ਪਿਛਲਾ ਹਫ਼ਤਾ ਸ਼ੇਅਰ ਬਾਜ਼ਾਰ ਲਈ ਬਹੁਤ ਵਧੀਆ ਹਫ਼ਤਾ ਸਾਬਤ ਹੋਇਆ। ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਜਿੱਥੇ ਨਵੇਂ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਿਆ, ਉੱਥੇ ਹੀ ਸੈਂਸੈਕਸ ਦੀਆਂ ਚੋਟੀ ਦੀਆਂ-10 ਕੀਮਤੀ ਕੰਪਨੀਆਂ 'ਚੋਂ 9 ਦੇ ਮਾਰਕੀਟ ਕੈਪ 'ਚ ਭਾਰੀ ਵਾਧਾ ਹੋਇਆ। ਇਹ ਮਿਲਾ ਕੇ 2,01,552.69 ਕਰੋੜ ਰੁਪਏ ਵਧਿਆ ਹੈ। ਇਸ ਦੌਰਾਨ ਭਾਰਤੀ ਏਅਰਟੈੱਲ ਦੇ ਨਿਵੇਸ਼ਕਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਅਤੇ ਕੁਝ ਹੀ ਦਿਨਾਂ 'ਚ ਕੰਪਨੀ ਦੇ ਸ਼ੇਅਰਾਂ 'ਚ ਨਿਵੇਸ਼ ਕਰਨ ਵਾਲਿਆਂ ਦੀ ਸੰਪਤੀ 'ਚ 54 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ।


ਪਿਛਲੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,707.01 ਅੰਕ ਜਾਂ 2.10 ਫੀਸਦੀ ਵਧਿਆ ਸੀ। ਵੀਰਵਾਰ (12 ਸਤੰਬਰ) ਨੂੰ ਸੈਂਸੈਕਸ 83,116.19 ਅੰਕਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ।


ਇਨ੍ਹਾਂ ਕੰਪਨੀਆਂ ਦੇ ਨਿਵੇਸ਼ਕਾਂ ਨੇ ਪਿਛਲੇ ਹਫਤੇ ਪੈਸਾ ਕਮਾਇਆ
ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਕ ਪਿਛਲੇ ਹਫਤੇ ਭਾਰਤੀ ਏਅਰਟੈੱਲ ਦਾ ਬਾਜ਼ਾਰ ਮੁੱਲ 54,282.62 ਕਰੋੜ ਰੁਪਏ ਵਧ ਕੇ 9,30,490.20 ਕਰੋੜ ਰੁਪਏ ਹੋ ਗਿਆ। ICICI ਬੈਂਕ ਦਾ ਮਾਰਕੀਟ ਕੈਪ 29,662.44 ਕਰੋੜ ਰੁਪਏ ਵਧ ਕੇ 8,80,867.09 ਕਰੋੜ ਰੁਪਏ ਹੋ ਗਿਆ। ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਦਾ ਬਾਜ਼ਾਰ ਪੂੰਜੀਕਰਣ 23,427.12 ਕਰੋੜ ਰੁਪਏ ਵਧ ਕੇ 16,36,189.63 ਕਰੋੜ ਰੁਪਏ 'ਤੇ ਪਹੁੰਚ ਗਿਆ। 



ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਮੁੱਲ 22,438.6 ਕਰੋੜ ਰੁਪਏ ਵਧ ਕੇ 6,89,358.33 ਕਰੋੜ ਰੁਪਏ ਅਤੇ HDFC ਬੈਂਕ ਦਾ ਬਾਜ਼ਾਰ ਮੁੱਲ 22,093.99 ਕਰੋੜ ਰੁਪਏ ਵਧ ਕੇ 12,70,035.77 ਕਰੋੜ ਰੁਪਏ 'ਤੇ ਪਹੁੰਚ ਗਿਆ।


ਇੰਫੋਸਿਸ ਦਾ ਮਾਰਕੀਟ ਕੈਪ 17,480.49 ਕਰੋੜ ਰੁਪਏ ਵਧ ਕੇ 8,07,299.55 ਕਰੋੜ ਰੁਪਏ ਅਤੇ ITC ਦਾ ਬਾਜ਼ਾਰ ਕੈਪ 15,194.17 ਕਰੋੜ ਰੁਪਏ ਵਧ ਕੇ 6,42,531.82 ਕਰੋੜ ਰੁਪਏ ਹੋ ਗਿਆ। ਰਿਲਾਇੰਸ ਇੰਡਸਟਰੀਜ਼ ਦਾ ਮੁਲਾਂਕਣ 9,878.19 ਕਰੋੜ ਰੁਪਏ ਵਧ ਕੇ 19,92,160.61 ਕਰੋੜ ਰੁਪਏ ਹੋ ਗਿਆ। ਐਸਬੀਆਈ ਦਾ ਮਾਰਕੀਟ ਕੈਪ 7,095.07 ਕਰੋੜ ਰੁਪਏ ਵਧ ਕੇ 7,05,535.20 ਕਰੋੜ ਰੁਪਏ ਹੋ ਗਿਆ।


ਪਿਛਲੇ ਹਫਤੇ LIC ਨਿਵੇਸ਼ਕਾਂ ਨੂੰ ਹੋਇਆ ਸੀ ਨੁਕਸਾਨ 
ਭਾਰਤੀ ਜੀਵਨ ਬੀਮਾ ਨਿਗਮ (LIC) ਦਾ ਬਾਜ਼ਾਰ ਪੂੰਜੀਕਰਣ 3,004.38 ਕਰੋੜ ਰੁਪਏ ਘਟ ਕੇ 6,54,004.76 ਕਰੋੜ ਰੁਪਏ ਰਹਿ ਗਿਆ।



ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ
ਟਾਪ-10 ਸਭ ਤੋਂ ਕੀਮਤੀ ਕੰਪਨੀਆਂ ਦੀ ਸੂਚੀ 'ਚ ਰਿਲਾਇੰਸ ਇੰਡਸਟਰੀਜ਼ ਪਹਿਲੇ ਸਥਾਨ 'ਤੇ ਰਹੀ। ਇਸ ਤੋਂ ਬਾਅਦ TCS, HDFC ਬੈਂਕ, ਭਾਰਤੀ ਏਅਰਟੈੱਲ, ICICI ਬੈਂਕ, Infosys, SBI, ਹਿੰਦੁਸਤਾਨ ਯੂਨੀਲੀਵਰ, LIC ਅਤੇ ITC ਦਾ ਨੰਬਰ ਆਉਂਦਾ ਹੈ।


ਕੀ ਹੈ ਸਟਾਕ ਮਾਰਕੀਟ ?
ਸ਼ੇਅਰ ਬਾਜ਼ਾਰ ਜਾਂ ਸਟਾਕ ਮਾਰਕੀਟ ਉਹ ਸਥਾਨ ਹੈ ਜਿੱਥੇ ਜਨਤਕ ਤੌਰ 'ਤੇ ਸੂਚੀਬੱਧ ਕੰਪਨੀ ਦੇ ਸ਼ੇਅਰਾਂ ਦੀ ਖਰੀਦ, ਵਿਕਰੀ ਅਤੇ ਵਪਾਰ ਹੁੰਦਾ ਹੈ। ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਨ ਲਈ, ਇੱਕ ਡੀਮੈਟ ਖਾਤੇ ਦੀ ਲੋੜ ਹੁੰਦੀ ਹੈ। ਭਾਰਤ ਵਿੱਚ, ਸੇਬੀ ਪ੍ਰਤੀਭੂਤੀਆਂ ਅਤੇ ਵਸਤੂ ਬਾਜ਼ਾਰਾਂ ਨੂੰ ਨਿਯਮਤ ਕਰਨ ਲਈ ਕੰਮ ਕਰਦਾ ਹੈ।