Driving License Rules: ਕੇਂਦਰ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਮੁਤਾਬਕ ਤੁਹਾਡੇ ਆਧਾਰ ਕਾਰਡ 'ਤੇ ਜਿਸ ਜ਼ਿਲ੍ਹੇ ਦਾ ਪਤਾ ਹੈ ਉੱਥੋਂ ਹੀ ਡਰਾਈਵਿੰਗ ਲਾਇਸੈਂਸ ਬਣ ਸਕਦਾ ਹੈ। ਹੁਣ ਤੱਕ ਤੁਸੀਂ ਕਿਸੇ ਵੀ ਜ਼ਿਲ੍ਹੇ ਤੋਂ ਡੀਐਲ ਬਣਵਾ ਸਕਦੇ ਸੀ, ਪਰ ਹੁਣ ਅਜਿਹਾ ਨਹੀਂ ਹੈ।

ਸਰਕਾਰ ਨੇ ਲਰਨਿੰਗ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਤੁਹਾਨੂੰ ਲਰਨਿੰਗ ਡਰਾਈਵਿੰਗ ਲਾਇਸੈਂਸ ਲੈਣ ਲਈ ਆਧਾਰ ਕਾਰਡ ਨਾਲ ਜ਼ਿਲ੍ਹੇ ਵਿੱਚ ਜਾਣਾ ਪਵੇਗਾ। DL ਲਈ ਅਪਲਾਈ ਕਰਨ ਵਾਲਿਆਂ ਨੂੰ ਸਿਰਫ ਆਨਲਾਈਨ ਹੀ ਟੈਸਟ ਦੇਣਾ ਹੋਵੇਗਾ। ਹੁਣ DL ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਹੈ। ਇਹ ਨਵਾਂ ਨਿਯਮ ਆਨਲਾਈਨ ਅਪਲਾਈ ਕਰਨ ਵਾਲਿਆਂ ਲਈ ਹੈ।


Passport Update : ਹੁਣ ਪਾਸਪੋਰਟ 'ਚ ਤੁਸੀਂ ਖ਼ੁਦ ਕਰ ਸਕਦੇ ਹੋ ਆਪਣੇ ਪਾਰਟਨਰ ਦਾ ਨਾਮ ਅਪਡੇਟ, ਇਸ ਤਰ੍ਹਾਂ ਕਰੋ ਅਪਲਾਈ

ਬਾਇਓਮੈਟ੍ਰਿਕ ਟੈਸਟ
ਨਵੇਂ ਨਿਯਮ ਵਿੱਚ, ਜੇਕਰ ਤੁਸੀਂ ਲਰਨਿੰਗ ਡ੍ਰਾਈਵਿੰਗ ਲਾਇਸੈਂਸ ਨੂੰ ਸਥਾਈ/permanent ਬਣਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸੇ ਜ਼ਿਲ੍ਹੇ ਵਿੱਚ ਜਾ ਕੇ ਇਹ ਕਰਵਾਉਣਾ ਹੋਵੇਗਾ। ਇਸਦੇ ਲਈ ਉਮੀਦਵਾਰ ਨੂੰ ਉਸਦੇ ਆਧਾਰ ਵਿੱਚ ਦਿੱਤੇ ਪਤੇ ਦੇ ਜ਼ਿਲ੍ਹੇ ਵਿੱਚ ਜਾਣਾ ਹੋਵੇਗਾ। ਸਥਾਈ ਡਰਾਈਵਿੰਗ ਲਾਇਸੈਂਸ ਲਈ, ਬਿਨੈਕਾਰ ਨੂੰ ਬਾਇਓਮੈਟ੍ਰਿਕ ਟੈਸਟ ਦੇਣਾ ਹੋਵੇਗਾ।

ਇਸ ਲਈ ਹੋਇਆ ਬਦਲਾਅ
ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਫੇਸਲੇਸ ਟੈਸਟ ਹੋਣ ਕਾਰਨ ਕੇਂਦਰ ਸਰਕਾਰ ਨੇ ਨਿਯਮ ਬਦਲ ਦਿੱਤਾ ਹੈ। ਮੈਨੂਅਲ ਟੈਸਟ ਵਿੱਚ, ਬਿਨੈਕਾਰ ਕਿਸੇ ਵੀ ਜ਼ਿਲ੍ਹੇ ਤੋਂ ਲਰਨਿੰਗ ਲਾਈਸੈਂਸ ਬਣਵਾ ਸਕਦਾ ਹੈ । ਫੇਸਲੇਸ ਟੈਸਟ 'ਚ ਆਧਾਰ ਕਾਰਡ ਤੋਂ ਹੀ ਪਤੇ ਦੀ ਪੁਸ਼ਟੀ ਹੋ ਜਾਂਦੀ ਸੀ, ਇਸ ਲਈ ਹੁਣ ਜਿੱਥੋਂ ਆਧਾਰ ਕਾਰਡ ਬਣਿਆ ਹੈ, ਹੁਣ ਲਰਨਿੰਗ ਡਰਾਈਵਿੰਗ ਲਾਇਸੈਂਸ ਬਣੇਗਾ।

ਬਿਨਾਂ ਲਾਇਸੈਂਸ ਦੇ ਭਾਰੀ ਜੁਰਮਾਨਾ
ਦੇਸ਼ ਵਿੱਚ ਨਵੇਂ ਮੋਟਰ ਵਹੀਕਲ ਐਕਟ ਦੇ ਤਹਿਤ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਵਾਹਨ ਚਲਾਉਣ 'ਤੇ 5,000 ਜੁਰਮਾਨੇ ਦੀ ਵਿਵਸਥਾ ਹੈ। ਜੇਕਰ ਤੁਹਾਡੇ ਕੋਲ ਡਰਾਈਵਿੰਗ ਲਾਇਸੰਸ ਨਹੀਂ ਹੈ ਤਾਂ ਜਲਦੀ ਬਣਵਾ ਲਓ।