Edible Oil Price Update: ਦੇਸ਼ ਭਰ 'ਚ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਵਿਦੇਸ਼ਾਂ 'ਚ ਕਮਜ਼ੋਰ ਮੰਗ ਅਤੇ ਮੰਦੀ ਦੇ ਰੁਖ ਵਿਚਾਲੇ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਦੱਸ ਦਈਏ ਕਿ ਸਰ੍ਹੋਂ, ਸੋਇਆਬੀਨ, ਮੂੰਗਫਲੀ ਦਾ ਤੇਲ, ਤੇਲ ਬੀਜ, ਬਿਨੌਲਾ, ਸੀਪੀਓ, ਪਾਮੋਲਿਨ ਤੇਲ ਦੀਆਂ ਕੀਮਤਾਂ 'ਚ ਪਿਛਲੇ ਹਫ਼ਤੇ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਹੋਰ ਤੇਲ ਬੀਜਾਂ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ।


ਤੇਲ ਦੀਆਂ ਕੀਮਤਾਂ ਚ ਗਿਰਾਵਟ


ਇੰਡੋਨੇਸ਼ੀਆ 'ਚ ਪਾਬੰਦੀ ਤੋਂ ਬਾਅਦ ਬਰਾਮਦ ਮੁੜ ਸ਼ੁਰੂ ਹੋਣ ਅਤੇ ਪਰਮਿਟ ਜਾਰੀ ਹੋਣ ਤੋਂ ਬਾਅਦ ਵਿਦੇਸ਼ੀ ਬਾਜ਼ਾਰਾਂ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਰੀਬ 20 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਸਥਾਨਕ ਮੰਗ 'ਚ ਵੀ ਕਮੀ ਆਈ ਹੈ, ਜਿਸ ਕਾਰਨ ਸਾਰੇ ਤੇਲ ਬੀਜਾਂ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ।


ਦਰਾਮਦਕਾਰਾਂ ਵਾਲਿਆਂ ਨੂੰ ਭਾਰੀ ਨੁਕਸਾਨ


ਸੂਤਰਾਂ ਨੇ ਦੱਸਿਆ ਕਿ ਹੁਣ ਦਰਾਮਦਕਾਰ ਪਾਮੋਲਿਨ ਤੇਲ ਦੇ ਮੁਕਾਬਲੇ ਕੱਚੇ ਪਾਮ ਤੇਲ ਦੀ ਦਰਾਮਦ ਨੂੰ ਤਰਜ਼ੀਹ ਦੇ ਰਹੇ ਹਨ। ਪਾਮੋਲਿਨ ਤੇਲ ਦੀਆਂ ਕੀਮਤਾਂ ਲਗਾਤਾਰ ਸਥਿਰ ਰਹਿੰਦੀਆਂ ਹਨ, ਮਤਲਬ ਇਸ ਦੀ ਬਾਜ਼ਾਰੀ ਕੀਮਤ ਖਰੀਦ ਮੁੱਲ ਤੋਂ ਕਾਫੀ ਹੇਠਾਂ ਹੈ। ਉਨ੍ਹਾਂ ਕਿਹਾ ਕਿ ਦਰਾਮਦਕਾਰਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਦਰਾਮਦਕਾਰਾਂ ਨੂੰ ਬੈਂਕ ਦੇ ਕਰਜ਼ੇ ਦਾ ਵਿਆਜ ਅੱਜ ਤੋਂ 6 ਮਹੀਨੇ ਪਹਿਲਾਂ ਉਸ ਡਾਲਰ ਦੀ ਕੀਮਤ 'ਤੇ ਅਦਾ ਕਰਨਾ ਪੈਂਦਾ ਹੈ, ਜਿਸ 'ਤੇ ਉਨ੍ਹਾਂ ਨੇ ਅੱਜ ਤੋਂ 6 ਮਹੀਨੇ ਪਹਿਲਾਂ ਖਰੀਦ-ਵੇਚ ਕੀਤੀ ਸੀ। ਇਨ੍ਹਾਂ ਦਰਾਮਦਕਾਰਾਂ ਨੇ ਬੰਦਰਗਾਹਾਂ 'ਤੇ ਲੱਖਾਂ ਟਨ ਮੁੱਲ ਦੀ ਸੋਇਆਬੀਨ ਡੀਗਮ ਅਤੇ ਸੀਪੀਓ ਭਾਰੀ ਮਾਤਰਾ 'ਚ ਦਰਾਮਦ ਕੀਤੀ ਹੈ ਅਤੇ ਉਨ੍ਹਾਂ ਨੂੰ ਵਿਆਜ ਅਦਾ ਕਰਨ ਲਈ ਸਸਤੇ ਭਾਅ 'ਤੇ ਆਪਣਾ ਮਾਲ ਕੱਢਣਾ ਪੈ ਰਿਹਾ ਹੈ।


ਆਓ ਚੈੱਕ ਕਰੀਏ ਰੇਟਸ -


ਸੂਤਰਾਂ ਮੁਤਾਬਕ ਸਰ੍ਹੋਂ ਦੇ ਬੀਜ ਦੀ ਕੀਮਤ ਪਿਛਲੇ ਹਫ਼ਤੇ ਦੇ ਮੁਕਾਬਲੇ 75 ਰੁਪਏ ਘੱਟ ਕੇ 7,440-7,490 ਰੁਪਏ ਪ੍ਰਤੀ ਕੁਇੰਟਲ 'ਤੇ ਆ ਗਈ। ਸਮੀਖਿਆ ਅਧੀਨ ਹਫ਼ਤੇ ਦੇ ਅੰਤ 'ਚ ਸਰ੍ਹੋਂ ਦਾਦਰੀ ਤੇਲ 200 ਰੁਪਏ ਦੀ ਗਿਰਾਵਟ ਨਾਲ 15,100 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਇਆ। ਦੂਜੇ ਪਾਸੇ ਸਰ੍ਹੋਂ ਪੱਕੀ ਘਣੀ ਅਤੇ ਕੱਚੀ ਘਣੀ ਦੇ ਤੇਲ ਦੀਆਂ ਕੀਮਤਾਂ ਵੀ 30-30 ਰੁਪਏ ਦੀ ਗਿਰਾਵਟ ਨਾਲ ਲੜੀਵਾਰ 2,365-2,445 ਰੁਪਏ ਅਤੇ 2,405-2,510 ਰੁਪਏ ਪ੍ਰਤੀ ਟੀਨ (15 ਕਿਲੋ) 'ਤੇ ਬੰਦ ਹੋਈਆਂ।


ਸੋਇਆਬੀਨ ਦੇ ਚੈੱਕ ਕਰੋ ਰੇਟ 


ਸੂਤਰਾਂ ਮੁਤਾਬਕ ਸਮੀਖਿਆ ਅਧੀਨ ਹਫ਼ਤੇ 'ਚ ਕਮਜ਼ੋਰ ਵਿਦੇਸ਼ੀ ਕੀਮਤਾਂ ਅਤੇ ਕਮਜ਼ੋਰ ਮੰਗ ਕਾਰਨ ਸੋਇਆਬੀਨ ਦਾਣਾ ਅਤੇ ਲੂਜ ਦੀਆਂ ਥੋਕ ਕੀਮਤਾਂ 200-200 ਰੁਪਏ ਡਿੱਗ ਕੇ ਲੜੀਵਾਰ 6,750-6,850 ਅਤੇ 6,450-6,550 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਈਆਂ।


ਸਮੀਖਿਆ ਅਧੀਨ ਹਫ਼ਤੇ 'ਚ ਸੋਇਆਬੀਨ ਤੇਲ ਦੀਆਂ ਕੀਮਤਾਂ ਵੀ ਵਿਦੇਸ਼ਾਂ 'ਚ ਤੇਲ ਦੀਆਂ ਕੀਮਤਾਂ ਦੇ ਟੁੱਟਣ ਕਾਰਨ ਘਾਟੇ ਨਾਲ ਬੰਦ ਹੋਈਆਂ। ਸੋਇਆਬੀਨ ਦਿੱਲੀ ਦਾ ਥੋਕ ਮੁੱਲ 1050 ਰੁਪਏ ਡਿੱਗ ਕੇ 15,150 ਰੁਪਏ, ਸੋਇਆਬੀਨ ਇੰਦੌਰ ਦਾ ਰੋਟ 950 ਰੁਪਏ ਡਿੱਗ ਕੇ 15,700 ਰੁਪਏ ਅਤੇ ਸੋਇਆਬੀਨ ਡਿਗਮ ਦਾ ਰੇਟ 1200 ਰੁਪਏ ਦੀ ਗਿਰਾਵਟ ਨਾਲ 13,300 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਇਆ।


ਰਿਫਾਇੰਡ ਦੇ ਚੈੱਕ ਕਰੋ ਰੇਟ


ਵਿਦੇਸ਼ੀ ਤੇਲ 'ਚ ਗਿਰਾਵਟ ਕਾਰਨ ਮੂੰਗਫਲੀ ਦੇ ਤੇਲ ਬੀਜਾਂ ਦੀ ਕੀਮਤ ਵੀ 100 ਰੁਪਏ ਦੀ ਗਿਰਾਵਟ ਦੇ ਨਾਲ 6,715-6,850 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਈ। ਪਿਛਲੇ ਹਫਤੇ ਦੇ ਬੰਦ ਮੁੱਲ ਦੇ ਮੁਕਾਬਲੇ ਸਮੀਖਿਆ ਅਧੀਨ ਹਫ਼ਤੇ 'ਚ ਮੂੰਗਫਲੀ ਦਾ ਤੇਲ ਗੁਜਰਾਤ 300 ਰੁਪਏ ਡਿੱਗ ਕੇ 15,650 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਇਆ, ਜਦਕਿ ਮੂੰਗਫਲੀ ਸਾਲਵੈਂਟ ਰਿਫਾਈਨਡ 45 ਰੁਪਏ ਦੀ ਗਿਰਾਵਟ ਨਾਲ 2,615-2,805 ਰੁਪਏ ਪ੍ਰਤੀ ਟੀਨ 'ਤੇ ਬੰਦ ਹੋਇਆ।


ਵਿਦੇਸ਼ੀ ਤੇਲ ਦੀਆਂ ਕੀਮਤਾਂ ਕਰੋ ਚੈੱਕ


ਸਮੀਖਿਆ ਅਧੀਨ ਹਫ਼ਤੇ 'ਚ ਵਿਦੇਸ਼ੀ ਬਾਜ਼ਾਰਾਂ 'ਚ ਤੇਲ ਕੀਮਤਾਂ 'ਚ ਲਗਭਗ 20 ਫ਼ੀਸਦੀ ਦੀ ਮੰਦੀ ਆਉਣ ਤੋਂ ਬਾਅਦ ਕੱਚੇ ਪਾਮ ਆਇਲ (ਸੀਪੀਓ) ਦੀ ਕੀਮਤ ਵੀ 950 ਰੁਪਏ ਦੀ ਗਿਰਾਵਟ ਨਾਲ 13,000 ਰੁਪਏ ਪ੍ਰਤੀ ਕੁਇੰਟਲ 'ਤੇ ਆ ਗਈ। ਵਿਦੇਸ਼ੀ ਬਾਜ਼ਾਰਾਂ 'ਚ ਤੇਲ ਦੀਆਂ ਕੀਮਤਾਂ 'ਚ ਲਗਭਗ 20 ਫ਼ੀਸਦੀ ਦੀ ਗਿਰਾਵਟ ਤੋਂ ਬਾਅਦ ਪਾਮੋਲਿਨ ਦਿੱਲੀ ਦੀ ਕੀਮਤ 900 ਰੁਪਏ ਡਿੱਗ ਕੇ 14,750 ਰੁਪਏ ਅਤੇ ਪਾਮੋਲਿਨ ਕੰਦਲਾ 880 ਰੁਪਏ ਡਿੱਗ ਕੇ 13,500 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਇਆ।