Elon Musk Selling Twitter Items :  ਕਦੇ ਦੁਨੀਆ ਦੇ ਸਭ ਤੋਂ ਅਮੀਰ ਰਹਿਣ ਵਾਲੇ ਵਿਅਕਤੀ Elon Musk ਟਵਿੱਟਰ ਨੂੰ ਖਰੀਦਣ ਤੋਂ ਬਾਅਦ ਬਹੁਤ ਘਾਟੇ ਵਿੱਚ ਹੈ। ਹਾਲਤ ਅਜਿਹੀ ਹੈ ਕਿ ਉਹ ਟਵਿੱਟਰ ਦਫਤਰ ਅਤੇ ਜਹਾਜ਼ ਦਾ ਕਿਰਾਇਆ  (Fare Of Twitter Office) ਅਦਾ ਕਰਨ ਤੋਂ ਅਸਮਰੱਥ ਹੈ। ਇਸ ਕਾਰਨ ਟਵਿੱਟਰ ਦਫਤਰ 'ਚ ਮੌਜੂਦ ਸਾਮਾਨ ਨੂੰ ਵੇਚਣ ਦਾ ਸਮਾਂ ਆ ਗਿਆ ਹੈ। ਟਵਿੱਟਰ ਦਫਤਰ ਤੋਂ 631 ਚੀਜ਼ਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ।  ਹੈਰੀਟੇਜ ਗਲੋਬਲ ਪਾਰਟਨਰਜ਼ (Heritage Global Partners Inc) ਵੱਲੋਂ ਇਹ ਨਿਲਾਮੀ 27 ਘੰਟਿਆਂ ਲਈ ਆਨਲਾਈਨ ਕਰਵਾਈ ਜਾ ਰਹੀ ਹੈ।

 

ਕਦੇ 340 ਅਰਬ ਡਾਲਰ ਦੀ ਜਾਇਦਾਦ ਰੱਖਣ ਵਾਲੇ ਐਲੋਨ ਮਸਕ (Elon Musk Networt) ਦਾ ਪਿਛਲੇ ਸਾਲ ਚੰਗਾ ਨਹੀਂ ਰਿਹਾ। ਮਸਕ ਨੂੰ 200 ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਟਵਿਟਰ ਨੂੰ 44 ਅਰਬ ਡਾਲਰ 'ਚ ਖਰੀਦਣ ਤੋਂ ਬਾਅਦ ਐਲੋਨ ਮਸਕ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਟਵਿੱਟਰ ਦੇ ਨੁਕਸਾਨ ਦਾ ਪ੍ਰਬੰਧਨ ਕਰਨ ਲਈ ਐਲੋਨ ਮਸਕ ਨੇ ਸਭ ਤੋਂ ਪਹਿਲਾਂ ਕਰਮਚਾਰੀਆਂ ਦੀ ਛਾਂਟੀ ਕੀਤੀ। ਫਿਰ ਸਹੂਲਤਾਂ ਵਿੱਚ ਕਟੌਤੀ ਕੀਤੀ ਗਈ ਅਤੇ ਹੁਣ ਉਹ ਸਾਮਾਨ ਦੀ ਨਿਲਾਮੀ ਕਰਕੇ ਖਰਚੇ ਦਾ ਪ੍ਰਬੰਧ ਕਰ ਰਹੇ ਹਨ।


ਬਲੂਮਬਰਗ ਦੀ ਰਿਪੋਰਟ ਮੁਤਾਬਕ ਟਵਿਟਰ ਆਪਣੇ ਸੈਨ ਫਰਾਂਸਿਸਕੋ ਹੈੱਡਕੁਆਰਟਰ ਤੋਂ ਸਾਮਾਨ ਦੀ ਵਿਕਰੀ ਲਈ ਨਿਲਾਮੀ ਕਰ ਰਿਹਾ ਹੈ। ਇਹ 27 ਘੰਟੇ ਦੀ ਨਿਲਾਮੀ ਹੈਰੀਟੇਜ ਗਲੋਬਲ ਪਾਰਟਨਰਜ਼ ਇੰਕ ਦੁਆਰਾ ਆਯੋਜਿਤ ਕੀਤੀ ਜਾ ਰਹੀ ਹੈ। ਇਸ ਨਿਲਾਮੀ 'ਚ ਮਸਕ ਟਵਿਟਰ ਨਾਲ ਜੁੜੀਆਂ ਕਈ ਯਾਦਗਾਰ ਚੀਜ਼ਾਂ ਵੇਚ ਰਹੇ ਹਨ।

 

 ਮੇਜ਼-ਕੁਰਸੀ, ਟੀਵੀ-ਫ੍ਰਿਜ ਵਰਗੀਆਂ ਚੀਜ਼ਾਂ ਵੇਚ ਰਹੇ ਐਲੋਨ ਮਸਕ 


ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ 631 ਵਸਤੂਆਂ ਦੀ ਨਿਲਾਮੀ ਕਰ ਰਹੇ ਹਨ। ਇਸ ਵਿੱਚ ਚਿੱਟੇ ਬੋਰਡ, ਡੈਸਕ, ਮੇਜ਼, ਕੁਰਸੀਆਂ, KN95 ਦੇ 100 ਤੋਂ ਵੱਧ ਬਕਸੇ, ਡਿਜ਼ਾਈਨਰ ਕੁਰਸੀਆਂ, ਕੌਫੀ ਮਸ਼ੀਨ, iMacs, ਸਟੇਸ਼ਨਰੀ ਬਾਈਕ ਸਟੇਸ਼ਨ ਅਤੇ ਉਪਕਰਣ ਚਾਰਜਿੰਗ ਮਸ਼ੀਨਾਂ ਆਦਿ ਸ਼ਾਮਲ ਹਨ।






ਕੰਪਨੀ ਦੀਆਂ ਯਾਦਗਾਰਾਂ ਨੂੰ ਵਿਕਰੀ ਵਿੱਚ ਮਿਲੀ ਬੋਲੀ


ਨਿਲਾਮੀ ਤੋਂ ਪਹਿਲਾਂ ਹੀ ਕੰਪਨੀ ਦੀਆਂ ਯਾਦਗਾਰਾਂ ਚੀਜਾਂ ਵਿੱਚ ਇੱਕ ਵੱਡੀ ਟਵਿੱਟਰ ਚਿੜੀਆਂ ਦੀ ਮੂਰਤੀ ਅਤੇ ਇੱਕ "@" ਪ੍ਰਤੀਕ ਮੂਰਤੀ ਪਲਾਂਟਰ ਵੀ ਸ਼ਾਮਲ ਹੈ। ਨਿਓਨ ਲੋਗੋ ਨੂੰ $17,500 ਦੀਆਂ 64 ਬੋਲੀਆਂ ਮਿਲੀਆਂ ਸੀ। ਟਵਿੱਟਰ ਮੂਰਤੀ ਦੀਆਂ 55 ਬੋਲੀਆਂ ਸਨ, ਇਸਦੀ ਕੀਮਤ 16,000  ਡਾਲਰ ਸੀ , ਜਦੋਂ ਕਿ "@" ਮੂਰਤੀ ਦੀ 4,100 ਡਾਲਰ ਕੀਮਤ ਲਈ 52 ਬੋਲੀਆਂ ਮਿਲੀਆਂ ਸੀ।

ਪ੍ਰਬੰਧਕਾਂ ਨੇ ਕਿਹਾ ਕਿ ਇਸ ਨਿਲਾਮੀ ਦਾ ਮਤਲਬ ਇਹ ਨਹੀਂ ਹੈ ਕਿ ਕੰਪਨੀ ਦੀ ਵਿਕਰੀ ਦਾ ਮਕਸਦ ਟਵਿੱਟਰ ਦੀ ਵਿੱਤੀ ਹਾਲਤ ਨੂੰ ਵਧਾਉਣਾ ਹੈ। ਹੈਰੀਟੇਜ ਗਲੋਬਲ ਪਾਰਟਨਰਜ਼ ਦੇ ਪ੍ਰਤੀਨਿਧੀ ਨੇ ਪਿਛਲੇ ਮਹੀਨੇ ਫਾਰਚਿਊਨ ਮੈਗਜ਼ੀਨ ਨੂੰ ਦੱਸਿਆ ਸੀ ਕਿ ਨਿਲਾਮੀ ਦਾ ਉਨ੍ਹਾਂ ਦੀ ਵਿੱਤੀ ਸਥਿਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।