ਨਵੀਂ ਦਿੱਲੀ: ਕੋਰੋਨਾ ਸੰਕਟ ਕਾਰਨ ਪੈਦਾ ਹੋਏ ਲੌਕਡਾਊਨ ਵਿੱਚ ਭਾਰਤੀ ਆਰਥਿਕਤਾ ਡਿੱਗ ਗਈ। ਪਰ ਹੁਣ ਹੌਲੀ-ਹੌਲੀ ਹਾਲਾਤ ਸੁਧਾਰਨੇ ਸ਼ੁਰੂ ਹੋ ਗਏ ਹਨ ਅਤੇ ਦੇਸ਼ ਦੀ ਆਰਥਿਕਤਾ ਮੁੜ ਲੀਹ 'ਤੇ ਆ ਰਹੀ ਹੈ। ਇਸ ਦਾ ਸਬੂਤ ਤਾਜ਼ਾ ਜੀਐਸਟੀ ਕਲੈਕਸ਼ਨ ਹੈ। ਦੱਸ ਦਈਏ ਕਿ ਗੁਡਜ਼ ਐਂਡ ਸਰਵਿਸਿਜ਼ ਟੈਕਸ ਅਕਤੂਬਰ 'ਚ ਇਕੱਤਰ ਕਰਨ ਦਾ ਅੰਕੜਾ 1.05 ਲੱਖ ਕਰੋੜ ਰੁਪਏ ਰਿਹਾ। ਫਰਵਰੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਜੀਐਸਟੀ ਕੁਲੈਕਸ਼ਨ ਦਾ ਅੰਕੜਾ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।

GSTR-3B ਰਿਟਰਨ ਦੀ ਗਿਣਤੀ 80 ਲੱਖ ਤੱਕ ਪਹੁੰਚੀ:

ਵਿੱਤ ਮੰਤਰਾਲੇ ਨੇ ਕਿਹਾ ਕਿ 31 ਅਕਤੂਬਰ, 2020 ਤੱਕ ਜੀਆਰਟੀਆਰ- 3ਬੀ ਰਿਟਰਨਾਂ ਦੀ ਕੁੱਲ ਗਿਣਤੀ 80 ਲੱਖ ਹੋ ਗਈ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਕਤੂਬਰ 2020 ਵਿੱਚ ਕੁੱਲ ਜੀਐਸਟੀ ਕੁਲੈਕਸ਼ਨ 1,05,155 ਕਰੋੜ ਰੁਪਏ ਸੀ। ਇਸ ਵਿਚ ਸੀਜੀਐਸਟੀ ਦਾ ਹਿੱਸਾ 19,193 ਕਰੋੜ ਰੁਪਏ, ਐਸਜੀਐਸਟੀ ਦਾ 5,411 ਕਰੋੜ ਰੁਪਏ, ਆਈਜੀਐਸਟੀ ਦਾ 52,540 ਕਰੋੜ ਰੁਪਏ ਸ਼ਾਮਲ ਹੈ।

ਪਿਛਲੇ ਸਾਲ ਨਾਲੋਂ ਜੀਐਸਟੀ ਕੁਲੈਕਸ਼ਨ ਵਿੱਚ 10% ਵਾਧਿਆ:

ਅਕਤੂਬਰ 2020 ਵਿਚ ਜੀਐਸਟੀ ਸੰਗ੍ਰਹਿ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 10 ਪ੍ਰਤੀਸ਼ਤ ਵੱਧ ਗਿਆ ਹੈ। ਜੀਐਸਟੀ ਸੰਗ੍ਰਹਿ ਅਕਤੂਬਰ 2019 ਵਿਚ 95,379 ਕਰੋੜ ਰੁਪਏ ਰਿਹਾ। ਕੋਵਿਡ -19 ਮਹਾਮਾਰੀ ਦੇ ਫੈਲਣ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਕਰਕੇ ਜੀਐਸਟੀ ਇਕੱਤਰ ਕਰਨ ਦੇ ਅੰਕੜੇ ਕਈ ਮਹੀਨਿਆਂ ਤੋਂ ਇੱਕ ਲੱਖ ਕਰੋੜ ਰੁਪਏ ਦੇ ਪੱਧਰ ਤੋਂ ਹੇਠਾਂ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904