Elon Musk Twitter News: ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨਾਲ ਜੁੜੀਆਂ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਕਿਹਾ, 'ਜੇ ਲੋੜ ਪਈ ਤਾਂ ਉਹ ਆਪਣਾ ਸਮਾਰਟਫੋਨ ਵੀ ਲਾਂਚ ਕਰਨ ਲਈ ਤਿਆਰ ਹਨ।' ਰਿਪੋਰਟ ਮੁਤਾਬਕ ਐਲੋਨ ਮਸਕ ਨੇ ਇਕ ਟਵੀਟ ਦੇ ਜਵਾਬ 'ਚ ਇਹ ਗੱਲ ਕਹੀ।


ਕੀ ਹੈ ਪੂਰਾ ਮਾਮਲਾ


ਵੀਡੀਓ ਪੋਡਕਾਸਟ 'ਦਿ ਲਿਜ਼ ਵ੍ਹੀਲਰ ਸ਼ੋਅ' ਦੀ ਮੇਜ਼ਬਾਨ ਲਿਜ਼ ਵ੍ਹੀਲਰ ਨੇ ਐਲੋਨ ਮਸਕ ਨੂੰ ਟਵੀਟ ਕੀਤਾ ਕਿ ਜੇਕਰ ਐਪਲ ਅਤੇ ਗੂਗਲ ਨੇ ਆਪਣੇ ਐਪ ਸਟੋਰਾਂ ਤੋਂ ਟਵਿੱਟਰ ਨੂੰ ਹਟਾ ਦਿੱਤਾ ਤਾਂ ਐਲੋਨ ਮਸਕ ਨੂੰ ਆਪਣਾ ਸਮਾਰਟਫੋਨ ਲਾਂਚ ਕਰਨਾ ਚਾਹੀਦਾ ਹੈ। ਵ੍ਹੀਲਰ ਨੇ ਅੱਗੇ ਲਿਖਿਆ, “ਅੱਧਾ ਦੇਸ਼ ਖੁਸ਼ੀ ਨਾਲ ਪੱਖਪਾਤੀ ਅਤੇ ਸਨੂਪੀ ਆਈਫੋਨ ਅਤੇ ਐਂਡਰਾਇਡ ਨੂੰ ਛੱਡ ਦੇਵੇਗਾ।


ਫ਼ੋਨ ਲਈ ਨਾਮ ਸੁਝਾਅ


ਵ੍ਹੀਲਰ ਨੇ ਕਿਹਾ ਕਿ ਜੇ ਇਹ ਵਿਅਕਤੀ ਮੰਗਲ ਗ੍ਰਹਿ 'ਤੇ ਜਾਣ ਲਈ ਰਾਕੇਟ ਬਣਾ ਸਕਦਾ ਹੈ ਤਾਂ ਛੋਟਾ ਸਮਾਰਟਫੋਨ ਬਣਾਉਣ 'ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਉਸ ਨੇ ਇਸ ਸਬੰਧੀ ਪੋਲ ਕਰਵਾਈ ਹੈ। ਪੋਲ ਨੇ ਪੁੱਛਿਆ ਕਿ ਕੀ ਤੁਸੀਂ 'tELONphone' 'ਤੇ ਸਵਿਚ ਕਰਨਾ ਚਾਹੁੰਦੇ ਹੋ। ਇਸ ਦੇ ਨਾਲ ਹੀ ਉਨ੍ਹਾਂ ਨੇ ਮਜ਼ਾਕ 'ਚ ਲੋਕਾਂ ਨੂੰ ਫੋਨ ਲਈ ਹੋਰ ਨਾਂ ਸੁਝਾਉਣ ਲਈ ਵੀ ਕਿਹਾ ਹੈ। ਖ਼ਬਰ ਲਿਖੇ ਜਾਣ ਤੱਕ 56 ਫ਼ੀਸਦੀ ਤੋਂ ਵੱਧ ਲੋਕਾਂ ਨੇ ਇਸ ਸਵਾਲ ਦਾ ਜਵਾਬ ‘ਹਾਂ’ ਵਿੱਚ ਦਿੱਤਾ ਹੈ।


ਇਸ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਐਲੋਨ ਮਸਕ ਨੇ ਲਿਖਿਆ, "ਮੈਨੂੰ ਉਮੀਦ ਹੈ ਕਿ ਅਜਿਹਾ ਨਹੀਂ ਹੋਵੇਗਾ, ਪਰ ਹਾਂ, ਜੇਕਰ ਕੋਈ ਵਿਕਲਪ ਨਹੀਂ ਬਚਿਆ ਤਾਂ ਮੈਂ ਇੱਕ ਵਿਕਲਪਿਕ ਫੋਨ ਬਣਾਵਾਂਗਾ।" ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਸਕ ਵੱਲੋਂ ਮੋਬਾਈਲ ਫ਼ੋਨ ਲਾਂਚ ਕਰਨ ਦੀ ਗੱਲ ਚਰਚਾ ਵਿੱਚ ਆਈ ਹੈ।


 






 


ਕੀ ਟੇਸਲਾ ਬਣਾ ਰਿਹੈ ਸਮਾਰਟਫੋਨ?


ਮੀਡੀਆ ਰਿਪੋਰਟਾਂ ਮੁਤਾਬਕ ਟੇਸਲਾ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। ਇਸ ਦਾ ਨਾਂ ਕਥਿਤ ਤੌਰ 'ਤੇ ਟੇਸਲਾ ਪਾਈ ਫੋਨ ਦੱਸਿਆ ਜਾ ਰਿਹਾ ਹੈ। ਇਸ ਨੂੰ ਦਸੰਬਰ ਦੇ ਅਗਲੇ ਮਹੀਨੇ ਲਾਂਚ ਕਰਨ ਦੀ ਗੱਲ ਕਹੀ ਗਈ ਸੀ। ਇਸ ਫੋਨ 'ਚ 8 ਜੀਬੀ ਰੈਮ ਅਤੇ 512 ਜੀਬੀ ਇੰਟਰਨਲ ਸਟੋਰੇਜ ਹੋਵੇਗੀ। ਇਸ 'ਚ 40 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋ ਸਕਦਾ ਹੈ। ਭਾਰਤੀ ਰੁਪਏ 'ਚ ਇਸ ਦੀ ਕੀਮਤ 70-80 ਹਜ਼ਾਰ ਰੁਪਏ ਹੋ ਸਕਦੀ ਹੈ। ਹਾਲਾਂਕਿ ਕੰਪਨੀ ਨੇ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।