂ ਮਹੱਤਵਪੂਰਨ ਤੱਥਾਂ ਵਿੱਚੋਂ ਇੱਕ ਹੈ। ਸੋਨੇ ਦੀ ਸ਼ੁੱਧਤਾ ਕੈਰੇਟ ਵਿੱਚ ਮਾਪੀ ਜਾਂਦੀ ਹੈ। ਸੋਨੇ ਦੀ ਸ਼ੁੱਧਤਾ ਦਾ ਉੱਚਤਮ ਮਿਆਰ 24 ਕੈਰੇਟ ਦਾ ਹੈ ਅਤੇ ਇਹ 99.99 ਗ੍ਰਾਮ ਦਾ ਸੋਨਾ ਹੈ। ਹਾਲਾਂਕਿ, ਇਸਦੀ ਕਠੋਰਤਾ ਕਰਕੇ ਇਸ ਦੇ ਗਹਿਣੇ ਬਣਾਉਣਾ ਮੁਸ਼ਕਲ ਹੁੰਦਾ ਹੈ। 24 ਕੈਰੇਟ ਦਾ ਸੋਨਾ ਸਭ ਤੋਂ ਸ਼ੁੱਧ ਹੈ ਅਤੇ ਇਸ ਵਿੱਚ ਹੋਰ ਧਾਤਾਂ ਦੀ ਕੋਈ ਮਿਲਾਵਟ ਨਹੀਂ ਹੁੰਦੀ ਹੈ। ਗਹਿਣੇ ਬਣਾਉਣ ਵਿਚ 22 ਕੈਰੇਟ ਸੋਨੇ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਵਿਚ ਕੁਝ ਮਾਤਰਾ ਵਿਚ ਅਲਾਏ ਵੀ ਸ਼ਾਮਲ ਹੁੰਦਾ ਹੈ।
ਪਤਾ ਹੋਣੇ ਚਾਹੀਦੇ ਮੇਕਿੰਗ ਚਾਰਜਿਸ
ਜੇਕਰ ਤੁਸੀਂ ਸੋਨੇ ਦਾ ਸਿੱਕਾ, ਬਿਸਕੁਟ ਜਾਂ ਬਾਰ ਖਰੀਦ ਰਹੇ ਹੋ, ਤਾਂ ਤੁਹਾਨੂੰ ਮੇਕਿੰਗ ਚਾਰਜ ਨਹੀਂ ਦੇਣੇ ਪੈਣਗੇ। ਜੇਕਰ ਤੁਸੀਂ ਸੋਨੇ ਦੇ ਗਹਿਣੇ ਖਰੀਦ ਰਹੇ ਹੋ, ਤਾਂ ਤੁਹਾਨੂੰ ਇਸਦੇ ਲਈ ਮੇਕਿੰਗ ਚਾਰਜ ਦੇਣੇ ਪੈਣਗੇ। ਇਹ ਹਰ ਜਵੈਲਰਸ ਕੋਲ ਅਲੱਗ-ਅਲੱਗ ਹੁੰਦਾ ਹੈ, ਤਾਂ ਤੁਹਾਨੂੰ ਇਸ ਦੀ ਜਾਣਕਾਰੀ ਪਹਿਲਾਂ ਤੋਂ ਹੋਣੀ ਚਾਹੀਦੀ ਹੈ।
ਖੁਦ ਕਰ ਸਕਦੇ ਸੋਨੇ ਦੀ ਜਾਂਚ
ਤੁਸੀਂ ਅਧਿਕਾਰਤ BIS-Care BIS-Care ਐਪ 'ਤੇ ਹਾਲਮਾਰਕ ਯੂਨਿਟ ਆਈਡੈਂਟੀਫਿਕੇਸ਼ਨ ਨੰਬਰ (HUID) ਦਾਖਲ ਕਰਕੇ ਸੋਨੇ ਦੀ ਜਾਂਚ ਕਰ ਸਕਦੇ ਹੋ।