ਹੋਲੀ ਤੋਂ ਪਹਿਲਾਂ ਦੇਸ਼ ਦੇ ਲੱਖਾਂ ਕੇਂਦਰ ਸਰਕਾਰ (central government) ਦੇ ਮੁਲਾਜ਼ਮਾਂ ਨੂੰ ਸਰਕਾਰ ਵੱਡਾ ਤੋਹਫਾ ਦੇ ਸਕਦੀ ਹੈ। ਕੇਂਦਰ ਸਰਕਾਰ ਹੋਲੀ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ (dearness allowance) ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਵਾਧਾ 4 ਫੀਸਦੀ ਦਾ ਵਾਧਾ ਹੋ ਸਕਦਾ ਹੈ। ਇਸ ਵਾਧੇ ਤੋਂ ਬਾਅਦ ਮਹਿੰਗਾਈ ਭੱਤਾ ਅਤੇ ਮਹਿੰਗਾਈ ਰਾਹਤ (ਡੀਆਰ) 50 ਫੀਸਦੀ ਤੋਂ ਵੱਧ ਵਧ ਜਾਵੇਗੀ। ਕੇਂਦਰ ਸਰਕਾਰ ਦੇ ਉਦਯੋਗਿਕ ਕਾਮਿਆਂ ਲਈ ਮਹਿੰਗਾਈ ਭੱਤੇ ਦਾ ਫੈਸਲਾ ਸੀਪੀਆਈ ਅੰਕੜਿਆਂ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ਸੀਪੀਆਈ ਡੇਟਾ ਦੀ 12-ਮਹੀਨੇ ਦੀ ਔਸਤ 392.83 ਹੈ। ਇਸ ਦੇ ਆਧਾਰ 'ਤੇ ਡੀਏ ਮੂਲ ਤਨਖਾਹ ਦਾ 50.26 ਫੀਸਦੀ ਹੋਵੇਗਾ। ਕਿਰਤ ਮੰਤਰਾਲੇ ਦਾ ਲੇਬਰ ਬਿਊਰੋ ਵਿਭਾਗ ਹਰ ਮਹੀਨੇ CPI-IW ਡਾਟਾ ਪ੍ਰਕਾਸ਼ਿਤ ਕਰਦਾ ਹੈ।


ਡੀਏ 'ਚ 4 ਫੀਸਦੀ ਵਾਧਾ ਹੋਣ ਦੀ ਸੰਭਾਵਨਾ 


ਦੱਸਣਯੋਗ ਹੈ ਕਿ ਡੀਏ ਕਰਮਚਾਰੀਆਂ ਲਈ ਹੈ ਅਤੇ ਡੀਆਰ ਪੈਨਸ਼ਨਰਾਂ ਲਈ ਹੈ। ਹਰ ਸਾਲ, DA ਅਤੇ DR ਆਮ ਤੌਰ 'ਤੇ ਜਨਵਰੀ ਅਤੇ ਜੁਲਾਈ ਵਿੱਚ ਦੋ ਵਾਰ ਵਧਾਇਆ ਜਾਂਦਾ ਹੈ। ਆਖਰੀ ਵਾਧਾ ਅਕਤੂਬਰ 2023 ਵਿੱਚ ਹੋਇਆ ਸੀ, ਜਦੋਂ ਡੀਏ 4 ਫੀਸਦੀ ਵਧਾ ਕੇ 46 ਫੀਸਦੀ ਕਰ ਦਿੱਤਾ ਗਿਆ ਸੀ। ਮੌਜੂਦਾ ਮਹਿੰਗਾਈ ਦੇ ਅੰਕੜਿਆਂ ਦੇ ਆਧਾਰ 'ਤੇ ਅਗਲੇ ਡੀਏ 'ਚ 4 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ। ਜੇ ਮਾਰਚ ਮਹੀਨੇ ਵਿੱਚ ਡੀਏ ਵਿੱਚ ਵਾਧੇ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਇਸ ਨੂੰ ਜਨਵਰੀ ਤੋਂ ਲਾਗੂ ਕਰ ਦਿੱਤਾ ਜਾਵੇਗਾ। ਇਸ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪਿਛਲੇ ਮਹੀਨਿਆਂ ਦਾ ਬਕਾਇਆ ਵੀ ਮਿਲ ਜਾਵੇਗਾ।


ਇੰਝ DA ਤੇ DR ਦੀ ਕੀਤੀ ਜਾਂਦੀ ਹੈ ਗਣਨਾ 


7ਵਾਂ CPC DA% = ਪਿਛਲੇ 12 ਮਹੀਨਿਆਂ ਲਈ AICPI-IW (ਆਧਾਰ ਸਾਲ 2001=100) ਦੀ 12 ਮਹੀਨੇ ਦੀ ਔਸਤ – 261.42}/261.42×100]। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਗਣਨਾ ਫਾਰਮੂਲਾ ਉਨ੍ਹਾਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ 'ਤੇ ਲਾਗੂ ਹੁੰਦਾ ਹੈ ਜੋ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਤਨਖਾਹ ਲੈਂਦੇ ਹਨ।


ਕਿੰਨੀ ਵਧੇਗੀ ਤਨਖਾਹ?


ਜੇ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਵਿੱਚ 4 ਫੀਸਦੀ ਦਾ ਵਾਧਾ ਹੁੰਦਾ ਹੈ ਤਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਤਨਖਾਹਾਂ ਵਿੱਚ ਕਿੰਨਾ ਵਾਧਾ ਹੋਵੇਗਾ, ਆਓ ਇਸ ਨੂੰ ਇੱਕ ਉਦਾਹਰਣ ਨਾਲ ਸਮਝਣ ਦੀ ਕੋਸ਼ਿਸ਼ ਕਰੀਏ...


ਜੇ ਕਿਸੇ ਕੇਂਦਰੀ ਕਰਮਚਾਰੀ ਦੀ ਮੂਲ ਤਨਖਾਹ 53,500 ਰੁਪਏ ਪ੍ਰਤੀ ਮਹੀਨਾ ਹੈ। ਅਜਿਹੇ 'ਚ 46 ਫੀਸਦੀ ਦੇ ਹਿਸਾਬ ਨਾਲ ਮੌਜੂਦਾ ਮਹਿੰਗਾਈ ਭੱਤਾ 24,610 ਰੁਪਏ ਹੋਵੇਗਾ। ਹੁਣ ਜੇ ਡੀਏ 50 ਫੀਸਦੀ ਤੱਕ ਵਧਦਾ ਹੈ ਤਾਂ ਇਹ ਰਕਮ ਵਧ ਕੇ 26,750 ਰੁਪਏ ਹੋ ਜਾਵੇਗੀ। ਇਸ ਦਾ ਮਤਲਬ ਹੈ ਕਿ ਕਰਮਚਾਰੀ ਦੀ ਤਨਖਾਹ 26,750 24,610 ਰੁਪਏ = 2,140 ਰੁਪਏ ਪ੍ਰਤੀ ਮਹੀਨਾ ਵਧੇਗੀ।


ਕੇਂਦਰ ਸਰਕਾਰ ਦੇ ਪੈਨਸ਼ਨਰਾਂ ਨੂੰ 41,100 ਰੁਪਏ ਪ੍ਰਤੀ ਮਹੀਨਾ ਮੂਲ ਪੈਨਸ਼ਨ ਮਿਲਦੀ ਹੈ। 46 ਫੀਸਦੀ ਡੀਆਰ 'ਤੇ ਪੈਨਸ਼ਨ ਲੈਣ ਵਾਲਿਆਂ ਨੂੰ 18,906 ਰੁਪਏ ਮਿਲਦੇ ਹਨ। ਜੇ ਉਨ੍ਹਾਂ ਦਾ ਡੀਆਰ 50 ਫੀਸਦੀ ਹੋ ਜਾਂਦਾ ਹੈ, ਤਾਂ ਉਨ੍ਹਾਂ ਨੂੰ ਮਹਿੰਗਾਈ ਤੋਂ ਰਾਹਤ ਵਜੋਂ ਹਰ ਮਹੀਨੇ 20,550 ਰੁਪਏ ਮਿਲਣਗੇ। ਅਜਿਹੇ 'ਚ ਜੇ ਜਲਦ ਹੀ ਡੀਏ 'ਚ 4 ਫੀਸਦੀ ਦਾ ਵਾਧਾ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਪੈਨਸ਼ਨ 1,644 ਰੁਪਏ ਪ੍ਰਤੀ ਮਹੀਨਾ ਵਧ ਜਾਵੇਗੀ।