Paytm Payments Bank: ਭਾਰਤੀ ਰਿਜ਼ਰਵ ਬੈਂਕ (RBI) ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਪੇਟੀਐਮ ਪੇਮੈਂਟਸ ਬੈਂਕ (Paytm Payments Bank) ਦੇ ਖਿਲਾਫ਼ ਐਫਡੀਆਈ ਜਾਂਚ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। Paytm ਪੇਮੈਂਟਸ ਸਰਵਿਸਿਜ਼ ਲਿਮਿਟੇਡ (PPSL), One97 Communications ਦੀ ਸਹਾਇਕ ਕੰਪਨੀ ਨੇ ਚੀਨ ਤੋਂ FDI ਪ੍ਰਾਪਤ ਕੀਤਾ ਸੀ। ਸਰਕਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਚੀਨ ਦੇ ਐਂਟੀ ਗਰੁੱਪ ਨੇ ਵਨ 97 ਕਮਿਊਨੀਕੇਸ਼ਨਜ਼ ਵਿੱਚ ਨਿਵੇਸ਼ ਕੀਤਾ ਹੈ।
ਨਵੰਬਰ 202 ਵਿੱਚ PPSL ਦਾ ਆਵੇਦਨ ਹੋਇਆ ਸੀ ਖ਼ਾਰਿਜ਼
PPSL ਨੇ ਨਵੰਬਰ 2020 ਵਿੱਚ Payment Aggregator ਅਤੇ ਭੁਗਤਾਨ ਗੇਟਵੇ (payment gateway) ਵਜੋਂ ਕੰਮ ਕਰਨ ਲਈ RBI ਨੂੰ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ, RBI ਨੇ ਨਵੰਬਰ 2022 ਵਿੱਚ PPSL ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਕੰਪਨੀ ਨੂੰ FDI ਨਿਯਮਾਂ ਦੇ ਤਹਿਤ ਪ੍ਰੈੱਸ ਨੋਟ 3 ਦੀ ਪਾਲਣਾ ਕਰਨ ਲਈ ਇਸਨੂੰ ਦੁਬਾਰਾ ਜਮ੍ਹਾਂ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਕੰਪਨੀ ਨੇ 14 ਦਸੰਬਰ, 2022 ਨੂੰ FDI ਦਿਸ਼ਾ-ਨਿਰਦੇਸ਼ਾਂ (FDI guideline) ਅਨੁਸਾਰ ਅਰਜ਼ੀ ਦਾਇਰ ਕੀਤੀ। ਵਨ 97 ਕਮਿਊਨੀਕੇਸ਼ਨ ਨੇ ਇਸ ਜਾਂਚ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਹੈ।
ਚੀਨ ਤੋਂ ਨਿਵੇਸ਼ਾਂ ਦੀ ਜਾਂਚ ਕਰ ਰਹੀ ਅੰਤਰ-ਮੰਤਰਾਲਾ ਕਮੇਟੀ
ਇਕਨਾਮਿਕ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਇਕ ਅੰਤਰ-ਮੰਤਰਾਲਾ ਕਮੇਟੀ PPSL ਵਿਚ ਚੀਨ ਤੋਂ ਨਿਵੇਸ਼ ਦੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਐੱਫ.ਡੀ.ਆਈ ਦੇ ਮੁੱਦੇ 'ਤੇ ਫੈਸਲਾ ਲਿਆ ਜਾਵੇਗਾ। ਪ੍ਰੈੱਸ ਨੋਟ 3 ਦੇ ਤਹਿਤ, ਸਰਕਾਰ ਨੇ ਕਿਸੇ ਵੀ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਤੋਂ ਪਹਿਲਾਂ ਭਾਰਤ ਨਾਲ ਜ਼ਮੀਨੀ ਸਰਹੱਦਾਂ ਨੂੰ ਸਾਂਝਾ ਕਰਨ ਵਾਲੇ ਦੇਸ਼ਾਂ ਤੋਂ ਮਨਜ਼ੂਰੀ ਲੈਣਾ ਲਾਜ਼ਮੀ ਕਰ ਦਿੱਤਾ ਸੀ। ਇਸ ਕਦਮ ਦਾ ਉਦੇਸ਼ ਕੋਵਿਡ-19 ਮਹਾਮਾਰੀ ਤੋਂ ਬਾਅਦ ਘਰੇਲੂ ਕੰਪਨੀਆਂ ਨੂੰ ਟੇਕਓਵਰ ਤੋਂ ਬਚਾਉਣਾ ਸੀ। ਇਹ ਨਿਯਮ ਚੀਨ, ਬੰਗਲਾਦੇਸ਼, ਪਾਕਿਸਤਾਨ, ਭੂਟਾਨ, ਨੇਪਾਲ, ਮਿਆਂਮਾਰ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ 'ਤੇ ਲਾਗੂ ਹੁੰਦਾ ਹੈ ਜੋ ਭਾਰਤ ਨਾਲ ਸਰਹੱਦਾਂ ਸਾਂਝੀਆਂ ਕਰਦੇ ਹਨ।
ਪੇਟੀਐਮ ਪੇਮੈਂਟਸ ਬੈਂਕ 'ਤੇ ਜਮ੍ਹਾ ਲੈਣ 'ਤੇ ਲਾ ਦਿੱਤੀ ਗਈ ਹੈ ਪਾਬੰਦੀ
ਪਿਛਲੇ ਮਹੀਨੇ RBI ਨੇ Paytm ਪੇਮੈਂਟਸ ਬੈਂਕ 'ਤੇ ਕਿਸੇ ਵੀ ਤਰ੍ਹਾਂ ਦੀ ਡਿਪਾਜ਼ਿਟ ਜਾਂ ਟਾਪ ਅੱਪ ਲੈਣ 'ਤੇ ਪਾਬੰਦੀ ਲਗਾ ਦਿੱਤੀ ਸੀ। ਬੈਂਕ 29 ਫਰਵਰੀ ਤੋਂ ਬਾਅਦ ਕਿਸੇ ਵੀ ਗਾਹਕ ਦੇ ਖਾਤੇ, ਪ੍ਰੀਪੇਡ ਇੰਸਟਰੂਮੈਂਟ, ਵਾਲਿਟ ਜਾਂ ਫਾਸਟੈਗ ਵਿੱਚ ਪੈਸੇ ਜਮ੍ਹਾ ਨਹੀਂ ਕਰ ਸਕੇਗਾ। RBI ਨੇ ਇਹ ਸਖਤ ਫੈਸਲਾ ਇੱਕ ਵਿਆਪਕ ਸਿਸਟਮ ਆਡਿਟ ਰਿਪੋਰਟ ਤੋਂ ਬਾਅਦ ਲਿਆ ਹੈ। ਕੇਂਦਰੀ ਬੈਂਕ ਨੇ ਕਿਹਾ ਸੀ ਕਿ ਬੈਂਕ ਕਈ ਨਿਯਮਾਂ ਦਾ ਪਾਲਣ ਨਹੀਂ ਕਰ ਰਿਹਾ ਹੈ। ਬੈਂਕ ਨੂੰ 11 ਮਾਰਚ, 2022 ਨੂੰ ਨਵੇਂ ਗਾਹਕਾਂ ਨੂੰ ਜੋੜਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।