EPFO ਮੈਂਬਰਾਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਹੈ। ਹੁਣ ਜੇਕਰ ਤੁਸੀਂ ਆਪਣੇ PF ਫੰਡ ਵਿੱਚੋਂ ਐਡਵਾਂਸ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਸਰਕਾਰ ਨੇ ਆਟੋ ਸੈਟਲਮੈਂਟ ਲਿਮਿਟ ਨੂੰ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਹੈ। ਇਹ ਜਾਣਕਾਰੀ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ 24 ਜੂਨ 2025 ਨੂੰ ਦਿੱਤੀ ਹੈ।

ਕੋਰੋਨਾ 'ਚ ਸ਼ੁਰੂ ਹੋਈ ਸੀ ਆਹ ਸੁਵਿਧਾ

EPFO ਨੇ ਸਭ ਤੋਂ ਪਹਿਲਾਂ COVID-19 ਮਹਾਂਮਾਰੀ ਦੌਰਾਨ ਐਡਵਾਂਸ ਕਲੇਮ ਲਈ ਆਟੋ ਸੈਟਲਮੈਂਟ ਸਿਸਟਮ ਸ਼ੁਰੂ ਕੀਤਾ ਸੀ ਤਾਂ ਜੋ ਲੋਕ ਆਪਣਾ ਫੰਡ ਛੇਤੀ ਤੋਂ ਛੇਤੀ ਲੈ ਸਕਣ। ਪਹਿਲਾਂ ਇਹ ਲਿਮਿਟ 1 ਲੱਖ ਰੁਪਏ ਤੱਕ ਸੀ, ਪਰ ਹੁਣ ਇਸਨੂੰ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਸ ਨਾਲ ਉਨ੍ਹਾਂ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਐਮਰਜੈਂਸੀ ਵਿੱਚ ਅਚਾਨਕ ਆਪਣੇ ਪੈਸੇ ਦੀ ਲੋੜ ਹੁੰਦੀ ਹੈ।

EPFO ​​ਦੀ ਕੀਤੀ ਤਾਰੀਫ 

ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ, ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲੋਕਾਂ ਨੇ EPFO ​​ਦੀ ਤਾਰੀਫ ਕੀਤੀ। ਇੱਕ ਯੂਜ਼ਰ ਨੇ ਲਿਖਿਆ, "EPFO ਦਾ ਸ਼ਾਨਦਾਰ ਕਦਮ! 5 ਲੱਖ ਰੁਪਏ ਤੱਕ ਦਾ ਆਟੋ ਸੈਟਲਮੈਂਟ ਉਨ੍ਹਾਂ ਲੋਕਾਂ ਲਈ ਇੱਕ ਵੱਡੀ ਰਾਹਤ ਹੈ ਜਿਨ੍ਹਾਂ ਨੂੰ ਤੁਰੰਤ ਪੈਸੇ ਦੀ ਲੋੜ ਹੈ। ਇਹ ਸਿਰਫ਼ ਇੱਕ ਸਹੂਲਤ ਨਹੀਂ ਹੈ, ਇਹ ਇੱਕ ਸਨਮਾਨ ਹੈ।"

18-25 ਉਮਰ ਵਾਲੇ ਸਭ ਤੋਂ ਅੱਗੇ

EPFO ਦੇ ਤਾਜ਼ਾ ਅੰਕੜਿਆਂ ਅਨੁਸਾਰ, ਅਪ੍ਰੈਲ 2025 ਵਿੱਚ 19.14 ਲੱਖ ਨਵੇਂ ਮੈਂਬਰ ਸ਼ਾਮਲ ਹੋਏ। ਇਹ ਮਾਰਚ 2025 ਦੇ ਮੁਕਾਬਲੇ 31.31 ਪ੍ਰਤੀਸ਼ਤ ਦਾ ਵਾਧਾ ਹੈ ਅਤੇ ਪਿਛਲੇ ਸਾਲ ਅਪ੍ਰੈਲ 2024 ਦੇ ਮੁਕਾਬਲੇ 1.17 ਪ੍ਰਤੀਸ਼ਤ ਜ਼ਿਆਦਾ ਹੈ। ਇਸ ਵਿੱਚ ਸਭ ਤੋਂ ਵੱਧ ਭਾਗੀਦਾਰੀ 18 ਤੋਂ 25 ਸਾਲ ਦੇ ਨੌਜਵਾਨਾਂ ਦੀ ਸੀ। ਇਕੱਲੇ ਇਸ ਉਮਰ ਸਮੂਹ ਵਿੱਚ, 4.89 ਲੱਖ ਲੋਕ EPFO ​​ਵਿੱਚ ਸ਼ਾਮਲ ਹੋਏ, ਜੋ ਕਿ ਕੁੱਲ ਨਵੇਂ ਮੈਂਬਰਾਂ ਦਾ 57.67 ਪ੍ਰਤੀਸ਼ਤ ਹੈ।

ਮਹਾਰਾਸ਼ਟਰ ਸਭ ਤੋਂ ਟਾਪ 'ਤੇ

ਜਿੱਥੋਂ ਤੱਕ ਸੂਬੇ ਦੇ ਤਹਿਤ ਅੰਕੜਿਆਂ ਦਾ ਸਵਾਲ ਹੈ, ਮਹਾਰਾਸ਼ਟਰ ਨੇ ਸਾਰੇ ਹੋਰ ਰਾਜਾਂ ਨੂੰ ਪਛਾੜਦਿਆਂ ਹੋਇਆਂ ਸਭ ਤੋਂ ਵੱਧ ਨਵੇਂ ਪੀਐਫ ਮੈਂਬਰ ਸ਼ਾਮਲ ਕੀਤੇ ਹਨ। ਇਸ ਤੋਂ ਇਲਾਵਾ, 15.77 ਲੱਖ ਲੋਕ ਅਜਿਹੇ ਵੀ ਹਨ ਜਿਹੜੇ ਅਪ੍ਰੈਲ 2025 ਵਿੱਚ EPFO ਛੱਡ ਕੇ ਦੁਬਾਰਾ ਸ਼ਾਮਲ ਹੋਏ ਹਨ।