Difference between Hotel and Motel- ਕੀ ਤੁਸੀਂ ਹੋਟਲ ਤੇ ਮੋਟਲ ਵਿਚ ਅੰਤਰ ਦੱਸ ਸਕਦੇ ਹੋ? ਦਰਅਸਲ ਹੋਟਲ ਅਤੇ ਮੋਟਲ ਦੋਵੇਂ  ਰਹਿਣ ਦੀ ਸਹੂਲਤ ਦਿੰਦੇ ਹਨ, ਪਰ ਜਿਵੇਂ ਹੀ ਤੁਸੀਂ ਉਨ੍ਹਾਂ ਦੇ ਨਾਵਾਂ ਵਿਚ ਅੰਤਰ ਦੇਖਦੇ ਹੋ, ਉਸੇ ਤਰ੍ਹਾਂ ਹੋਟਲ ਤੇ ਮੋਟਲ ਦੇ ਆਪਰੇਸ਼ਨ ਵਿਚ ਵੀ ਫਰਕ ਹੁੰਦਾ ਹੈ। ਕਈ ਇਲਾਕਿਆਂ ਵਿਚ ਹੋਟਲ ਦੇ ਨਾਲ-ਨਾਲ ਮੋਟਲ ਵੀ ਹੁੰਦੇ ਹਨ।


ਆਓ ਜਾਣੀਏ ਕਿ ਦੋਵਾਂ ਵਿਚ ਅਸਲ ਅੰਤਰ ਕੀ ਹੈ...


ਲੋਕੇਸ਼ਨ: ਹੋਟਲ ਆਮ ਤੌਰ ਉਤੇ ਸ਼ਹਿਰਾਂ, ਸੈਰ-ਸਪਾਟਾ ਸਥਾਨ ਜਾਂ ਵਪਾਰਕ ਕੇਂਦਰਾਂ ਵਿਚਕਾਰ ਸਥਿਤ ਹੁੰਦੇ ਹਨ, ਜੇ ਤੁਸੀਂ ਕਿਸੇ ਸ਼ਹਿਰ ਵਿਚ ਘੁੰਮਣਾ ਚਾਹੁੰਦੇ ਹੋ, ਤਾਂ ਤੁਸੀਂ ਉਥੇ ਰਹਿਣ ਲਈ ਇਕ ਹੋਟਲ ਬੁੱਕ ਕਰੋਗੇ, ਨਾ ਕਿ ਮੋਟਲ। ਦਰਅਸਲ, ਹੋਟਲ ਦੇ ਡਿਜ਼ਾਈਨ ਅਤੇ ਆਰਕੀਟੈਕਚਰ ਨੂੰ ਇਸ ਤਰੀਕੇ ਨਾਲ ਬਣਾਇਆ ਜਾਂਦਾ ਹੈ ਕਿ ਇੱਥੇ ਠਹਿਰਣ ਵਾਲੇ ਵਿਅਕਤੀ ਨੂੰ ਪੂਰਾ ਆਰਾਮ ਮਿਲੇ। 


ਜਦੋਂ ਕਿ ਮੋਟਲ ਸ਼ਹਿਰ ਹਾਈਵੇ ਜਾਂ ਮੁੱਖ ਸੜਕਾਂ ਉਤੇ ਹੁੰਦੇ ਹਨ। ਮੋਟਲ ਦਾ ਕੰਸੈਪਟ ਪੁਰਾਣੇ ਸਮੇਂ ਦੀ 'ਸਰ੍ਹਾਂ' ਤੋਂ ਬਣੀ ਹੈ, ਜਿਸ ਦੀ ਵਰਤੋਂ ਯਾਤਰੀਆਂ ਲਈ ਰਾਤ ਨੂੰ ਰਹਿਣ ਲਈ ਕੀਤੀ ਜਾਂਦੀ ਸੀ। ਮੋਟਲ ਦਾ ਅਰਥ ਹੈ ਮੋਟਰ ਲਾਜ। ਭਾਵ, ਇਕ ਜਗ੍ਹਾ ਜਿੱਥੇ ਤੁਹਾਡੇ ਕੋਲ ਆਪਣੀ ਕਾਰ ਪਾਰਕ ਕਰਨ ਦੀ ਸਹੀ ਸਹੂਲਤ ਹੋਵੇ।



ਰੁਕਣ ਦਾ ਸਮਾਂ: ਹੋਟਲ ਵਿਚ ਅਸੀਂ ਅਕਸਰ ਲੰਬੇ ਸਮੇਂ ਲਈ ਰਹਿੰਦੇ ਹਾਂ। ਜਦੋਂ ਵੀ ਤੁਸੀਂ ਕਿਸੇ ਸ਼ਹਿਰ ਦਾ ਦੌਰਾ ਕਰਨ ਜਾਂ ਬਿਜਨੈੱਸ ਮੀਟਿੰਗ ਵਿੱਚ ਜਾਂਦੇ ਹੋ ਤਾਂ ਤੁਸੀਂ ਇੱਕ ਹੋਟਲ ਦੀ ਚੋਣ ਕਰਦੇ ਹੋ। ਜਦੋਂ ਕਿ ਮੋਟਲ ਮੁੱਖ ਤੌਰ 'ਤੇ ਯਾਤਰਾ ਲਈ ਹੁੰਦਾ ਹੈ, ਜਿੱਥੇ ਲੋਕ ਆਪਣੀ ਯਾਤਰਾ ਦੌਰਾਨ ਇੱਕ ਰਾਤ ਜਾਂ ਦੋ ਰਾਤਾਂ ਲਈ ਰਹਿੰਦੇ ਹਨ।


ਬਜਟ: ਹੋਟਲ ਵਿੱਚ ਤੁਹਾਨੂੰ ਕਾਫੀ ਲਗਜ਼ਰੀ ਮਿਲਦੀ ਹੈ, ਜਿਸ ਕਾਰਨ ਇਸ ਦਾ ਕਿਰਾਇਆ ਵੀ ਜ਼ਿਆਦਾ ਹੁੰਦਾ ਹੈ। ਜਦੋਂ ਕਿ ਮੋਟਲ ਦੇ ਕਮਰੇ ਤੁਹਾਨੂੰ ਸਸਤੇ ਵਿੱਚ ਮਿਲ ਜਾਂਦੇ ਹਨ।


ਫੈਕਲਟੀ ਅਤੇ ਸਰਵਿਸ: ਹੋਟਲ ਵਿਚ ਤੁਹਾਨੂੰ ਕਈ ਕਿਸਮਾਂ ਦੇ ਲਗਜ਼ਰੀ ਸਹੂਲਤਾਂ ਮਿਲਦੀਆਂ ਹਨ। ਉੱਥੇ ਹੀ ਮੋਟਲ ਵਿਚ ਤੁਹਾਨੂੰ ਸਿਰਫ ਰਾਤ ਵਿੱਚ ਸਮੇਂ ਬਿਤਾਉਣ ਜਾਂ ਬੁਨਿਆਦੀ ਸਹੂਲਤਾਂ ਮਿਲਦੀਆਂ ਹਨ। ਹੋਟਲ ਰੈਸਟੋਰੈਂਟ, ਪੂਲ, ਸਪਾਸ, ਜਿਮ, ਕਾਰੋਬਾਰ ਕੇਂਦਰਾਂ ਜਾਂ ਰੂਮ ਸਰਵਿਸ ਵਰਗੀਆਂ ਸਹੂਲਤਾਂ ਦੀ ਪੇਸ਼ਕਸ਼ ਕਰਦਾ ਹੈ। ਮੋਟਲ ਵਿੱਚ ਕਾਫੀ ਆਮ ਸੁਵਿਧਾਵਾਂ ਮਿਲਦੀਆਂ ਹਨ, ਜਿਵੇਂ ਬੇਸਿਕ ਕਮਰੇ, ਮੁਫਤ ਪਾਰਕਿੰਗ ਤੇ ਨਾਸ਼ਤੇ ਦੀ ਸੁਵਿਧਾ।