EPFO (ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ) ਭਾਰਤ ਵਿੱਚ ਕਰਮਚਾਰੀਆਂ ਦੀ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਵਿਭਾਗ ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਅਧੀਨ ਇੱਕ ਵਿਧਾਨਕ ਸੰਸਥਾ ਹੈ। ਇਸ ਵੱਲੋਂ ਹੀ ਯਕੀਨੀ ਤੌਰ ਉੱਤੇ ਕਰਮਚਾਰੀ ਭਵਿੱਖ ਨਿਧੀ (EPF) ਯੋਜਨਾ ਨੂੰ ਮੈਨੇਜ ਕੀਤਾ ਜਾਂਦਾ ਹੈ। ਇਹ ਸਕੀਮ ਹਰੇਕ ਕਰਮਚਾਰੀ ਲਈ ਇੱਕ ਲਾਜ਼ਮੀ ਯੋਗਦਾਨ ਯੋਜਨਾ ਹੈ। EPFO ਭਾਰਤੀ ਕਰਮਚਾਰੀਆਂ ਲਈ EPF, ਕਰਮਚਾਰੀ ਪੈਨਸ਼ਨ ਯੋਜਨਾ (EPS), ਅਤੇ ਬੀਮਾ ਯੋਜਨਾ (EDLI) ਨੂੰ ਨਿਯੰਤ੍ਰਿਤ ਕਰਦਾ ਹੈ, ਜਿਸ ਦਾ ਉਦੇਸ਼ ਕਰਮਚਾਰੀਆਂ ਨੂੰ ਵਿੱਤੀ ਸੁਰੱਖਿਆ ਅਤੇ ਰਿਟਾਇਰਮੈਂਟ ਲਾਭ ਪ੍ਰਦਾਨ ਕਰਨਾ ਹੈ।


EPFO Loyalty-Cum-Life Benefits : EPFO ਵੱਲੋਂ PF ਮੈਂਬਰਾਂ ਨੂੰ ਅਨੇਕਾਂ ਫਾਇਦੇ ਦਿੱਤੇ ਜਾਂਦੇ ਹਨ। ਇਨ੍ਹਾਂ ਫਾਇਦਿਆਂ 'ਚ ਪੈਨਸ਼ਨ ਤੋਂ ਲੈ ਕੇ ਬੀਮਾ ਤੱਕ ਸਭ ਕੁਝ ਸ਼ਾਮਲ ਹੈ। ਅਜਿਹਾ ਇਕ ਲਾਭ ਰਿਟਾਇਰਮੈਂਟ 'ਤੇ ਮਿਲਣ ਵਾਲੇ ਬੋਨਸ ਨਾਲ ਜੁੜਿਆ ਹੈ। ਇਸ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਕੁਝ ਸਾਵਧਾਨੀ ਵਰਤਣ ਦੀ ਲੋੜ ਹੈ। ਇਸ ਨਾਲ ਸੇਵਾਮੁਕਤੀ ਦੇ ਸਮੇਂ ਤੁਹਾਨੂੰ EPFO ​​ਵੱਲੋਂ ਪੰਜਾਹ ਹਜ਼ਾਰ ਰੁਪਏ ਤੱਕ ਦਾ ਵਾਧੂ ਬੋਨਸ ਮਿਲ ਸਕਦਾ ਹੈ।


ਬੋਨਸ ਲਈ ਜ਼ਰੂਰੀ ਹੈ ਇਹ ਸ਼ਰਤ
ਖਾਤਾਧਾਰਕਾਂ ਨੂੰ EPFO ​​ਲਾਇਲਟੀ-ਕਮ-ਲਾਈਫ ਬੈਨੀਫਿਟ ਤਹਿਤ ਬੋਨਸ ਮਿਲਦਾ ਹੈ। ਇਸ ਦਾ ਲਾਭ ਉਨ੍ਹਾਂ ਗਾਹਕਾਂ ਨੂੰ ਮਿਲਦਾ ਹੈ ਜੋ ਘੱਟੋ-ਘੱਟ 20 ਸਾਲਾਂ ਤੋਂ ਪੀਐਫ ਖਾਤੇ 'ਚ ਯੋਗਦਾਨ ਪਾ ਰਹੇ ਹਨ।


ਬੋਨਸ ਵਜੋਂ ਇੰਨੇ ਪੈਸੇ ਮਿਲਦੇ ਹਨ 
ਜੋ 20 ਸਾਲ ਵਾਲੀ ਸ਼ਰਤਾਂ ਨੂੰ ਪੂਰਾ ਕਰਦਾ ਹੈ, ਇਹ ਲਾਭ ਉਸ ਹਰ ਪੀਐੱਫ ਮੈਂਬਰ ਨੂੰ ਮਿਲਦਾ ਹੈ। ਇਨ੍ਹਾਂ ਵਿਚ ਜਿਨ੍ਹਾਂ ਦੀ ਬੇਸਿਕ ਸੈਲਰੀ 5 ਹਜ਼ਾਰ ਰੁਪਏ ਤਕ ਹੈ। ਉਨ੍ਹਾਂ ਨੂੰ ਰਿਟਾਇਰਮੈਂਟ 'ਤੇ 30 ਹਜ਼ਾਰ ਰੁਪਏ ਦਾ ਬੋਨਸ ਮਿਲਦਾ ਹੈ। 10 ਹਜ਼ਾਰ ਰੁਪਏ ਤਕ ਬੇਸਿਕ ਤਨਖ਼ਾਹ ਵਾਲੇ ਮੁਲਾਜ਼ਮਾਂ ਨੂੰ 40 ਹਜ਼ਾਰ ਰੁਪਏ ਬੋਨਸ ਮਿਲਦਾ ਹੈ। ਉੱਥੇ ਹੀ, ਜਿਨ੍ਹਾਂ ਲੋਕਾਂ ਦੀ ਬੇਸਿਕ ਸੈਲਰੀ ਦਸ ਹਜ਼ਾਰ ਤੋਂ ਜ਼ਿਆਦਾ ਹੈ। ਇਨ੍ਹਾਂ ਨੂੰ ਪੰਜਾਹ ਹਜ਼ਾਰ ਰੁਪਏ ਦਾ ਬੋਨਸ ਦਿੱਤਾ ਜਾਂਦਾ ਹੈ।


ਪੂਰਨ ਸਥਾਈ ਅਪੰਗਤਾ 'ਤੇ ਹਟ ਜਾਂਦੀ ਹੈ ਸ਼ਰਤ
ਜੇਕਰ ਕੋਈ PF ਖਾਤਾ ਧਾਰਕ 20 ਸਾਲ ਪੂਰੇ ਕਰਨ ਤੋਂ ਪਹਿਲਾਂ ਵਿਕਲਾਂਗ ਹੋ ਜਾਂਦਾ ਹੈ। ਉਦੋਂ ਇਸ ਸਥਿਤੀ ਵਿੱਚ ਈਪੀਐਫਓ ਦੁਆਰਾ ਲਾਇਲਟੀ-ਕਮ-ਲਾਈਫ ਬੈਨੀਫਿਟ ਦਾ ਲਾਭ ਦਿੱਤਾ ਜਾਂਦਾ ਹੈ। ਇਸ ਮਾਮਲੇ ਵਿੱਚ ਬੋਨਸ ਲਾਭ ਮੂਲ ਤਨਖਾਹ ਦੇ ਆਧਾਰ 'ਤੇ ਤੈਅ ਕੀਤਾ ਜਾਂਦਾ ਹੈ।