ਗਲੋਬਲ ਬਾਜ਼ਾਰ ਦੇ ਪ੍ਰਭਾਵ ਕਾਰਨ, ਘਰੇਲੂ ਬਾਜ਼ਾਰ 'ਚ ਸੋਨੇ ਦੀ ਕੀਮਤ ਘਟ ਰਹੀ ਹੈ। ਦਰਅਸਲ, ਕੋਵਿਡ-19 ਵੈਕਸੀਨ ਦੇ ਮੋਰਚੇ 'ਤੇ ਸਫਲਤਾ ਤੇ ਆਰਥਿਕ ਗਤੀਵਿਧੀਆਂ ਦੀ ਰਫਤਾਰ ਕਾਰਨ ਨਿਵੇਸ਼ਕਾਂ ਦਾ ਰੁਝਾਨ ਹੁਣ ਸੋਨੇ ਪ੍ਰਤੀ ਘਟ ਗਿਆ ਹੈ। ਇਸ ਕਾਰਨ ਇਸ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ (ਮੁੰਬਈ) ਦੇ ਪ੍ਰਧਾਨ ਕੁਮਾਰ ਜੈਨ ਅਨੁਸਾਰ ਅਗਸਤ ਦੇ ਮੁਕਾਬਲੇ ਸੋਨੇ ਦੀਆਂ ਕੀਮਤਾਂ ਵਿੱਚ 8000 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ ਤੇ ਕੋਵਿਡ-19 ਵੈਕਸੀਨ ਬਾਰੇ ਆਸ਼ਾਵਾਦੀ ਹੋਣ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਆਉਣ ਦੀ ਉਮੀਦ ਹੈ। ਦਸੰਬਰ 'ਚ ਸੋਨੇ ਦੀਆਂ ਕੀਮਤਾਂ ਪ੍ਰਤੀ 10 ਗ੍ਰਾਮ ਤਕਰੀਬਨ 45,000 ਰੁਪਏ ਤਕ ਪਹੁੰਚ ਸਕਦੀਆਂ ਹਨ।
ਕਿਸਾਨੀ ਅੰਦੋਲਨ 'ਚ 'ਆਪ' ਨੇ ਮਾਰੀ ਬਾਜੀ, ਕੇਜਰੀਵਾਲ ਦੀ ਸੇਵਾ ਨੇ ਜਿੱਤਿਆ ਦਿਲ
ਵਿਸ਼ਲੇਸ਼ਕ ਕਹਿੰਦੇ ਹਨ ਕਿ ਸੋਨੇ ਦੀ ਗਿਰਾਵਟ ਦਾ ਦੌਰ ਸ਼ੁਰੂ ਹੋ ਗਿਆ ਹੈ। ਅੰਤਰਰਾਸ਼ਟਰੀ ਨਿਵੇਸ਼ਕ ਹੁਣ ਇਸ ਤੋਂ ਪੈਸੇ ਕਢਵਾ ਰਹੇ ਹਨ। ਸੋਨੇ ਦਾ ਅਗਲਾ ਪੱਧਰ 47 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਹੈ ਪਰ ਜਿਸ ਤਰੀਕੇ ਨਾਲ ਇੱਥੇ ਲਗਾਤਾਰ ਗਿਰਾਵਟ ਆ ਰਹੀ ਹੈ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਜੇ ਇਹ 45 ਹਜ਼ਾਰ ਰੁਪਏ ਤੱਕ ਪਹੁੰਚਦਾ ਹੈ। ਉਨ੍ਹਾਂ ਅਨੁਸਾਰ ਸੋਨਾ ਖਰੀਦਣ ਵਾਲਿਆਂ ਨੂੰ ਇੱਕ ਜਾਂ ਦੋ ਮਹੀਨੇ ਇੰਤਜ਼ਾਰ ਕਰਨਾ ਚਾਹੀਦਾ ਹੈ। ਜਿਵੇਂ ਹੀ ਕੋਰੋਨਾ ਵੈਕਸੀਨ ਮਾਰਕੀਟ ਵਿੱਚ ਆਉਂਦੀ ਹੈ, ਇਸ ਦੀ ਕੀਮਤ ਵਿੱਚ ਭਾਰੀ ਗਿਰਾਵਟ ਆ ਸਕਦੀ ਹੈ।
ਅਸਲ ਵਿੱਚ ਸੋਨੇ ਵਿੱਚ ਨਿਵੇਸ਼ ਕਰਨਾ ਜ਼ਿਆਦਾਤਰ ਲਾਭਦਾਇਕ ਹੀ ਹੁੰਦਾ ਹੈ। ਕਿਸੇ ਵੀ ਨਿਵੇਸ਼ਕ ਨੂੰ ਆਪਣੇ ਪੋਰਟਫੋਲੀਓ ਦਾ ਪੰਜ ਤੋਂ ਦਸ ਪ੍ਰਤੀਸ਼ਤ ਸੋਨੇ ਦੇ ਨਿਵੇਸ਼ ਵਜੋਂ ਰੱਖਣਾ ਚਾਹੀਦਾ ਹੈ। ਕਿਉਂਕਿ ਸੋਨੇ ਦੀ ਲਿਕਵੀਡੀਟੀ ਬਹੁਤ ਜ਼ਿਆਦਾ ਹੈ, ਇਸ ਲਈ ਇਹ ਨਿਵੇਸ਼ਕਾਂ ਦਾ ਪਸੰਦੀਦਾ ਨਿਵੇਸ਼ ਹੈ। ਵਰਲਡ ਗੋਲਡ ਕੌਂਸਲ ਅਨੁਸਾਰ ਇਸ ਸਮੇਂ ਭਾਰਤ ਵਿੱਚ ਗਹਿਣਿਆਂ ਦੀ ਮੰਗ ਘੱਟ ਗਈ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਇਹ ਵਧ ਸਕਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਅਜੇ ਨਾ ਖਰੀਦੋ ਸੋਨਾ, ਕੀਮਤਾਂ 'ਚ ਜ਼ਬਰਦਸਤ ਗਿਰਾਵਟ, 45 ਹਜ਼ਾਰ ਤੱਕ ਪਹੁੰਚ ਸਕਦਾ ਰੇਟ
ਏਬੀਪੀ ਸਾਂਝਾ
Updated at:
01 Dec 2020 03:51 PM (IST)
ਗਲੋਬਲ ਬਾਜ਼ਾਰ ਦੇ ਪ੍ਰਭਾਵ ਕਾਰਨ, ਘਰੇਲੂ ਬਾਜ਼ਾਰ 'ਚ ਸੋਨੇ ਦੀ ਕੀਮਤ ਘਟ ਰਹੀ ਹੈ। ਦਰਅਸਲ, ਕੋਵਿਡ-19 ਵੈਕਸੀਨ ਦੇ ਮੋਰਚੇ 'ਤੇ ਸਫਲਤਾ ਤੇ ਆਰਥਿਕ ਗਤੀਵਿਧੀਆਂ ਦੀ ਰਫਤਾਰ ਕਾਰਨ ਨਿਵੇਸ਼ਕਾਂ ਦਾ ਰੁਝਾਨ ਹੁਣ ਸੋਨੇ ਪ੍ਰਤੀ ਘਟ ਗਿਆ ਹੈ। ਇਸ ਕਾਰਨ ਇਸ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
- - - - - - - - - Advertisement - - - - - - - - -