EPFO Deadline Extended: ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (EPFO) ਨੇ ਵੱਧ ਪੈਨਸ਼ਨ ਲਈ ਅਪਲਾਈ ਕਰਨ ਦੀ ਆਖਰੀ ਮਿਤੀ 11 ਜੁਲਾਈ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ, ਕਰਮਚਾਰੀ ਭਵਿੱਖ ਨਿਧੀ ਨੇ 26 ਜੂਨ, 2023 ਤੱਕ ਵੱਧ ਪੈਨਸ਼ਨ ਲਈ ਅਰਜ਼ੀ ਦੇਣ ਦਾ ਆਖਰੀ ਮੌਕਾ ਦਿੱਤਾ ਸੀ।


ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐਫਓ) ਨੇ ਵੱਧ ਪੈਨਸ਼ਨ ਦੀ ਚੋਣ ਕਰਨ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਅੰਤਿਮ ਮਿਤੀ 11 ਜੁਲਾਈ ਤੱਕ ਵਧਾ ਦਿੱਤੀ ਹੈ। ਇਹ ਦੂਜੀ ਵਾਰ ਹੈ ਜਦੋਂ ਵੱਧ ਪੈਨਸ਼ਨ ਲਈ ਅਪਲਾਈ ਕਰਨ ਦੀ ਸਮਾਂ ਸੀਮਾ ਵਧਾਈ ਗਈ ਹੈ। ਪਹਿਲਾਂ ਇਸ ਨੂੰ 3 ਮਈ, 2023 ਤੋਂ 26 ਜੂਨ, 2023 ਤੱਕ ਵਧਾ ਦਿੱਤਾ ਗਿਆ ਸੀ।


EPFO ਦੇ ਸਿਰਫ਼ ਕੁਝ ਮੈਂਬਰ ਹੀ ਅਪਲਾਈ ਕਰ ਸਕਦੇ ਹਨ


ਪਰ, ਹੁਣ ਤੁਹਾਨੂੰ ਵੱਧ ਪੈਨਸ਼ਨ ਲੈਣ ਲਈ 11 ਜੁਲਾਈ ਤੱਕ ਲਾਜ਼ਮੀ ਤੌਰ 'ਤੇ ਅਰਜ਼ੀ ਦੇਣੀ ਪਵੇਗੀ। ਹਾਲਾਂਕਿ ਉੱਚ ਪੈਨਸ਼ਨ ਸਕੀਮ ਹਰ ਕਿਸੇ ਲਈ ਨਹੀਂ ਹੈ। ਸੁਪਰੀਮ ਕੋਰਟ ਵੱਲੋਂ 4 ਨਵੰਬਰ ਨੂੰ ਜਾਰੀ ਕੀਤੇ ਗਏ ਫੈਸਲੇ ਮੁਤਾਬਕ ਈ.ਪੀ.ਐੱਫ ਦੇ ਕੁਝ ਮੈਂਬਰ ਹੀ ਅਪਲਾਈ ਕਰ ਸਕਦੇ ਹਨ।


ਦੋ ਵਾਰ ਵੱਧ ਚੁੱਕੀ ਆਖਰੀ ਤਰੀਕ


ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਵੱਧ ਪੈਨਸ਼ਨ ਲਈ ਯੋਗ ਲੋਕਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਜਲਦੀ ਤੋਂ ਜਲਦੀ ਅਪਲਾਈ ਕਰਨ, ਨਹੀਂ ਤਾਂ ਆਖਰੀ ਮਿਤੀ ਖਤਮ ਹੋਣ ਤੋਂ ਬਾਅਦ ਤੁਸੀਂ ਵੱਧ ਪੈਨਸ਼ਨ ਲੈਣ ਦੇ ਹੱਕਦਾਰ ਨਹੀਂ ਹੋਵੋਗੇ। EPFO ਦੁਆਰਾ ਇਸ ਨੂੰ ਪਹਿਲਾਂ ਹੀ ਦੋ ਵਾਰ ਵਧਾਇਆ ਜਾ ਚੁੱਕਾ ਹੈ। ਅਜਿਹੀ ਸਥਿਤੀ ਵਿੱਚ, ਇਸ ਨੂੰ ਹੋਰ ਕਰਨ ਦੀ ਸੰਭਾਵਨਾ ਘੱਟ ਜਾਪਦੀ ਹੈ।


ਇਹ ਵੀ ਪੜ੍ਹੋ: ਰਹਾਣੇ ਨੂੰ ਟੈਸਟ ਟੀਮ ਦਾ ਉਪਕਪਤਾਨ ਬਣਾਉਣ 'ਤੇ ਭੜਕੇ ਸੁਨੀਲ ਗਵਾਸਕਰ, ਇਨ੍ਹਾਂ 3 ਖਿਡਾਰੀਆਂ ਦੱਸਿਆ ਫਿਊਚਰ ਕਪਤਾਨ


EPFO ਨੇ ਸਰਕੂਲਰ ਕੀਤਾ ਜਾਰੀ


ਤੁਸੀਂ ਹਾਇਰ ਪੈਨਸ਼ਨ ਲਈ ਅਰਜ਼ੀ ਕਿਵੇਂ ਦੇ ਸਕਦੇ ਹੋ, ਇਸ ਲਈ EPFO ​​ਨੇ ਕੁਝ ਸਰਕੂਲਰ ਜਾਰੀ ਕੀਤੇ ਹਨ ਕਿ ਕਰਮਚਾਰੀ EPS ਤੋਂ ਹਾਈ ਪੈਨਸ਼ਨ ਲਈ ਕਿਵੇਂ ਅਰਜ਼ੀ ਦੇ ਸਕਦੇ ਹਨ। ਰਿਟਾਇਰਮੈਂਟ ਫੰਡ ਬਾਡੀ ਨੇ ਆਪਣਾ ਸੰਯੁਕਤ ਬਿਨੈ-ਪੱਤਰ ਫਾਰਮ ਜਮ੍ਹਾ ਕਰਨ ਲਈ ਮੈਂਬਰ ਸਰਵਿਸਿਜ਼ ਪੋਰਟਲ 'ਤੇ ਇੱਕ ਔਨਲਾਈਨ ਲਿੰਕ ਪੇਸ਼ ਕੀਤਾ ਹੈ। ਅਪਲਾਈ ਕਰਦੇ ਸਮੇਂ ਤੁਹਾਡੇ ਕੋਲ ਕੁਝ ਜ਼ਰੂਰੀ ਦਸਤਾਵੇਜ਼ ਹੋਣੇ ਚਾਹੀਦੇ ਹਨ।


ਕਈ ਵਾਰ ਵਧਾਈ ਗਈ ਸਮਾਂ ਸੀਮਾ


ਦਰਅਸਲ, ਉਪਭੋਗਤਾ EPFO ​​ਤੋਂ ਵੱਧ ਪੈਨਸ਼ਨ ਦਾ ਵਿਕਲਪ ਚੁਣਨ ਦੀ ਸਮਾਂ ਸੀਮਾ ਵਧਾਉਣ ਦੀ ਮੰਗ ਕਰ ਰਹੇ ਸਨ। EPFO ਨੇ ਪਿਛਲੇ ਸਾਲ ਨਵੰਬਰ 'ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਲੋਕਾਂ ਨੂੰ ਇਸ ਵਿਕਲਪ ਨੂੰ ਚੁਣਨ ਲਈ 4 ਮਹੀਨੇ ਦਾ ਸਮਾਂ ਦਿੱਤਾ ਸੀ। ਇਸ ਤੋਂ ਬਾਅਦ ਵੱਧ ਪੈਨਸ਼ਨ ਲਈ ਅਪਲਾਈ ਕਰਨ ਦੀ ਸਹੂਲਤ 3 ਮਈ ਤੱਕ ਵਧਾ ਦਿੱਤੀ ਗਈ ਸੀ। ਬਾਅਦ ਵਿੱਚ, EPFO ​​ਨੇ ਇੱਕ ਵਾਰ ਫਿਰ ਸਮਾਂ ਸੀਮਾ 26 ਜੂਨ ਤੱਕ ਵਧਾ ਦਿੱਤੀ।


ਇਹ ਵੀ ਪੜ੍ਹੋ: ਧਰਤੀ ਤੋਂ 120,000 ਫੁੱਟ ਉੱਪਰ ਪੁਲਾੜ 'ਚ ਪਹੁੰਚੀ ਵਿਸ਼ਵ ਕੱਪ 2023 ਟਰਾਫੀ; ਡਾਇਰੈਕਟ ਨਰਿੰਦਰ ਮੋਦੀ ਸਟੇਡੀਅਮ ‘ਚ ਹੋਈ ਲੈਂਡ