ਸ਼ਰਾਬ ਦੇ ਸ਼ੌਕੀਨਾਂ ਲੋਕਾਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਆਬਕਾਰੀ ਵਿਭਾਗ ਬ੍ਰਿਟਿਸ਼ ਸ਼ਰਾਬ 'ਤੇ ਕਸਟਮ ਡਿਊਟੀ ਵਿੱਚ ਕਟੌਤੀ ਲਾਗੂ ਕਰਨ 'ਤੇ ਵਿਚਾਰ ਕਰ ਰਿਹਾ ਹੈ, ਜਿਸ ਨਾਲ ਰਾਸ਼ਟਰੀ ਰਾਜਧਾਨੀ ਵਿੱਚ ਕੁਝ ਪ੍ਰੀਮੀਅਮ ਸਕਾਚ ਵਿਸਕੀ ਦੀ ਕੀਮਤ 15 ਪ੍ਰਤੀਸ਼ਤ ਤੱਕ ਘਟਾਈ ਜਾ ਸਕਦੀ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਬ੍ਰਾਂਡਾਂ 'ਤੇ ਇਹ ਰਾਹਤ ਮਿਲੇ।

Continues below advertisement

ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਇਸ ਫੈਸਲੇ ਨਾਲ ਰਾਸ਼ਟਰੀ ਰਾਜਧਾਨੀ ਦੇ ਪ੍ਰਚੂਨ ਬਾਜ਼ਾਰ ਵਿੱਚ ਕੁਝ ਪ੍ਰਸਿੱਧ ਸਕਾਚ ਦੀ ਕੀਮਤ ਲਗਭਗ ₹200 ਤੋਂ ₹300 ਤੱਕ ਘੱਟ ਸਕਦੀ ਹੈ। ਦੱਸ ਦਈਏ ਕਿ ਪਿਛਲੇ ਸਾਲ ਭਾਰਤ ਨੇ ਬ੍ਰਿਟੇਨ ਨਾਲ ਇੱਕ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ 'ਤੇ ਹਸਤਾਖਰ ਕੀਤੇ, ਜਿਸ ਦੇ ਤਹਿਤ ਬ੍ਰਿਟਿਸ਼ ਸ਼ਰਾਬ 'ਤੇ ਆਯਾਤ ਡਿਊਟੀਆਂ ਘਟਾ ਦਿੱਤੀਆਂ ਗਈਆਂ ਸਨ।

ਵਪਾਰ ਸਮਝੌਤੇ ਦੇ ਤਹਿਤ ਭਾਰਤ ਬ੍ਰਿਟਿਸ਼ ਵਿਸਕੀ ਅਤੇ ਜਿਨ 'ਤੇ ਡਿਊਟੀ 150 ਪ੍ਰਤੀਸ਼ਤ ਤੋਂ ਘਟਾ ਕੇ 75 ਪ੍ਰਤੀਸ਼ਤ ਕਰ ਦੇਵੇਗਾ ਅਤੇ ਸਮਝੌਤੇ ਦੇ 10ਵੇਂ ਸਾਲ ਵਿੱਚ ਇਸਨੂੰ ਹੋਰ ਘਟਾ ਕੇ 40 ਪ੍ਰਤੀਸ਼ਤ ਕਰ ਦੇਵੇਗਾ।

Continues below advertisement

ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਇਸ ਫੈਸਲੇ ਨਾਲ ਰਾਸ਼ਟਰੀ ਰਾਜਧਾਨੀ ਦੇ ਪ੍ਰਚੂਨ ਬਾਜ਼ਾਰ ਵਿੱਚ ਕੁਝ ਪ੍ਰਸਿੱਧ ਸਕਾਚ ਦੀ ਕੀਮਤ ਲਗਭਗ ₹200 ਤੋਂ ₹300 ਤੱਕ ਘੱਟ ਸਕਦੀ ਹੈ।

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਸਾਲ ਭਾਰਤ ਨੇ ਬ੍ਰਿਟੇਨ ਨਾਲ ਇੱਕ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ 'ਤੇ ਹਸਤਾਖਰ ਕੀਤੇ, ਜਿਸ ਦੇ ਤਹਿਤ ਬ੍ਰਿਟਿਸ਼ ਸ਼ਰਾਬ 'ਤੇ ਆਯਾਤ ਡਿਊਟੀਆਂ ਘਟਾ ਦਿੱਤੀਆਂ ਗਈਆਂ ਸਨ। ਵਪਾਰ ਸਮਝੌਤੇ ਦੇ ਤਹਿਤ ਭਾਰਤ ਬ੍ਰਿਟਿਸ਼ ਵਿਸਕੀ ਅਤੇ ਜਿਨ 'ਤੇ ਡਿਊਟੀ 150 ਪ੍ਰਤੀਸ਼ਤ ਤੋਂ ਘਟਾ ਕੇ 75 ਪ੍ਰਤੀਸ਼ਤ ਕਰ ਦੇਵੇਗਾ ਅਤੇ ਸਮਝੌਤੇ ਦੇ 10ਵੇਂ ਸਾਲ ਵਿੱਚ ਇਸਨੂੰ ਹੋਰ ਘਟਾ ਕੇ 40 ਫੀਸਦੀ ਕਰ ਦੇਵੇਗਾ।

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।