15 ਅਗਸਤ ਤੋਂ ਫਾਸਟੈਗ ਨੂੰ ਲੈ ਕੇ ਨਵਾਂ ਨਿਯਮ ਲਾਗੂ ਹੋ ਗਿਆ ਹੈ। ਹੁਣ ਸਿਰਫ਼ 3 ਹਜ਼ਾਰ ਰੁਪਏ 'ਚ ਸਾਲ ਭਰ ਲਈ 200 ਟ੍ਰਿਪਾਂ ਦਾ ਫਾਸਟੈਗ ਪਾਸ ਬਣ ਸਕਦਾ ਹੈ। ਇਹ ਪਾਸ ਬਣਾਉਣ ਲਈ ਤੁਸੀਂ Rajmargyatra ਮੋਬਾਈਲ ਐਪ ਜਾਂ NHAI ਵੈਬਸਾਈਟ ਤੇ ਜਾ ਸਕਦੇ ਹੋ। ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਪਹਿਲਾਂ ਇਹਨਾਂ ਟ੍ਰਿਪਾਂ ਲਈ ਲਗਭਗ 10 ਹਜ਼ਾਰ ਰੁਪਏ ਖਰਚਣੇ ਪੈਂਦੇ ਸਨ, ਪਰ ਹੁਣ ਸਿਰਫ਼ 3 ਹਜ਼ਾਰ ਰੁਪਏ ਵਿੱਚ ਹੀ ਯਾਤਰਾ ਕਰ ਸਕੋਗੇ।

Continues below advertisement


1 ਸਾਲ ਲਈ 200 ਟ੍ਰਿਪਾਂ ਦੀ ਸੀਮਾ ਵਾਲੇ ਇਸ ਪਾਸ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਕਈ ਸਵਾਲ ਹਨ।



₹3000 ਵਿੱਚ ਪਾਸ ਬਣੇਗਾ
ਇਹ ਪਾਸ ਸਾਰੇ ਵਾਹਨਾਂ ਲਈ ਨਹੀਂ ਹੈ। ਇਹ ਸਿਰਫ਼ ਜੀਪ ਜਾਂ ਵੈਨ ਵਰਗੀ ਨੌਨ-ਕਮਰਸ਼ੀਅਲ ਵਾਹਨਾਂ ਲਈ ਹੈ। ਪਾਸ ₹3000 ਵਿੱਚ ਇੱਕ ਸਾਲ ਲਈ ਬਣਾਇਆ ਜਾ ਸਕਦਾ ਹੈ ਅਤੇ ਇਸ ਨਾਲ 200 ਟ੍ਰਿਪਾਂ ਦਾ ਵਾਧੂ ਫਾਇਦਾ ਮਿਲੇਗਾ। ਇਹ ਪਾਸ 60 ਕਿਲੋਮੀਟਰ ਦੇ ਅੰਦਰ ਬਣੇ ਟੋਲ ਬੂਥ 'ਤੇ ਲਾਗੂ ਹੋਵੇਗਾ।


ਫਾਸਟੈਗ ਸਾਲਾਨਾ ਪਾਸ ਸਿਰਫ਼ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (NHAI) ਦੀ ਅਧਿਕਾਰਿਕ ਵੈਬਸਾਈਟ ਜਾਂ ਰਾਜਮਾਰਗਯਾਤਰਾ (Rajmargayatra) ਮੋਬਾਈਲ ਐਪ ਰਾਹੀਂ ਹੀ ਆਨਲਾਈਨ ਖਰੀਦਿਆ ਜਾਂ ਐਕਟੀਵੇਟ ਕੀਤਾ ਜਾ ਸਕਦਾ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਹੋਰ ਵੈਬਸਾਈਟ ਜਾਂ ਐਪ ਰਾਹੀਂ ਪਾਸ ਖਰੀਦਣ ਦੀ ਗਲਤੀ ਨਾ ਕਰੋ, ਕਿਉਂਕਿ ਇਹ ਧੋਖਾਧੜੀ ਹੋ ਸਕਦੀ ਹੈ।


ਫਾਸਟੈਗ ਸਾਲਾਨਾ ਪਾਸ ਕਿਵੇਂ ਐਕਟੀਵੇਟ ਹੋਵੇਗਾ?


ਵਾਹਨ ਦੀ ਯੋਗਤਾ ਅਤੇ ਸਬੰਧਿਤ FASTag ਦੀ ਪੁਸ਼ਟੀ ਹੋਣ ਦੇ ਬਾਅਦ ਸਾਲਾਨਾ ਪਾਸ ਐਕਟੀਵੇਟ ਕੀਤਾ ਜਾਵੇਗਾ। ਇਸ ਲਈ ਯੂਜ਼ਰ ਨੂੰ NHAI ਦੀ ਵੈਬਸਾਈਟ ਜਾਂ ਰਾਜਮਾਰਗ ਯਾਤਰਾ ਐਪ 'ਤੇ ਜਾਣਾ ਹੋਵੇਗਾ, ਜਿੱਥੇ ਇਸ ਲਈ ਇੱਕ ਲਿੰਕ ਦਿੱਤਾ ਹੋਵੇਗਾ। ਰਾਜਮਾਰਗ ਯਾਤਰਾ ਐਪ 'ਤੇ ਸਿਰਫ਼ 3 ਆਸਾਨ ਕਦਮਾਂ ਵਿੱਚ ਇਹ ਐਕਟੀਵੇਟ ਕੀਤਾ ਜਾ ਸਕਦਾ ਹੈ।


ਐਪ 'ਤੇ ਦਿੱਤੇ "Annual Toll Pass" ਟੈਬ 'ਤੇ ਕਲਿੱਕ ਕਰੋ ਅਤੇ ਐਕਟੀਵੇਟ ਬਟਨ ਦਬਾਓ।


ਅਗਲੇ ਕਦਮ ਵਿੱਚ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਦਰਜ ਕਰੋ, ਫਿਰ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ OTP ਆਵੇਗਾ, ਉਸਨੂੰ ਦਰਜ ਕਰੋ।


ਤੀਜੇ ਕਦਮ ਵਿੱਚ ਭੁਗਤਾਨ ਕਰੋ ਅਤੇ ਪ੍ਰਕਿਰਿਆ ਨੂੰ ਪੂਰਾ ਕਰੋ।


ਭੁਗਤਾਨ ਦੇ ਬਾਅਦ ਪਾਸ ਐਕਟੀਵੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਆਮ ਤੌਰ 'ਤੇ 2 ਘੰਟਿਆਂ ਦੇ ਅੰਦਰ ਸਾਲਾਨਾ ਪਾਸ ਉਸ FASTag 'ਤੇ ਐਕਟੀਵੇਟ ਕਰ ਦਿੱਤਾ ਜਾਂਦਾ ਹੈ।




ਕੀ ਨਵਾਂ FASTag ਖਰੀਦਣਾ ਪਵੇਗਾ?


ਨਹੀਂ। ਸਾਲਾਨਾ ਪਾਸ ਐਕਟੀਵੇਟ ਕਰਨ ਲਈ ਯੂਜ਼ਰ ਨੂੰ ਨਵਾਂ FASTag ਖਰੀਦਣ ਦੀ ਲੋੜ ਨਹੀਂ ਹੈ। ਸਾਲਾਨਾ ਪਾਸ ਤੁਹਾਡੇ ਮੌਜੂਦਾ FASTag 'ਤੇ ਹੀ ਐਕਟੀਵੇਟ ਕੀਤਾ ਜਾਵੇਗਾ, ਜੇ ਇਹ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦਾ ਹੋਵੇ। ਉਦਾਹਰਣ ਲਈ, FASTag ਵਾਹਨ ਦੀ ਵਿੰਡਸ਼ੀਲਡ 'ਤੇ ਸਹੀ ਤਰੀਕੇ ਨਾਲ ਲੱਗਿਆ ਹੋਵੇ, ਵੈਲਿਡ ਰਜਿਸਟ੍ਰੇਸ਼ਨ ਨੰਬਰ ਨਾਲ ਲਿੰਕ ਹੋਵੇ ਅਤੇ ਬਲੈਕਲਿਸਟ ਨਾ ਹੋਵੇ। ਇਸ ਲਈ ਸਾਲਾਨਾ ਪਾਸ ਐਕਟੀਵੇਟ ਕਰਨ ਤੋਂ ਪਹਿਲਾਂ ਇਹਨਾਂ ਗੱਲਾਂ ਦੀ ਪੁਸ਼ਟੀ ਕਰ ਲੈਣੀ ਚਾਹੀਦੀ ਹੈ।



ਸਾਲਾਨਾ ਪਾਸ ਲਈ ਟ੍ਰਿਪ ਦੀ ਗਿਣਤੀ ਕਿਵੇਂ ਕੀਤੀ ਜਾਵੇਗੀ?


ਮੰਤਰਾਲੇ ਮੁਤਾਬਕ, ਪੌਇੰਟ ਬੇਸਡ ਟੋਲ ਪਲਾਜ਼ਾ 'ਤੇ ਹਰ ਵਾਰੀ ਕ੍ਰਾਸ ਕਰਨ ਨੂੰ ਇੱਕ ਸਿੰਗਲ ਟ੍ਰਿਪ ਮੰਨਿਆ ਜਾਵੇਗਾ। ਇਸਦਾ ਮਤਲਬ, ਰਾਊਂਡ ਟ੍ਰਿਪ (ਜਾਣ-ਮੁੜ ਕੇ ਆਉਣਾ) ਹੋਵੇ ਤਾਂ ਇਹ 2 ਟ੍ਰਿਪਾਂ ਗਿਣੀਆਂ ਜਾਣਗੀਆਂ। ਜੇ ਕਲੋਜ਼ਡ ਜਾਂ ਬੰਦ ਟੋਲ ਪਲਾਜ਼ਾ ਤੋਂ ਕ੍ਰਾਸ ਕੀਤਾ ਜਾਵੇ, ਤਾਂ ਐਂਟਰੀ ਅਤੇ ਏਗਜ਼ਿਟ ਦੋਹਾਂ ਨੂੰ 1 ਸਿੰਗਲ ਟ੍ਰਿਪ ਵਜੋਂ ਗਿਣਿਆ ਜਾਵੇਗਾ। ਇਸ ਲਈ ਯਾਤਰਾ ਦੌਰਾਨ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ।