ICICI Home Finance FD Rate Hike: ਬੀਤੇ ਕੁੱਝ ਸਮੇਂ ਤੋਂ ਬੈਂਕ ਅਤੇ ਗੈਰ-ਵਿੱਤੀ ਸੰਸਥਾਵਾਂ ਆਪਣੇ ਗਾਹਕਾਂ ਨੂੰ ਬਚਤ ਖਾਤੇ (Saving Bank Account)  ਅਤੇ ਫਿਕਸਡ ਡਿਪਾਜ਼ਿਟ ਸਕੀਮ (Fixed Deposit Scheme) 'ਤੇ ਉੱਚੀਆਂ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਹੀਆਂ ਹਨ। ਹੁਣ ਇਸ ਸੂਚੀ 'ਚ ਦੇਸ਼ ਦੀ ਸਭ ਤੋਂ ਵੱਡੀ ਗੈਰ-ਬੈਂਕਿੰਗ ਵਿੱਤੀ ਕੰਪਨੀ (NBFC) ਦਾ ਨਾਂ ਵੀ ਜੁੜ ਗਿਆ ਹੈ। ਇਹ NBFC ICICI ਹੋਮ ਫਾਈਨਾਂਸ ਹੈ। ਇਸ ਵਿੱਤੀ ਸੰਸਥਾ ਨੇ ਆਪਣੀ ਐਫਡੀ ਦੀਆਂ ਵਿਆਜ ਦਰਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਨਵੀਂ ਵਿਆਜ ਦਰ 13 ਜੁਲਾਈ 2022 ਤੋਂ ਲਾਗੂ ਹੋ ਗਈ ਹੈ।


ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਦੇਸ਼ ਵਿੱਚ ਵਧਦੀ ਮਹਿੰਗਾਈ ਨੂੰ ਰੋਕਣ ਲਈ ਮਈ ਅਤੇ ਜੂਨ ਮਹੀਨੇ ਵਿੱਚ ਦੋ ਵਾਰ ਰੈਪੋ ਦਰ ਵਿੱਚ ਵਾਧਾ ਕੀਤਾ ਹੈ। ਉਦੋਂ ਤੋਂ, ਸਾਰੇ ਬੈਂਕ ਅਤੇ ਗੈਰ-ਬੈਂਕਿੰਗ ਵਿੱਤੀ ਸੰਸਥਾਵਾਂ ਲਗਾਤਾਰ ਆਪਣੀ FD ਅਤੇ ਬਚਤ ਖਾਤਿਆਂ 'ਤੇ ਉੱਚੀਆਂ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਹੀਆਂ ਹਨ। ਆਈਸੀਆਈਸੀਆਈ ਹੋਮ ਫਾਈਨਾਂਸ (ICICI Home Finance) ਵਿੱਚ, ਗਾਹਕ 12 ਤੋਂ 120 ਮਹੀਨਿਆਂ ਦੀ FD ਵਿੱਚ ਨਿਵੇਸ਼ ਕਰ ਸਕਦੇ ਹਨ। ਇਹ ਗਾਹਕਾਂ ਨੂੰ ਇਸ ਕਾਰਜਕਾਲ ਵਿੱਚ ਸਾਲਾਨਾ ਆਧਾਰ 'ਤੇ 5.25 ਫ਼ੀਸਦੀ ਤੋਂ 6.95 ਫ਼ੀਸਦੀ ਤੱਕ ਦੀ ਵਿਆਜ ਦਰ ਦੀ ਪੇਸ਼ਕਸ਼ ਕਰਦਾ ਹੈ। ਤਾਂ ਆਓ ਜਾਣਦੇ ਹਾਂ ICICI ਹੋਮ ਫਾਈਨਾਂਸ ਵਿੱਚ ਦਿੱਤੀ ਜਾਣ ਵਾਲੀ ਵਿਆਜ ਦਰ ਬਾਰੇ-



ICICI Home Finance ਦੇ ਰਿਹੈ ਇੰਨਾ ਵਿਆਜ 


12 ਤੋਂ 18 ਮਹੀਨੇ - 5.25%
18 ਤੋਂ 24 ਮਹੀਨੇ - 6.00%
24 ਤੋਂ 36 ਮਹੀਨੇ - 6.50%
36 ਤੋਂ 60 ਮਹੀਨੇ - 6.70%
60 ਤੋਂ 84 ਮਹੀਨੇ - 6.90%
84 ਤੋਂ 120 ਮਹੀਨੇ - 6.95%



ਸੀਨੀਅਰ ਸਿਟੀਜ਼ਨ 'ਤੇ ਮਿਲ ਰਿਹੈ ਇੰਨਾ ਵਿਆਜ  



 ਦੱਸ ਦੇਈਏ ਕਿ ਇਹ ਵਿੱਤੀ ਸੰਸਥਾ ਮਹੀਨਾ, ਤਿੰਨ ਮਹੀਨੇ ਅਤੇ ਸਾਲ ਦੇ ਆਧਾਰ 'ਤੇ ਲੋਕਾਂ ਨੂੰ ਵੱਖ-ਵੱਖ ਵਿਆਜ ਦਰਾਂ ਦੀ ਪੇਸ਼ਕਸ਼ ਕਰਦੀ ਹੈ। ਇਹ ਆਮ ਲੋਕਾਂ ਨਾਲੋਂ 0.25 ਫ਼ੀਸਦੀ ਵੱਧ ਵਿਆਜ ਦਰ ਦੀ ਪੇਸ਼ਕਸ਼ ਕਰਦਾ ਹੈ। ਇਸ ਦੇ ਨਾਲ, ਗਾਹਕ ਜਮ੍ਹਾਂ ਰਕਮ ਦੇ 75 ਫ਼ੀਸਦੀ 'ਤੇ ਇਸ FD 'ਤੇ ਕਰਜ਼ਾ ਲੈ ਸਕਦਾ ਹੈ।