ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਵਿਚਕਾਰ ਪ੍ਰਚੂਨ ਵਪਾਰੀਆਂ ਨੇ ਦੀਵਾਲੀ  ‘ਤੇ ਰਿਕਾਰਡ 72 ਹਜ਼ਾਰ ਕਰੋੜ ਰੁਪਏ ਦੀ ਵਿਕਰੀ ਕੀਤੀ। ਵਪਾਰੀਆਂ ਦੀ ਟਾਪ ਦੀ ਸੰਸਥਾ CAIT ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕੈਟ ਮੁਤਾਬਕ ਇਸ ਦੀਵਾਲੀ ਲੋਕਾਂ ਨੇ ਚੀਨੀ ਮਾਲ ਦਾ ਬਾਈਕਾਟ ਕਰਕੇ ਚੀਨ ਨੂੰ ਕਰੀਬ 40 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ। ਉਧਰ, ਲੋਕਲ ਫ਼ੌਰ ਵੋਕਲ ਕਰਕੇ ਸਵਦੇਸ਼ੀ ਸਮਾਨ ਦੀ ਵਿਕਰੀ ‘ਚ ਵਾਧਾ ਹੋਇਆ ਹੈ।


ਅਹਿਮ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਸਵੈ-ਨਿਰਭਰ ਭਾਰਤ ਮੁਹਿੰਮ ਦੇ ਹਿੱਸੇ ਵਜੋਂ ਇਸ ਦੀਵਾਲੀ 'ਤੇ ਵੋਕਲ ਫੌਰ ਲੋਕਲ ‘ਤੇ ਜ਼ੋਰ ਦਿੱਤਾ ਸੀ। ਇਸ ਮੁਹਿੰਮ ਵਿੱਚ ਸ਼ਾਮਲ ਹੁੰਦੇ ਹੋਏ ਕੈਟ ਨੇ ਦੇਸ਼ ਭਰ ਦੇ ਕਾਰੋਬਾਰੀਆਂ ਨੂੰ ਚੀਨੀ ਸਮਾਨ ਨਾ ਵੇਚਣ ਦੀ ਬੇਨਤੀ ਵੀ ਕੀਤੀ ਸੀ। ਇਸ ਦਾ ਪ੍ਰਭਾਵ ਇਸ ਵਾਰ ਖੂਬ ਵੇਖਣ ਨੂੰ ਮਿਲਿਆ। ਕੈਟ ਵਲੋਂ ਜਾਰੀ ਕੀਤੇ ਅੰਕੜੇ 20 ਸ਼ਹਿਰਾਂ ਦਾ ਹੈ।

ਕੈਟ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰਾਂ ਦੇ ਮੌਸਮ ਦੌਰਾਨ ਵਪਾਰਕ ਬਾਜ਼ਾਰਾਂ ਵਿਚ ਜ਼ਬਰਦਸਤ ਵਿਕਰੀ ਨਾ ਵਪਾਰੀਆਂ ਦੇ ਚਿਹਰਿਆਂ 'ਤੇ ਮੁਸਕਰਾਹਟਾਂ ਵਾਪਸ ਲਿਆਂਦੀਆਂ ਹਨ ਤੇ ਹੁਣ ਉਨ੍ਹਾਂ ਨੂੰ ਭਵਿੱਖ ‘ਚ ਵੀ ਚੰਗਾ ਵਪਾਰ ਹੋਣ ਦੀ ਸੰਭਾਵਨਾ ਹੈ।

ਮਿਲੀ ਜਾਣਕਾਰੀ ਮੁਤਾਬਕ ਦੀਵਾਲੀ ਦੇ ਸਮੇਂ ਜਿਹੜੀਆਂ ਚੀਜ਼ਾਂ ਦੀ ਸਭ ਤੋਂ ਵੱਧ ਮੰਗ ਹੁੰਦੀ ਹੈ ਉਨ੍ਹਾਂ ਵਿੱਚ ਐਫਐਮਸੀਜੀ ਸਾਮਾਨ, ਖਪਤਕਾਰ ਟਿਕਾਊ ਚੀਜ਼ਾਂ, ਖਿਡੌਣੇ, ਬਿਜਲੀ ਦੇ ਉਪਕਰਣ, ਇਲੈਕਟ੍ਰਾਨਿਕ ਉਪਕਰਣ, ਰਸੋਈ ਦੀਆਂ ਚੀਜ਼ਾਂ, ਤੋਹਫ਼ੇ, ਮਠਿਆਈ, ਘਰੇਲੂ ਸਜਾਵਟ, ਬਰਤਨ, ਸੋਨਾ ਅਤੇ ਗਹਿਣੇ, ਜੁੱਤੀਆਂ, ਘੜੀਆਂ, ਫਰਨੀਚਰ ਆਦਿ. ਕੱਪੜੇ, ਫੈਸ਼ਨ ਲਿਬਾਸ, ਘਰੇਲੂ ਸਜਾਵਟ ਦੀਆਂ ਚੀਜ਼ਾਂ ਦੀ ਖਰੀਦਾਰੀ ਹੋਈ ਹੈ।

ਕੀ ਦੁਨੀਆ ਚੋਂ ਮੁੱਕ ਗਈ ਇਨਸਾਨੀਅਤ, ਅੰਮ੍ਰਿਤਸਰ ਦੀ ਇਸ ਘਟਨਾ ਨੇ ਦਿਲ ਨੂੰ ਝੰਝੌਰ ਦਿੱਤਾ ਜਿਸ ‘ਚ ਨਾਬਾਲਿਗ ਦੇ ਸਰੀਰ ‘ਚ ਭਰੀ ਹਵਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904