DMI Finance partners with Google Pay, now digital wallet users will get a loan of Rs 1 lakh, know how


Google Pay: ਜੇਕਰ ਤੁਸੀਂ ਵੀ ਗੂਗਲ ਪੇ (Google pay) ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਤੁਹਾਨੂੰ ਮਿੰਟਾਂ 'ਚ ਪਰਸਨਲ ਲੋਨ (Personal loan) ਮਿਲੇਗਾ। ਦਰਅਸਲ, DMI Finance Private Limited (DMI) ਨੇ ਸੋਮਵਾਰ ਨੂੰ Google Pay 'ਤੇ ਨਿੱਜੀ ਲੋਨ ਉਤਪਾਦ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਉਤਪਾਦ ਵਿੱਚ Google Pay ਦੇ ਗਾਹਕ ਅਨੁਭਵ ਤੇ DMI ਦੀ ਡਿਜੀਟਲ ਲੋਨ ਵੰਡ ਪ੍ਰਕਿਰਿਆ ਦੇ ਦੋਹਰੇ ਲਾਭਾਂ ਦਾ ਫਾਇਦਾ ਮਿਲੇਗਾ। ਇਸ ਨਾਲ ਲੋਨ ਲੈਣ ਵਾਲੇ ਨਵੇਂ ਉਪਭੋਗਤਾਵਾਂ ਨੂੰ ਮਦਦ ਮਿਲੇਗੀ।


1 ਲੱਖ ਰੁਪਏ ਤੱਕ ਦਾ ਕਰਜ਼ਾ


ਗਾਹਕ ਇਸ ਸੇਵਾ ਦੇ ਤਹਿਤ ਵੱਧ ਤੋਂ ਵੱਧ 36 ਮਹੀਨਿਆਂ ਦੀ ਮਿਆਦ ਲਈ 1 ਲੱਖ ਰੁਪਏ ਤੱਕ ਕਰਜ਼ਾ ਲੈ ਸਕਦੇ ਹਨ। ਇਹ ਸਹੂਲਤ 15,000 ਤੋਂ ਵੱਧ ਪਿੰਨ ਕੋਡਾਂ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ DMI Finance ਪਹਿਲਾਂ ਪ੍ਰੀ-ਕੁਆਲੀਫਾਈਡ ਯੋਗ ਉਪਭੋਗਤਾਵਾਂ ਨੂੰ ਨਿਰਧਾਰਤ ਕਰੇਗਾ ਤੇ ਉਨ੍ਹਾਂ ਨੂੰ Google Pay ਰਾਹੀਂ ਉਤਪਾਦ ਦੀ ਪੇਸ਼ਕਸ਼ ਕਰੇਗਾ।


ਇਨ੍ਹਾਂ ਉਪਭੋਗਤਾਵਾਂ ਦੀਆਂ ਐਪਲੀਕੇਸ਼ਨਾਂ ਨੂੰ ਰੀਅਲ ਟਾਈਮ ਵਿੱਚ ਪ੍ਰੋਸੈਸ ਕੀਤਾ ਜਾਵੇਗਾ ਜਿਸ ਤੋਂ ਬਾਅਦ ਗਾਹਕ ਨੂੰ ਲੋਨ ਦੀ ਰਕਮ ਤੁਰੰਤ ਉਨ੍ਹਾਂ ਦੇ ਬੈਂਕ ਖਾਤੇ (Bank account) ਵਿੱਚ ਮਿਲ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਗੂਗਲ ਪੇਅ ਦੀ ਵਰਤੋਂ ਕਰਨ ਵਾਲੇ ਸਾਰੇ ਉਪਭੋਗਤਾਵਾਂ ਨੂੰ ਇਸ ਸਹੂਲਤ ਦਾ ਲਾਭ ਨਹੀਂ ਮਿਲੇਗਾ, ਇਹ ਸਿਰਫ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਕ੍ਰੈਡਿਟ ਸਕੋਰ ਚੰਗਾ ਹੈ।


ਕੰਪਨੀ ਨੇ ਕੀ ਕਿਹਾ


DMI ਫਾਈਨਾਂਸ ਦੇ ਸਹਿ-ਸੰਸਥਾਪਕ ਅਤੇ ਸੰਯੁਕਤ MD ਨੇ ਸ਼ਿਵਾਸ਼ੀਸ਼ ਚੈਟਰਜੀ ਨੇ ਕਿਹਾ  ਕਿ ਸਾਡੀਆਂ ਟੀਮਾਂ ਨੇ ਲੱਖਾਂ Google Pay ਉਪਭੋਗਤਾਵਾਂ ਨੂੰ ਪਾਰਦਰਸ਼ੀ ਤੇ ਸਹਿਜ ਕ੍ਰੈਡਿਟ ਲਿਆਉਣ ਲਈ ਮਿਲ ਕੇ ਕੰਮ ਕੀਤਾ ਹੈ । "ਅਸੀਂ ਇਸ ਨਵੀਂ ਭਾਈਵਾਲੀ ਨੂੰ ਵਧਾਉਣ ਤੇ ਆਉਣ ਵਾਲੇ ਸਾਲਾਂ ਵਿੱਚ ਲੱਖਾਂ ਲੋਕਾਂ ਲਈ ਵਿੱਤੀ ਸਮਾਵੇਸ਼ ਦੇ ਵਾਅਦੇ ਨੂੰ ਸਾਕਾਰ ਕਰਨ ਦੀ ਉਮੀਦ ਕਰਦੇ ਹਾਂ।"


ਕੰਪਨੀ ਅਨੁਸਾਰ ਮੋਬਾਈਲ ਫ਼ੋਨ 'ਤੇ ਸਿਰਫ਼ ਕੁਝ ਕਲਿੱਕਾਂ ਨਾਲ ਗਾਹਕਾਂ ਨੂੰ ਕਰਜ਼ੇ ਉਪਲਬਧ ਕਰਵਾਏ ਜਾਣਗੇ। ਅਸੀਂ Google Pay ਉਪਭੋਗਤਾਵਾਂ ਲਈ ਇਸ ਨੂੰ ਸੰਭਵ ਬਣਾਉਣ ਲਈ DMI Finance ਨਾਲ ਸਹਿਯੋਗ ਕਰਨ ਲਈ ਬਹੁਤ ਉਤਸ਼ਾਹਿਤ ਹਾਂ, ਕਿਉਂਕਿ ਇਹ ਤਕਨਾਲੋਜੀ ਦੁਆਰਾ ਸਮਰੱਥ ਵਿੱਤੀ ਸਮਾਵੇਸ਼ ਦਾ ਵਾਅਦਾ ਕਰਦਾ ਹੈ। ਇਸ ਨੂੰ ਸੱਚ ਬਣਾਉਂਦਾ ਹੈ।



ਇਹ ਵੀ ਪੜ੍ਹੋ: ਹੁਣ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਟਰਸਾਈਕਲ 'ਤੇ ਬਿਠਾਉਣ ਤੋਂ ਪਹਿਲਾਂ ਹੋ ਜਾਓ ਸਾਵਧਾਨ! ਜਾਣੋ ਸੜਕ ਸੁਰੱਖਿਆ ਦੇ ਨਵੇਂ ਦਿਸ਼ਾ-ਨਿਰਦੇਸ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904