ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਦੇ ਕਾਰਡ ਨਾਲ EMI ਖਰੀਦ ਲੈਣ-ਦੇਣ 'ਤੇ 99 ਰੁਪਏ ਦੀ ਪ੍ਰੋਸੈਸਿੰਗ ਫੀਸ ਤੇ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। SBI ਕ੍ਰੈਡਿਟ ਕਾਰਡ ਨੇ ਆਪਣੇ ਗਾਹਕਾਂ ਨੂੰ ਇਕ ਈਮੇਲ 'ਚ ਸੂਚਿਤ ਕੀਤਾ ਹੈ ਕਿ 1 ਦਸੰਬਰ 2021 ਤੋਂ ਸਾਰੇ EMI ਖਰੀਦ ਲੈਣ-ਦੇਣ 'ਤੇ 99 ਰੁਪਏ ਦੀ ਪ੍ਰੋਸੈਸਿੰਗ ਫੀਸ ਅਤੇ ਟੈਕਸ ਲਗਾਇਆ ਜਾਵੇਗਾ। ਐਸਬੀਆਈ ਰਿਟੇਲ ਆਊਟਲੇਟਾਂ ਦੇ ਨਾਲ-ਨਾਲ ਐਮਾਜ਼ਾਨ ਅਤੇ ਫਲਿੱਪਕਾਰਟ ਵਰਗੀਆਂ ਈ-ਕਾਮਰਸ ਵੈੱਬਸਾਈਟਾਂ 'ਤੇ ਕੀਤੇ ਗਏ ਸਾਰੇ EMI ਲੈਣ-ਦੇਣ ਲਈ ਪ੍ਰੋਸੈਸਿੰਗ ਫੀਸ ਵਸੂਲੇਗਾ। ਇਹ ਖਰਚੇ ਖਰੀਦ ਨੂੰ EMI 'ਚ ਤਬਦੀਲ ਕਰਨ 'ਤੇ ਵਿਆਜ ਖਰਚਿਆਂ ਤੋਂ ਇਲਾਵਾ ਹਨ। ਕੰਪਨੀ ਨੇ ਆਪਣੇ ਗਾਹਕਾਂ ਨੂੰ ਈਮੇਲ ਰਾਹੀਂ ਨਵੇਂ ਚਾਰਜ ਬਾਰੇ ਜਾਣਕਾਰੀ ਦਿੱਤੀ ਹੈ। ਬੈਂਕ ਦੇ ਇਸ ਕਦਮ ਨਾਲ ਉਨ੍ਹਾਂ ਕਾਰਡਧਾਰਕਾਂ ਦੁਆਰਾ ਵਧ ਰਹੀ ਖਰੀਦ 'ਤੇ ਅਸਰ ਪੈਣ ਦੀ ਸੰਭਾਵਨਾ ਹੈ ਜੋ ਵਪਾਰੀ ਵੈੱਬਸਾਈਟਾਂ ਜਿਵੇਂ ਕਿ 'ਬਾਅ ਨਾਓ ਪੇ ਲੈਟਰ' (BNPL) ਆਦਿ ਦੁਆਰਾ ਪੇਸ਼ ਕੀਤੇ ਗਏ EMI ਭੁਗਤਾਨ ਵਿਕਲਪਾਂ ਦੀ ਵਰਤੋਂ ਕਰਦੇ ਹਨ। ਇਸ ਨਾਲ SBI ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਕੇ ਹੁਣੇ ਖਰੀਦੋ ਬਾਅਦ 'ਚ ਭੁਗਤਾਨ ਕਰੋ ਖਰੀਦਦਾਰੀ ਹੋਰ ਮਹਿੰਗੀ ਹੋ ਸਕਦੀ ਹੈ।


ਅੱਜ ਗਾਹਕਾਂ ਨੂੰ ਭੇਜੀ ਗਈ ਇਕ ਈਮੇਲ 'ਚ ਕ੍ਰੈਡਿਟ ਕਾਰਡ ਕੰਪਨੀ ਨੇ ਸੂਚਿਤ ਕੀਤਾ ਹੈ ਕਿ, ਪਿਆਰੇ ਕਾਰਡਧਾਰਕ, ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ 1 ਦਸੰਬਰ 2021 ਤੋਂ, ਮਰਚਟ ਦੁਕਾਨਾਂ, ਵੈੱਬਸਾਈਟ ਅਤੇ ਐਪ 'ਤੇ ਕੀਤੇ ਗਏ ਸਾਰੇ EMI ਲੈਣ-ਦੇਣ 'ਤੇ ਪ੍ਰੋਸੈਸਿੰਗ ਫੀਸ ਤੇ ਟੈਕਸ ਲੱਗੇਗਾ। 99 ਰੁਪਏ ਦੀ ਫੀਸ ਲਾਗੂ ਹੋਵੇਗੀ। ਅਸੀਂ ਤੁਹਾਡੀ ਲਗਾਤਾਰ ਸਰਪ੍ਰਸਤੀ ਲਈ ਧੰਨਵਾਦ ਕਰਦੇ ਹਾਂ। ਕਿਰਪਾ ਕਰ ਕੇ ਮਰਚਟ EMI ਪ੍ਰੋਸੈਸਿੰਗ ਫੀਸ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ।


EMI 'ਚ ਸਫਲਤਾਪੂਰਵਕ ਤਬਦੀਲ ਕੀਤੇ ਲੈਣ-ਦੇਣ 'ਤੇ ਪ੍ਰੋਸੈਸਿੰਗ ਫੀਸ ਲਾਗੂ ਹੁੰਦੀ ਹੈ। 1 ਦਸੰਬਰ ਤੋਂ ਪਹਿਲਾਂ ਕੀਤੇ ਗਏ ਕਿਸੇ ਵੀ ਲੈਣ-ਦੇਣ ਅਤੇ 1 ਦਸੰਬਰ ਤੋਂ ਬਾਅਦ ਕੀਤੀ ਗਈ EMI ਬੁਕਿੰਗ ਨੂੰ ਇਸ ਪ੍ਰੋਸੈਸਿੰਗ ਫੀਸ ਤੋਂ ਛੋਟ ਦਿੱਤੀ ਜਾਵੇਗੀ। ਕੰਪਨੀ ਰਿਟੇਲ ਆਊਟਲੇਟਾਂ 'ਤੇ ਖਰੀਦਦਾਰੀ ਕਰਦੇ ਸਮੇਂ ਕਾਰਡਧਾਰਕਾਂ ਨੂੰ ਚਾਰਜ ਸਲਿੱਪਾਂ ਰਾਹੀਂ ਈਐਮਆਈ ਲੈਣ-ਦੇਣ 'ਤੇ ਪ੍ਰੋਸੈਸਿੰਗ ਫੀਸ ਬਾਰੇ ਸੂਚਿਤ ਕਰੇਗੀ। ਆਨਲਾਈਨ EMI ਟ੍ਰਾਂਜੈਕਸ਼ਨਾਂ ਲਈ ਪ੍ਰੋਸੈਸਿੰਗ ਫੀਸ ਦੀ ਜਾਣਕਾਰੀ ਭੁਗਤਾਨ ਪੰਨੇ 'ਤੇ ਦਿੱਤੀ ਜਾਵੇਗੀ। EMI ਲੈਣ-ਦੇਣ ਨੂੰ ਰੱਦ ਕਰਨ ਦੀ ਸਥਿਤੀ 'ਚ ਪ੍ਰੋਸੈਸਿੰਗ ਫੀਸ ਵਾਪਸ ਕਰ ਦਿੱਤੀ ਜਾਵੇਗੀ। ਪੂਰਵ-ਬੰਦ ਹੋਣ ਦੀ ਸਥਿਤੀ 'ਚ ਇਹ ਵਾਪਸ ਨਹੀਂ ਕੀਤਾ ਜਾਵੇਗਾ। ਵਪਾਰੀ EMI 'ਚ ਤਬਦੀਲ ਕੀਤੇ ਲੈਣ-ਦੇਣ ਲਈ ਇਨਾਮ ਪੁਆਇੰਟ ਲਾਗੂ ਨਹੀਂ ਹੋਣਗੇ।