PF interest credit: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਵਿੱਤੀ ਸਾਲ 2020-21 ਲਈ ਵਿਆਜ ਨੂੰ ਗਾਹਕਾਂ ਦੇ ਖਾਤੇ 'ਚ ਟਰਾਂਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਹੈ। EPFO ਨੂੰ 8.50% ਦੀ ਦਰ ਨਾਲ PF 'ਤੇ ਵਿਆਜ ਦੇਣਾ ਪੈਂਦਾ ਹੈ। ਤੁਹਾਨੂੰ ਆਪਣੇ ਪੀਐਫ ਖਾਤੇ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਤੁਹਾਡੇ ਪੀਐਫ ਖਾਤੇ 'ਚ ਸਰਕਾਰ ਵੱਲੋਂ ਦੀਵਾਲੀ ਦਾ ਤੋਹਫ਼ਾ ਆਇਆ ਹੈ ਜਾਂ ਨਹੀਂ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਆਪਣੇ ਖਾਤੇ ਦੀ ਜਾਂਚ ਕਰਨ ਲਈ ਕਿਹੜੇ 4 ਤਰੀਕੇ ਵਰਤ ਸਕਦੇ ਹੋ?


SMS ਰਾਹੀਂ ਚੈੱਕ ਕਰੋ ਅਕਾਊਂਟ ਬੈਲੇਂਸ


SMS ਰਾਹੀਂ ਪੀਐਫ ਬੈਲੇਂਸ ਚੈੱਕ ਕਰਨ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਮੈਸੇਜ਼ 'EPFOHO UAN ENG ਲਿਖ ਕੇ 7738299899 'ਤੇ ਮੈਸੇਜ਼ ਭੇਜਣਾ ਹੋਵੇਗਾ। ਇੱਥੇ ENG ਉਨ੍ਹਾਂ ਤਿੰਨ ਕਰੈਕਟਰ ਬਾਰੇ ਦੱਸਦਾ ਹੈ, ਜਿਸ ਭਾਸ਼ਾ 'ਚ ਤੁਸੀਂ ਜਾਣਕਾਰੀ ਚਾਹੁੰਦੇ ਹੋ। ਮੈਸੇਜਿੰਗ ਸਹੂਲਤ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ, ਪੰਜਾਬੀ, ਗੁਜਰਾਤੀ, ਮਰਾਠੀ, ਕੰਨੜ, ਤੇਲਗੂ, ਤਾਮਿਲ, ਮਲਿਆਲਮ ਤੇ ਬੰਗਾਲੀ ਭਾਸ਼ਾਵਾਂ 'ਚ ਵੀ ਉਪਲੱਬਧ ਹੈ। ਮੈਸੇਜ਼ ਰਾਹੀਂ EPFO ਬੈਲੇਂਸ ਜਾਣਨ ਲਈ ਤੁਹਾਡਾ ਮੋਬਾਈਲ ਨੰਬਰ UAN ਨਾਲ ਰਜਿਸਟਰ ਹੋਣਾ ਚਾਹੀਦਾ ਹੈ।


ਮਿਸਡ ਕਾਲ ਦੁਆਰਾ ਬੈਲੇਂਸ ਚੈੱਕ ਕਰੋ


ਮਿਸਡ ਕਾਲ ਰਾਹੀਂ ਪੀਐਫ ਬੈਲੇਂਸ ਚੈੱਕ ਕਰਨ ਲਈ ਤੁਹਾਡਾ ਮੋਬਾਈਲ ਨੰਬਰ UAN ਨਾਲ ਰਜਿਸਟਰ ਹੋਣਾ ਚਾਹੀਦਾ ਹੈ। ਤੁਸੀਂ 011-22901406 'ਤੇ ਮਿਸਡ ਕਾਲ ਦੇ ਕੇ ਆਪਣੇ ਰਜਿਸਟਰਡ ਮੋਬਾਈਲ ਤੋਂ ਪੀਐਫ ਬੈਲੇਂਸ ਚੈੱਕ ਕਰ ਸਕਦੇ ਹੋ। ਮਿਸ ਕਾਲ ਦੇਣ ਤੋਂ ਬਾਅਦ ਤੁਹਾਡੇ ਰਜਿਸਟਰਡ ਨੰਬਰ 'ਤੇ PF ਦਾ ਸੰਦੇਸ਼ ਆਵੇਗਾ, ਜਿਸ ਤੋਂ ਤੁਹਾਨੂੰ PF ਬੈਲੇਂਸ ਦਾ ਪਤਾ ਲੱਗ ਜਾਵੇਗਾ।


UMANG ਐਪ 'ਤੇ ਇੰਝ ਚੈੱਕ ਕਰੋ ਬੈਲੇਂਸ



  • ਆਪਣੀ UMANG ਐਪ ਖੋਲ੍ਹੋ ਅਤੇ EPFO 'ਤੇ ਕਲਿੱਕ ਕਰੋ।

  • ਤੁਹਾਨੂੰ ਕਿਸੇ ਹੋਰ ਪੰਨੇ 'ਤੇ ਇੰਪਲਾਈ ਸੈਂਟ੍ਰਿਕ ਸਰਵਿਸਿਜ਼ (employee-centric services) 'ਤੇ ਕਲਿੱਕ ਕਰਨਾ ਹੋਵੇਗਾ।

  • ਇੱਥੇ ਵਿਊ ਪਾਸਬੁੱਕ 'ਤੇ ਕਲਿੱਕ ਕਰੋ। ਆਪਣਾ UAN ਨੰਬਰ ਅਤੇ ਪਾਸਵਰਡ (OTP) ਨੰਬਰ ਦਰਜ ਕਰੋ।

  • ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਤੁਹਾਡੇ ਕੋਲ OTP ਆਵੇਗਾ।

  • ਇਸ ਤੋਂ ਬਾਅਦ ਤੁਸੀਂ ਆਪਣਾ PF ਬੈਲੇਂਸ ਚੈੱਕ ਕਰ ਸਕਦੇ ਹੋ।

  • ਤੁਸੀਂ ਇਸ ਵੈਬਸਾਈਟ 'ਤੇ ਪੀਐਫ ਬੈਲੇਂਸ ਚੈੱਕ ਕਰ ਸਕਦੇ ਹੋ।

  • ਆਪਣਾ ਬਕਾਇਆ ਆਨਲਾਈਨ ਚੈੱਕ ਕਰਨ ਲਈ PF ਪਾਸਬੁੱਕ ਪੋਰਟਲ https://passbook.epfindia.gov.in/MemberPassBook/Login 'ਤੇ ਜਾਓ।

  • ਆਪਣੇ UAN ਤੇ ਪਾਸਵਰਡ ਦੀ ਵਰਤੋਂ ਕਰਕੇ ਇਸ ਪੋਰਟਲ 'ਤੇ ਲੌਗ ਇਨ ਕਰੋ।

  • ਇਸ 'Download/View Passbook 'ਤੇ ਕਲਿੱਕ ਕਰੋ ਤੇ ਫਿਰ ਤੁਹਾਡੇ ਸਾਹਮਣੇ ਪਾਸਬੁੱਕ ਖੁੱਲ੍ਹ ਜਾਵੇਗੀ ਜਿਸ 'ਚ ਤੁਸੀਂ ਬੈਲੇਂਸ ਦੇਖ ਸਕਦੇ ਹੋ।


ਇਹ ਵੀ ਪੜ੍ਹੋ: Kisan Credit Card: ਕਿਸਾਨ ਉਠਾ ਸਕਦੇ ਇਸ ਸਰਕਾਰੀ ਸਕੀਮ ਦਾ ਲਾਭ, ਜਾਣੋ SBI ਤੋਂ KCC ਕਿਵੇਂ ਲੈ ਸਕਦੇ ਹੋ ਤੇ ਕੀ ਫ਼ਾਇਦਾ ਹੈ?


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904