Exchange Rules of Damaged Currency: ਲੋਕਾਂ ਦੀ ਸਹੂਲਤ ਲਈ, ਸਾਰੇ ਬੈਂਕਾਂ ਨੇ ਵੱਖ-ਵੱਖ ਥਾਵਾਂ 'ਤੇ ਏਟੀਐਮ ਮਸ਼ੀਨਾਂ (ATM Machine) ਲਾਈਆਂ ਹਨ। ਇਸ ਨਾਲ ਲੋਕਾਂ ਦਾ ਕੰਮ ਬਹੁਤ ਆਸਾਨ ਹੋ ਜਾਂਦਾ ਹੈ। ਜਦੋਂ ਵੀ ਨਕਦੀ ਦੀ ਲੋੜ ਹੁੰਦੀ ਹੈ, ਤੁਸੀਂ ਕਿਸੇ ਵੀ ATM ਤੋਂ ਨਕਦੀ ਕਢਵਾ ਸਕਦੇ ਹੋ। 



ਪਰ ਕਈ ਵਾਰ ਏਟੀਐਮ 'ਚੋਂ ਖਰਾਬ ਹੋਏ ਨੋਟਾਂ (Damaged Note) ਨਿਕਲਦੇ ਹਨ, ਜਿਸ ਨੂੰ ਬਦਲਣ 'ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਨੂੰ ਵੀ ਕੱਟੇ ਹੋਏ ਨੋਟਾਂ ਨੂੰ ਬਦਲਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਅਸੀਂ ਤੁਹਾਨੂੰ ਆਰਬੀਆਈ (Reserve Bank of India) ਦੇ ਕੁਝ ਨਿਯਮ ਦੱਸਣ ਜਾ ਰਹੇ ਹਾਂ ਜੋ ਕਿ ਕੱਟੇ ਹੋਏ ਨੋਟਾਂ ਨੂੰ ਬਦਲਣ ਲਈ ਬਣਾਏ ਗਏ ਹਨ।


ਜੇਕਰ ਕੋਈ ਬੈਂਕ ਕੱਟੇ ਹੋਏ ਨੋਟ ਨੂੰ ਬਦਲਣ ਤੋਂ ਇਨਕਾਰ ਕਰਦਾ ਹੈ, ਤਾਂ ਤੁਸੀਂ ਇਸ ਬਾਰੇ ਸ਼ਿਕਾਇਤ ਕਰ ਸਕਦੇ ਹੋ। ਭਾਰਤੀ ਰਿਜ਼ਰਵ ਬੈਂਕ ਨੇ ਗਾਹਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਇਸ ਮਾਮਲੇ ਵਿੱਚ ਕੁਝ ਨਿਯਮ ਬਣਾਏ ਹਨ। ਤਾਂ ਆਓ ਅਸੀਂ ਤੁਹਾਨੂੰ ਕੱਟੇ ਹੋਏ ਨੋਟਾਂ ਨੂੰ ਐਕਸਚੇਂਜ ਕਰਨ (Currency Exchange Rules of RBI) ਬਾਰੇ ਆਰਬੀਆਈ ਦੇ ਨਿਯਮ ਦੱਸਦੇ ਹਾਂ -


Health Insurance: ਪਰਿਵਾਰਕ ਸਿਹਤ ਬੀਮਾ ਯੋਜਨਾ ਪੂਰੇ ਪਰਿਵਾਰ ਨੂੰ ਕਰਦੀ ਹੈ ਸੁਰੱਖਿਆ ਪ੍ਰਦਾਨ, ਜਾਣੋ ਇਹ ਨਿੱਜੀ ਸਿਹਤ ਬੀਮੇ ਨਾਲੋਂ ਹੈ ਕਿਵੇਂ ਬਿਹਤਰ


ਕੀ ਹਨ RBI ਦੇ ਨਿਯਮ?
ਆਰਬੀਆਈ ਨੇ ਕੱਟੇ ਹੋਏ ਨੋਟਾਂ ਨੂੰ ਬਦਲਣ ਬਾਰੇ ਸਪਸ਼ਟ ਤੌਰ 'ਤੇ ਇੱਕ ਦਿਸ਼ਾ-ਨਿਰਦੇਸ਼ (RBI Guidelines) ਜਾਰੀ ਕੀਤੇ ਹਨ। ਇਸ ਨਿਯਮ ਮੁਤਾਬਕ ਸਰਕਾਰੀ ਜਾਂ ਨਿੱਜੀ ਬੈਂਕ (Government and Private Bank) ਕਿਸੇ ਵੀ ਪੁਰਾਣੇ ਤੇ ਕੱਟੇ ਹੋਏ ਨੋਟਾਂ ਨੂੰ ਬਦਲਣ ਤੋਂ ਸੰਕੋਚ ਨਹੀਂ ਕਰ ਸਕਦੇ। ਜੇਕਰ ਨੋਟ ਬਦਲਣ (Note Exchange) ਤੋਂ ਇਨਕਾਰ ਕਰਦੇ ਹਨ, ਤਾਂ ਬੈਂਕ 'ਤੇ 10 ਹਜ਼ਾਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਉਂਝ ਨੋਟ ਬਦਲਣ ਲਈ ਤੁਹਾਨੂੰ ਉਸ ਬੈਂਕ ਵਿੱਚ ਜਾਣਾ ਪਵੇਗਾ ਜਿਸ ਦੇ ATM ਵਿੱਚੋਂ ਫਟੇ ਨੋਟ ਨਿਕਲੇ ਹਨ।


ਇਸ ਲਈ ਬੈਂਕ ਨੂੰ ਅਰਜ਼ੀ (Application) ਲਿਖ ਕੇ ਪੈਸੇ ਕਢਵਾਉਣ ਦੀ ਤਰੀਕ ਦੱਸੋ। ਇਸ ਦੇ ਨਾਲ ਹੀ ਤੁਸੀਂ ਬੈਂਕ ਦੇ ATM ਤੋਂ ਕਢਾਈ ਗਈ ਪਰਚੀ ਵੀ ਦਿਖਾ ਸਕਦੇ ਹੋ। ਜੇਕਰ ਕੋਈ ਪਰਚੀ ਨਹੀਂ, ਤਾਂ ਤੁਹਾਨੂੰ ਫੋਨ ਦਾ ਸੁਨੇਹਾ (Message) ਵੀ ਦਿਖਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਤੁਹਾਡੇ ਪੈਸੇ ਤੁਰੰਤ ਬਦਲ (Exchange) ਦਿੱਤੇ ਜਾਣਗੇ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490