FD vs Gold Investment Planning : ਜ਼ਿੰਦਗੀ ਵਿੱਚ ਕਦੋਂ ਕਿਹੜੀ ਮੁਸ਼ਕਲ ਅਚਾਨਕ ਆ ਜਾਵੇ, ਇਸਦਾ ਅੰਦਾਜ਼ਾ ਲਗਾਉਣਾ ਔਖਾ ਹੁੰਦਾ ਹੈ। ਨੌਕਰੀ ਚਲੀ ਜਾਣਾ, ਅਚਾਨਕ ਮੈਡੀਕਲ ਐਮਰਜੈਂਸੀ ਆ ਜਾਣਾ ਜਾਂ ਕੋਈ ਵੱਡਾ ਖਰਚਾ ਆ ਪੈਣਾ—ਅਜਿਹੇ ਸਮੇਂ ਵਿੱਚ ਐਮਰਜੈਂਸੀ ਫੰਡ ਤੁਹਾਡਾ ਸਭ ਤੋਂ ਵੱਡਾ ਸਹਾਰਾ ਬਣਦਾ ਹੈ। ਇਸੇ ਲਈ ਵਿੱਤੀ ਮਾਹਿਰ ਹਰ ਵਿਅਕਤੀ ਨੂੰ ਮਜ਼ਬੂਤ ਇਮਰਜੈਂਸੀ ਫੰਡ ਬਣਾਉਣ ਦੀ ਸਲਾਹ ਦਿੰਦੇ ਹਨ ਪਰ ਸਵਾਲ ਇਹ ਹੈ ਕਿ ਇਸ ਪੈਸੇ ਨੂੰ ਫਿਕਸਡ ਡਿਪਾਜ਼ਿਟ (FD) ਵਿੱਚ ਰੱਖਣਾ ਚਾਹੀਦਾ ਹੈ ਜਾਂ ਸੋਨੇ (Gold) ਵਿੱਚ? ਆਓ ਜਾਣਦੇ ਹਾਂ।
ਐਮਰਜੈਂਸੀ ਫੰਡ ਕਿੰਨਾ ਹੋਣਾ ਚਾਹੀਦਾ ਹੈ?
ਘੱਟੋ-ਘੱਟ 6 ਮਹੀਨਿਆਂ ਦੇ ਲਾਜ਼ਮੀ ਖਰਚਿਆਂ ਦੇ ਬਰਾਬਰ ਰਕਮ ਬਚਾ ਕੇ ਰੱਖੋ। ਇਸ ਵਿੱਚ ਘਰ ਦਾ ਕਿਰਾਇਆ, ਰਾਸ਼ਨ, ਬਿਜਲੀ-ਪਾਣੀ ਦੇ ਬਿੱਲ, EMI ਅਤੇ ਹੋਰ ਜ਼ਰੂਰੀ ਖਰਚੇ ਸ਼ਾਮਲ ਹੋਣ। ਜੇ ਤੁਸੀਂ ਨੌਕਰੀ ਕਰਦੇ ਹੋ ਜਾਂ ਪਰਿਵਾਰ ਵਿੱਚ ਇਕੱਲੇ ਕਮਾਉਣ ਵਾਲੇ ਹੋ ਤਾਂ 9 ਤੋਂ 12 ਮਹੀਨਿਆਂ ਦੇ ਖਰਚਿਆਂ ਦੇ ਬਰਾਬਰ ਇਮਰਜੈਂਸੀ ਫੰਡ ਰੱਖਣਾ ਹੋਰ ਵੀ ਵਧੀਆ ਰਹੇਗਾ।
FD ਵਿੱਚ ਪੈਸਾ ਰੱਖੋ ਜਾਂ ਸੋਨੇ ਵਿੱਚ?
ਫਿਕਸਡ ਡਿਪਾਜ਼ਿਟ (FD) : FD ਨੂੰ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ ਕਿਉਂਕਿ ਇਸ 'ਤੇ ਸ਼ੇਅਰ ਬਾਜ਼ਾਰ ਦੇ ਉਤਾਰ-ਚੜ੍ਹਾਅ ਦਾ ਅਸਰ ਨਹੀਂ ਪੈਂਦਾ। ਲੋੜ ਪੈਣ 'ਤੇ FD ਨੂੰ ਤੋੜ ਕੇ ਪੈਸਾ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਮਾਹਿਰਾਂ ਦੀ ਸਲਾਹ ਹੈ ਕਿ ਆਟੋ-ਸਵੀਪ FD ਜਾਂ ਛੋਟੀਆਂ-ਛੋਟੀਆਂ FD ਬਣਾਓ ਤਾਂ ਜੋ ਜ਼ਰੂਰਤ ਵੇਲੇ ਕੁਝ ਰਕਮ ਕੱਢ ਸਕੋ ਅਤੇ ਬਾਕੀ ਰਕਮ 'ਤੇ ਵਿਆਜ ਵੀ ਮਿਲਦਾ ਰਹੇ।
ਸੋਨਾ (Gold) : ਸੋਨਾ ਲੰਬੇ ਸਮੇਂ ਦੇ ਨਿਵੇਸ਼ ਲਈ ਚੰਗਾ ਵਿਕਲਪ ਮੰਨਿਆ ਜਾਂਦਾ ਹੈ, ਪਰ ਇਮਰਜੈਂਸੀ ਫੰਡ ਲਈ ਨਹੀਂ। ਸੋਨੇ ਦੀ ਕੀਮਤ ਬਾਜ਼ਾਰ ਦੇ ਹਿਸਾਬ ਨਾਲ ਵੱਧਦੀ-ਘਟਦੀ ਰਹਿੰਦੀ ਹੈ, ਇਸ ਲਈ ਲੋੜ ਦੇ ਸਮੇਂ ਘੱਟ ਕੀਮਤ ਮਿਲਣ ਦਾ ਖਤਰਾ ਰਹਿੰਦਾ ਹੈ। ਫਿਜ਼ਿਕਲ ਸੋਨਾ ਵੇਚਣ ਵਿੱਚ ਸਮਾਂ ਲੱਗ ਸਕਦਾ ਹੈ ਅਤੇ ਇਸ ਨੂੰ ਤੁਰੰਤ ਨਕਦ ਵਿੱਚ ਬਦਲਣਾ ਹਮੇਸ਼ਾ ਆਸਾਨ ਨਹੀਂ ਹੁੰਦਾ।
ਐਮਰਜੈਂਸੀ ਫੰਡ ਨੂੰ ਕਿਵੇਂ ਮੈਨੇਜ ਕਰੀਏ?
30–40% ਰਕਮ ਆਪਣੇ ਬਚਤ ਖਾਤੇ ਜਾਂ ਆਟੋ-ਸਵੀਪ FD ਵਿੱਚ ਰੱਖੋ, ਤਾਂ ਜੋ ਲੋੜ ਪੈਣ 'ਤੇ ਤੁਰੰਤ ਵਰਤ ਸਕੋ। 60–70% ਰਕਮ ਲਿਕਵਿਡ ਮਿਊਚੁਅਲ ਫੰਡ ਜਾਂ ਸ਼ਾਰਟ-ਟਰਮ FD ਵਰਗੇ ਸੁਰੱਖਿਅਤ ਵਿਕਲਪਾਂ ਵਿੱਚ ਨਿਵੇਸ਼ ਕਰੋ।
ਸਹੀ ਪਲਾਨਿੰਗ ਕਿਉਂ ਜ਼ਰੂਰੀ ਹੈ?
ਐਮਰਜੈਂਸੀ ਫੰਡ ਦਾ ਮਕਸਦ ਵੱਧ ਤੋਂ ਵੱਧ ਰਿਟਰਨ ਕਮਾਉਣਾ ਨਹੀਂ, ਸਗੋਂ ਮੁਸ਼ਕਲ ਵੇਲੇ ਤੁਰੰਤ ਨਕਦੀ ਉਪਲਬਧ ਕਰਵਾਉਣਾ ਹੈ। ਇਸ ਲਈ ਐਮਰਜੈਂਸੀ ਫੰਡ ਲਈ ਸੋਨੇ ਦੀ ਬਜਾਏ FD, ਸੇਵਿੰਗ ਅਕਾਊਂਟ ਜਾਂ ਲਿਕਵਿਡ ਫੰਡ ਵਰਗੇ ਵਿਕਲਪ ਚੁਣਨਾ ਜ਼ਿਆਦਾ ਬਿਹਤਰ ਹੈ। ਸੋਨਾ ਲੰਬੇ ਸਮੇਂ ਦੇ ਨਿਵੇਸ਼ ਲਈ ਫਾਇਦੇਮੰਦ ਹੋ ਸਕਦਾ ਹੈ, ਪਰ ਐਮਰਜੈਂਸੀ ਫੰਡ ਲਈ ਨਹੀਂ।
ਇਨ੍ਹਾਂ ਥਾਵਾਂ 'ਤੇ ਇਮਰਜੈਂਸੀ ਫੰਡ ਨਾ ਲਗਾਓਸ਼ੇਅਰ ਬਾਜ਼ਾਰਪ੍ਰਾਪਰਟੀ (ਜ਼ਮੀਨ ਜਾਂ ਮਕਾਨ)ਲਾਕ-ਇਨ ਵਾਲੇ ਨਿਵੇਸ਼ ਉਤਪਾਦਅਜਿਹੇ ਲੰਬੀ ਮਿਆਦ ਵਾਲੇ ਨਿਵੇਸ਼, ਜਿੱਥੋਂ ਤੁਰੰਤ ਪੈਸਾ ਕੱਢਣਾ ਔਖਾ ਹੋਵੇ।