ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਬਹੁਤ ਸਾਰੇ ਲੋਕ ਫਿਕਸਡ ਡਿਪਾਜ਼ਿਟ (FD) ਕਰਦੇ ਹਨ। ਜਿਸ ਵਿੱਚ ਥੋੜੀ ਬਹੁਤ ਰਕਮ ਨੂੰ ਬੈਂਕ ਖਾਤੇ ਵਿੱਚ ਬਤੌਰ ਐਫਡੀ ਜਮ੍ਹਾ ਕਰ ਦਿੱਤਾ ਜਾਂਦਾ ਹੈ। ਹਾਲਾਂਕਿ, ਹਰੇਕ ਬੈਂਕ ਆਪਣੇ ਗਾਹਕਾਂ ਨੂੰ ਵੱਖ-ਵੱਖ ਵਿਆਜ ਦਰਾਂ ਦੀ ਪੇਸ਼ਕਸ਼ ਕਰਦਾ ਹੈ। ਇਸ ਲਈ, ਜੇਕਰ ਤੁਸੀਂ ਇੱਕ ਸਾਲ ਲਈ 1 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ (FD) ਕਰਨਾ ਚਾਹੁੰਦੇ ਹੋ, ਤਾਂ ਵੱਖ-ਵੱਖ ਬੈਂਕ ਵੱਖ-ਵੱਖ ਵਿਆਜ ਦਰਾਂ ਦੀ ਪੇਸ਼ਕਸ਼ ਕਰਦੇ ਹਨ।

Continues below advertisement

ਦਿ ਇਕਨਾਮਿਕ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਕੁਝ ਛੋਟੇ ਵਿੱਤ ਬੈਂਕ ਇੱਕ ਸਾਲ ਦੀ FD 'ਤੇ 7.25% ਤੱਕ ਦੀ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਹੇ ਹਨ। ਹਾਲਾਂਕਿ, SBI, HDFC, ਅਤੇ ICICI ਵਰਗੇ ਵੱਡੇ ਬੈਂਕ ਘੱਟ ਦਰਾਂ ਦੀ ਪੇਸ਼ਕਸ਼ ਕਰਦੇ ਹਨ।

Continues below advertisement

ਕਿਹੜਾ ਬੈਂਕ ਕਿੰਨਾ ਵਿਆਜ ਦੇ ਰਿਹਾ ਹੈ?ਜੇਕਰ ਤੁਸੀਂ 1 ਲੱਖ ਰੁਪਏ ਦੀ FD ਕਰਵਾਉਣ ਬਾਰੇ ਸੋਚ ਰਹੇ ਹੋ, ਤਾਂ ਆਓ ਜਾਣਦੇ ਹਾਂ ਕਿ ਛੋਟੇ ਵਿੱਤ ਬੈਂਕਾਂ, ਨਿੱਜੀ ਬੈਂਕਾਂ ਅਤੇ ਜਨਤਕ ਖੇਤਰ ਦੇ ਬੈਂਕਾਂ ਵਿੱਚੋਂ ਕਿਹੜੇ ਬੈਂਕ ਸਭ ਤੋਂ ਵੱਧ ਵਿਆਜ ਦੇ ਰਹੇ ਹਨ। ਆਓ ਜਾਣਦੇ ਹਾਂ।

ਬੈਂਕ1 ਸਾਲ ਦਾ ਵਿਆਜਮੈਚਿਊਰਿਟੀ 'ਤੇ ਰਕਮ
ਸੁਰਯੋਦਯ ਸਮਾਲ ਫਾਈਨੈਸ ਬੈਂਕ7.25%1,07,450 ਰੁਪਏ
ਉੱਜੀਵਨ ਸਮਾਲ ਫਾਈਨੈਸ ਬੈਂਕ7.25%1,07,450 ਰੁਪਏ
ਈਕੀਟਾਸ ਸਮਾਲ ਫਾਈਨੈਸ ਬੈਂਕ7.10%1,07,291 ਰੁਪਏ
ਜਨ ਸਮਾਲ ਫਾਈਨੈਸ ਬੈਂਕ7.00%1,07,186 ਰੁਪਏ
ਬੈਂਕ1 ਸਾਲ ਦਾ ਵਿਆਜ ਮੈਚਿਊਰਿਟੀ 'ਤੇ ਰਕਮ
ਐਸਬੀਐਮ ਬੈਂਕ ਇੰਡੀਆ7.10%1,07,291 ਰੁਪਏ
ਬੰਧਨ ਬੈਂਕ7.00%1,07,186 ਰੁਪਏ
ਡੀਸੀਬੀ ਬੈਂਕ 6.90%1,07,081 ਰੁਪਏ
ਆਰਬੀਐਲ ਬੈਂਕ6.90%1,07,081 ਰੁਪਏ
HDFC ਬੈਂਕ6.25%1,06,398 ਰੁਪਏ
ICICI ਬੈਂਕ6.25%1,06,398 ਰੁਪਏ
एक्सिस बैंक6.25%1,06,398 ਰੁਪਏ
ਬੈਂਕ1 ਸਾਲ ਦਾ ਵਿਆਜ ਮੈਚਿਊਰਿਟੀ 'ਤੇ ਰਕਮ
ਬੈਂਕ ਆਫ ਇੰਡੀਆ6.50%1,06,660 ਰੁਪਏ
ਇੰਡੀਅਨ ਓਵਰਸੀਜ਼ ਬੈਂਕ6.50%1,06,660 ਰੁਪਏ
ਬੈਂਕ ਆਫ ਮਹਾਰਾਸ਼ਟਰ6.40%1,06,555 ਰੁਪਏ
ਸਟੇਟ ਬੈਂਕ ਆਫ ਇੰਡੀਆ (SBI)6.25%1,06,398 ਰੁਪਏ
ਪੰਜਾਬ ਨੈਸ਼ਨਲ ਬੈਂਕ (PNB)6.25%1,06,398 ਰੁਪਏ
ਬੈਂਕ ਆਫ ਬੜੌਦਾ6.25%1,06,398 ਰੁਪਏ
ਕੇਨਰਾ ਬੈਂਕ6.25%1,06,398 ਰੁਪਏ

ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਐਵੇਂ ਹੀ FD ਨਹੀਂ ਕਰਵਾ ਦੇਣੀ ਚਾਹੀਦੀ ਹੈ, ਸਗੋਂ ਇਸ ਤੋਂ ਪਹਿਲਾਂ ਕੁਝ ਗੱਲਾਂ ਦਾ ਖਾਸ ਧਿਆਨ ਜ਼ਰੂਰ ਰੱਖੋ। ਜਿਵੇਂ ਕਿ ਸਿਰਫ ਵਿਆਜ ਦੇਖ ਕੇ ਬੈਂਕ ਨਾ ਚੁਣੋ, ਐਫਡੀ ਤੋਂ ਮਿਲਣ ਵਾਲਾ ਵਿਆਜ ਤੁਹਾਡੇ ਟੈਕਸ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਜਿਹੇ ਵਿੱਚ ਟੈਕਸ ਦਾ ਵੀ ਧਿਆਨ ਰੱਖੋ।