Edible Oil Price Reduced: ਲੋਕਾਂ ਨੂੰ ਮਹਿੰਗੇ ਖਾਣ ਵਾਲੇ ਤੇਲ ਤੋਂ ਕੁਝ ਰਾਹਤ ਮਿਲਣ ਵਾਲੀ ਹੈ। ਬ੍ਰਾਂਡੇਡ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ, ਜਿਸ ਨਾਲ ਆਮ ਲੋਕਾਂ ਦੇ ਰਸੋਈ ਦੇ ਖਰਚੇ ਘਟ ਜਾਣਗੇ। ਬ੍ਰਾਂਡਿਡ ਖਾਣ ਵਾਲੇ ਤੇਲ ਦੇ ਨਿਰਮਾਤਾਵਾਂ ਨੇ ਪਾਮ ਆਇਲ, ਸੋਇਆਬੀਨ ਤੇਲ ਤੇ ਸੂਰਜਮੁਖੀ ਤੇਲ ਦੀਆਂ ਕੀਮਤਾਂ ਵਿੱਚ 15 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਹੈ। ਇਹ ਕਟੌਤੀ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਆਈ ਕਮੀ ਤੋਂ ਬਾਅਦ ਕੀਤੀ ਗਈ ਹੈ।


ਮਹਿੰਗਾਈ ਘਟਣ ਦੀ ਉਮੀਦ


ਇੰਡੀਅਨ ਵੈਜੀਟੇਬਲ ਆਇਲ ਪ੍ਰੋਡਿਊਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮੁਤਾਬਕ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਮੀ ਦਾ ਅਸਰ ਮਸ਼ਹੂਰ ਬ੍ਰਾਂਡਾਂ 'ਤੇ ਤੁਰੰਤ ਦੇਖਣ ਨੂੰ ਮਿਲੇਗਾ। ਹਾਲਾਂਕਿ ਪ੍ਰੀਮੀਅਮ ਖਾਣ ਵਾਲੇ ਤੇਲ ਬ੍ਰਾਂਡਾਂ ਦੀਆਂ ਕੀਮਤਾਂ ਹੇਠਾਂ ਆਉਣ 'ਚ ਕੁਝ ਸਮਾਂ ਲੱਗੇਗਾ। ਇਸ ਦੇ ਪ੍ਰਭਾਵ ਕਾਰਨ ਖਾਣ-ਪੀਣ ਵਾਲੀਆਂ ਵਸਤੂਆਂ ਦੀ ਮਹਿੰਗਾਈ ਦਰ ਵੀ ਹੇਠਾਂ ਆ ਜਾਵੇਗੀ, ਨਤੀਜੇ ਵਜੋਂ ਪ੍ਰਚੂਨ ਅਤੇ ਥੋਕ ਮਹਿੰਗਾਈ ਦਰ ਵਿੱਚ ਕਮੀ ਆਉਣ ਦੀ ਪੂਰੀ ਉਮੀਦ ਹੈ। ਉਹ ਅਜਿਹਾ ਇਸ ਲਈ ਕਹਿ ਰਹੇ ਹਨ ਕਿਉਂਕਿ ਅਨਾਜ ਦੀ ਮਹਿੰਗਾਈ ਦਰ ਦਾ ਵੱਡਾ ਹਿੱਸਾ ਖਾਣ ਵਾਲੇ ਤੇਲ ਦੀ ਮਹਿੰਗਾਈ ਦਰ ਦਾ ਵੀ ਹੈ।


ਮਦਰ ਡੇਅਰੀ ਨੇ ਵੀ ਦਿੱਲੀ-ਐਨਸੀਆਰ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕੀਤੀ 15 ਰੁਪਏ ਦੀ ਕਟੌਤੀਦਿੱਲੀ-ਐਨਸੀਆਰ ਵਿੱਚ ਮਦਰ ਡੇਅਰੀ ਵਰਗੀ ਵੱਡੀ ਸਪਲਾਇਰ ਨੇ ਆਪਣੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ 15 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਹੈ। ਮਦਰ ਡੇਅਰੀ ਨੇ ਕਿਹਾ ਹੈ ਕਿ ਵਿਸ਼ਵ ਬਾਜ਼ਾਰਾਂ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਮੀ ਆਈ ਹੈ। ਇਸ ਦੇ ਮੱਦੇਨਜ਼ਰ ਉਸ ਨੇ ਇਹ ਕਦਮ ਚੁੱਕਿਆ ਹੈ।


ਦੱਸ ਦਈਏ ਕਿ ਕੰਪਨੀ ਆਪਣੇ ਖਾਣ ਵਾਲੇ ਤੇਲ 'ਧਾਰਾ' ਬ੍ਰਾਂਡ ਦੇ ਤਹਿਤ ਵੇਚਦੀ ਹੈ। ਧਾਰਾ ਸਰ੍ਹੋਂ ਦੇ ਤੇਲ (ਇੱਕ ਲੀਟਰ ਪੌਲੀ ਪੈਕ) ਦੀ ਕੀਮਤ 208 ਰੁਪਏ ਤੋਂ ਘਟਾ ਕੇ 193 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।


ਜਾਣੋ ਧਾਰਾ ਦੇ ਹੋਰ ਤੇਲ ਦੀਆਂ ਘਟੀਆਂ ਹੋਈਆਂ ਕੀਮਤਾਂ


ਧਾਰਾ ਰਿਫਾਇੰਡ ਸਨਫਲਾਵਰ ਆਇਲ (ਇੱਕ ਲੀਟਰ ਪੌਲੀ ਪੈਕ) ਪਹਿਲਾਂ 235 ਰੁਪਏ ਤੋਂ ਹੁਣ 220 ਰੁਪਏ ਪ੍ਰਤੀ ਲੀਟਰ ਵੇਚਿਆ ਜਾਵੇਗਾ। ਧਾਰਾ ਰਿਫਾਇੰਡ ਸੋਇਆਬੀਨ ਆਇਲ (1 ਲੀਟਰ ਪੌਲੀ ਪੈਕ) ਦੀ ਕੀਮਤ 209 ਰੁਪਏ ਤੋਂ ਘੱਟ ਕੇ 194 ਰੁਪਏ ਹੋ ਜਾਵੇਗੀ। ਮਦਰ ਡੇਅਰੀ ਨੇ ਇੱਕ ਬਿਆਨ ਵਿੱਚ ਕਿਹਾ, "ਧਾਰਾ ਖਾਣ ਵਾਲੇ ਤੇਲ ਦੀ ਅਧਿਕਤਮ ਪ੍ਰਚੂਨ ਕੀਮਤ (ਐਮਆਰਪੀ) ਵਿੱਚ 15 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਜਾ ਰਹੀ ਹੈ।"


ਕੀਮਤਾਂ ਵਿੱਚ ਇਹ ਕਟੌਤੀ ਹਾਲ ਹੀ ਦੀਆਂ ਸਰਕਾਰੀ ਪਹਿਲਕਦਮੀਆਂ, ਅੰਤਰਰਾਸ਼ਟਰੀ ਬਾਜ਼ਾਰਾਂ ਦੇ ਘਟਦੇ ਪ੍ਰਭਾਵ ਅਤੇ ਸੂਰਜਮੁਖੀ ਦੇ ਤੇਲ ਦੀ ਵਧੀ ਹੋਈ ਉਪਲਬਧਤਾ ਕਾਰਨ ਹੋਈ ਹੈ। ਨਵੀਂ ਐਮਆਰਪੀ ਨਾਲ ਅਗਲੇ ਹਫ਼ਤੇ ਤੱਕ ਧਾਰਾ ਖਾਣ ਵਾਲਾ ਤੇਲ ਬਾਜ਼ਾਰ 'ਚ ਪਹੁੰਚ ਜਾਵੇਗਾ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ ਵੱਧ ਹੋਣ ਕਾਰਨ ਪਿਛਲੇ ਇੱਕ ਸਾਲ ਤੋਂ ਖਾਣ ਵਾਲੇ ਤੇਲ ਦੀਆਂ ਕੀਮਤਾਂ ਬਹੁਤ ਉੱਚਾਈ 'ਤੇ ਬਣੀਆਂ ਹੋਈਆਂ ਹਨ।


ਇਹ ਵੀ ਪੜ੍ਹੋ: ਬੈਕਲੈੱਸ ਡਰੈੱਸ ਪਾ ਕੇ ਮਲਾਇਕਾ ਅਰੋੜਾ ਨੇ ਦਿੱਤੇ ਅਜਿਹੇ ਪੋਜ਼ ਕਿ ਲੋਕਾਂ ਨੇ ਕਰ ਦਿੱਤੇ ਅਜਿਹੇ ਕੁਮੈਂਟ