PF Balance Check Balance: ਦੇਸ਼ 'ਚ ਪਿਛਲੇ ਕੁਝ ਸਾਲਾਂ 'ਚ ਤੇਜ਼ੀ ਨਾਲ ਡਿਜ਼ਟਲਾਈਜੇਸ਼ਨ ਵਧਿਆ ਹੈ। ਇਸ ਕਾਰਨ ਜ਼ਿਆਦਾਤਰ ਲੋਕ ਆਪਣੇ ਸਾਰੇ ਕੰਮ ਘਰ ਬੈਠੇ ਕਰਨ ਲੱਗ ਪਏ ਹਨ।  ਪਹਿਲਾਂ ਲੋਕਾਂ ਨੂੰ ਛੋਟੇ-ਛੋਟੇ ਕੰਮਾਂ ਲਈ ਵੀ ਦਫਤਰ ਦੇ ਚੱਕਰ ਕੱਟਣੇ ਪੈਂਦੇ ਸੀ। ਇਸ ਕਾਰਨ ਸਮੇਂ ਦੀ ਬਰਬਾਦੀ ਤਾਂ ਹੁੰਦੀ ਹੀ ਸੀ ਇਸ ਨਾਲ ਹੀ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ ਪਰ ਅੱਜਕਲ੍ਹ ਦੂਜੇ ਕੰਮ ਆਸਾਨੀ ਨਾਲ ਚੰਦ ਮਿੰਟਾਂ 'ਚ ਹੋ ਜਾਂਦਾ ਹੈ। ਅਜਿਹਾ ਹੀ ਇੱਕ ਕੰਮ ਹੈ ਪੀਐਫ ਰਾਸ਼ੀ ਦਾ ਪਤਾ ਕਰਨਾ। ਇਸ ਨੂੰ ਪਤਾ ਕਰਨ ਲਈ ਪਹਿਲਾਂ ਲੋਕਾਂ ਨੂੰ EPFO (Employees Provident Fund Organization) ਦਫ਼ਤਰ ਜਾਣਾ ਪੈਂਦਾ ਸੀ।



ਦੂਜੇ ਪਾਸੇ ਲੰਬੀਆਂ -ਲੰਬੀਆਂ ਲਾਈਨਾਂ 'ਚ ਲੱਗਣਾ ਪੈਂਦਾ ਸੀ ਪਰ ਹੁਣ ਸਿਰਫ ਇਕ ਮਿਸਡ ਕਾਲ ਰਾਹੀਂ ਆਪਣੇ ਪੀਐਫ ਖਾਤੇ (Provident Fund Account) 'ਚ ਜਮ੍ਹਾਂ ਪੈਸਿਆਂ ਦੀ ਜਾਣਕਾਰੀ ਲੈ ਸਕਦੇ ਹੋ। ਜ਼ਿਕਰਯੋਗ ਹੈ ਕਿ ਹਰ ਨੌਕਰੀ ਪੇਸ਼ਾ ਵਿਅਕਤੀ ਦੀ ਕਮਾਈ ਦਾ ਇਕ ਵੱਡਾ ਹਿੱਸਾ ਹਰ ਮਹੀਨੇ ਪੀਐਫ ਦੇ ਰੂਪ 'ਚ ਕੱਟਦਾ ਹੈ। ਅਜਿਹਾ 'ਚ ਇਹ ਮਨ 'ਚ ਹਮੇਸ਼ਾ ਸਵਾਲ ਉਠਦਾ ਰਹਿੰਦਾ ਹੈ ਪੀਐਫ 'ਚ ਕਿੰਨੀ ਰਾਸ਼ੀ ਜਮ੍ਹਾਂ ਹੋਈ ਹੈ ਪਰ ਤੁਹਾਡੇ ਮਨ 'ਚ ਸਾਰੇ ਸਵਾਲਾਂ ਦੇ ਜਵਾਬ ਇਕ ਮਿੰਟ 'ਚ ਪਤਾ ਚਲ ਸਕਦੇ ਹਨ।

ਮਿਸਡ ਕਾਲ ਰਾਹੀਂ ਪਤਾ ਕਰੋ ਰਾਸ਼ੀ (PF Account Check Through Missed Call)

ਜ਼ਿਕਰਯੋਗ ਹੈ ਕਿ ਪੀਐਫ ਰਾਸੀ ਪਤਾ ਕਰਨ ਲਈ ਸਿਰਫ ਇਕ ਨੰਬਰ 'ਤੇ ਮਿਸਡ ਕਾਲ ਕਰਨ ਪਵੇਗਾ। ਇਹ ਨੰਬਰ ਹੈ 011-22901206 'ਤੇ ਮਿਸਡ ਕਾਲ ਕਰ ਸਕਦੇ ਹੋ। ਆਪਣੇ ਪੀਐਫ ਖਾਤੇ ਦੀ ਜਾਣਕਾਰੀ ਪਤਾ ਕਰਨ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਮਿਸਡ ਕਾਲ ਕਰਨਾ ਪਵੇਗਾ। ਇਸ ਤੋਂ ਬਾਅਦ ਕੁਝ ਸੈਕਿੰਡ ਦੀ ਰਿੰਗ ਵਜ ਕੇ ਕਾਲ ਕਟਿਆ ਜਾਵੇਗਾ। ਇਸ ਤੋਂ ਬਾਅਦ ਅਕਾਊਂਟ ਦੀ ਪੂਰੀ ਜਾਣਕਾਰੀ ਤੁਹਾਡੇ ਮੋਬਾਈਲ ਮੈਸੇਜ 'ਤੇ ਆ ਜਾਵੇਗੀ।

ਮੈਸੇਜ ਰਾਹੀ ਕਰੋ ਪਤਾ
ਤੁਸੀਂ ਚਾਹੋ ਤਾਂ SMS ਰਾਹੀਂ ਵੀ ਆਪਣੇ ਅਕਾਊਂਟ ਦੀ ਜਾਣਕਾਰੀ ਲੈ ਸਕਦੇ ਹੋ। ਇਸ ਲਈ EPFO ਨੇ ਇਕ ਨੰਬਰ ਜਾਰੀ ਕੀਤਾ ਹੈ। ਇਸ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ SMS ਭੇਜਣਾ ਪਵੇਗਾ। ਇਸ ਲਈ ਤੁਹਾਨੂੰ  'EPFOHO UAN' ਲਿਖ ਕੇ 7738299899 'ਤੇ ਭੇਜਣਾ ਪਵੇਗਾ। ਇਹ ਸਹੂਲਤ 10 ਭਾਸ਼ਾਵਾਂ ਅੰਗਰੇਜ਼ੀ, ਹਿੰਦੀ, ਪੰਜਾਬੀ, ਮਰਾਠੀ, ਤੇਲੁਗੂ, ਗੁਜਰਾਤੀ, ਕੰਨੜ, ਤਾਮਿਲ, ਮਾਲਿਅਮ ਤੇ ਬੰਗਲਾ 'ਚ ਉਪਲਬਧ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904