ਨਵੀਂ ਦਿੱਲੀ: Petrol and Diesel Prices Today: ਤੇਲ ਕੰਪਨੀਆਂ ਨੇ ਹਫਤੇ ਦੇ ਪਹਿਲੇ ਦਿਨ ਭਾਵ ਸੋਮਵਾਰ 21 ਜੂਨ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਦਿੱਲੀ ਵਿਚ ਪੈਟਰੋਲ 97.22 ਰੁਪਏ ਪ੍ਰਤੀ ਲਿਟਰ ਹੈ ਜਦੋਂਕਿ ਡੀਜ਼ਲ ਦੀ ਕੀਮਤ 87.97 ਰੁਪਏ ਪ੍ਰਤੀ ਲਿਟਰ ਹੈ।

ਤੇਲ ਦੀਆਂ ਕੀਮਤਾਂ ਐਤਵਾਰ ਨੂੰ ਵਧਾ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਪੈਟਰੋਲ 29 ਪੈਸੇ ਤੇ ਡੀਜ਼ਲ 28 ਪੈਸੇ ਮਹਿੰਗਾ ਹੋ ਗਿਆ। ਐਤਵਾਰ ਨੂੰ ਪੈਟਰੋਲ ਦੀ ਕੀਮਤ 26 ਤੋਂ 29 ਪੈਸੇ ਤੇ ਡੀਜ਼ਲ ਦੀ ਕੀਮਤ ਵੱਧ ਤੋਂ ਵੱਧ 30 ਪੈਸੇ ਵਧਾ ਦਿੱਤੀ ਗਈ ਸੀ। ਇਸ ਤੋਂ ਬਾਅਦ, ਦਿੱਲੀ ਵਿੱਚ ਪੈਟਰੋਲ 97.22 ਰੁਪਏ ਤੇ ਡੀਜ਼ਲ 87.97 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਸ਼ਨੀਵਾਰ ਨੂੰ ਦੇਸ਼ ਭਰ ਵਿੱਚ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ ਸਨ।

 
1 ਮਈ ਤੋਂ 27 ਵਾਰ ਹੋਇਆ ਵਾਧਾ
1 ਮਈ ਤੋਂ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ 27 ਵਾਰ ਵਾਧਾ ਕੀਤਾ ਗਿਆ ਹੈ ਤੇ 24 ਵਾਰ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। 27 ਵਾਰ ਹੋਏ ਵਾਧੇ ਨਾਲ, ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 6.83 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਰਾਸ਼ਟਰੀ ਰਾਜਧਾਨੀ ਵਿਚ ਡੀਜ਼ਲ ਵਿਚ 7.24 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ।

ਰਾਜਸਥਾਨ ਦਾ ਸ੍ਰੀਗੰਗਾਨਗਰ ਦੇਸ਼ ਦਾ ਪਹਿਲਾ ਜ਼ਿਲ੍ਹਾ ਹੈ, ਜਿਥੇ ਪੈਟਰੋਲ 100 ਰੁਪਏ ਪ੍ਰਤੀ ਲਿਟਰ ਨੂੰ ਪਾਰ ਹੋਇਆ ਸੀ। ਫਰਵਰੀ ਦੇ ਅੱਧ ਵਿਚ, ਉਥੇ ਪੈਟਰੋਲ 100 ਰੁਪਏ ਪ੍ਰਤੀ ਲਿਟਰ ਪਹੁੰਚ ਗਿਆ ਸੀ। ਪਿਛਲੇ ਹਫਤੇ ਸ਼੍ਰੀਗੰਗਾਨਗਰ ਵਿੱਚ ਡੀਜ਼ਲ ਵੀ 100 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਿਆ ਸੀ।

 

ਐਤਵਾਰ ਨੂੰ ਪੈਟਰੋਲ 29 ਪੈਸੇ ਤੇ ਡੀਜ਼ਲ 28 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ
ਘਰੇਲੂ ਬਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਇਆ ਹੈ। 20 ਜੂਨ ਨੂੰ ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ ਵਿੱਚ 29 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਵਿਚ 28 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਪੈਟਰੋਲ 97 ਰੁਪਏ ਪ੍ਰਤੀ ਲਿਟਰ ਤੋਂ ਪਾਰ ਪਹੁੰਚ ਗਿਆ, ਜਦੋਂਕਿ ਡੀਜ਼ਲ 88 ਰੁਪਏ ਪ੍ਰਤੀ ਲਿਟਰ ਦੇ ਨੇੜੇ ਪਹੁੰਚ ਗਿਆ।

ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਜੰਮੂ-ਕਸ਼ਮੀਰ ਤੇ ਲੱਦਾਖ ਵਿਚ ਪੈਟਰੋਲ ਦੀ ਪ੍ਰਚੂਨ ਕੀਮਤ 100 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਈ ਹੈ। ਇਸ ਤੋਂ ਇਲਾਵਾ ਮਹਾਂਨਗਰ ਮੁੰਬਈ, ਹੈਦਰਾਬਾਦ ਅਤੇ ਬੰਗਲੌਰ ਵਿਚ ਪੈਟਰੋਲ ਪਹਿਲਾਂ ਹੀ 100 ਰੁਪਏ ਪ੍ਰਤੀ ਲਿਟਰ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ।

 

ਜਾਣੋ ਮਹਾਂਨਗਰਾਂ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ
ਸ਼ਹਿਰ          ਪੈਟਰੋਲ        ਡੀਜ਼ਲ

ਦਿੱਲੀ           97.22             87.97

ਮੁੰਬਈ              103.36           95.44

ਕੋਲਕਾਤਾ         97.12             90..82

ਚੇਨਈ              98.40             92.58

 

ਹੋਰ ਵੱਡੇ ਸ਼ਹਿਰਾਂ ਵਿਚ ਤੇਲ ਦੀਆਂ ਕੀਮਤਾਂ
·        ਭੋਪਾਲ ਵਿੱਚ ਅੱਜ ਪੈਟਰੋਲ 105.43 ਰੁਪਏ ਅਤੇ ਡੀਜ਼ਲ 96.65 ਰੁਪਏ ਪ੍ਰਤੀ ਲਿਟਰ ਹੈ
·        ਹੈਦਰਾਬਾਦ ਵਿੱਚ ਪੈਟਰੋਲ ਅੱਜ 101.04 ਰੁਪਏ ਅਤੇ ਡੀਜ਼ਲ 95.89 ਰੁਪਏ ਪ੍ਰਤੀ ਲਿਟਰ ਹੈ

·        ਬੰਗਲੁਰੂ ਵਿੱਚ ਪੈਟਰੋਲ ਅੱਜ 100.47 ਰੁਪਏ ਅਤੇ ਡੀਜ਼ਲ 93.26 ਰੁਪਏ ਪ੍ਰਤੀ ਲਿਟਰ ਹੈ

·        ਜੈਪੁਰ ਵਿੱਚ ਅੱਜ ਪੈਟਰੋਲ 103.88 ਰੁਪਏ ਅਤੇ ਡੀਜ਼ਲ 96.99 ਰੁਪਏ ਪ੍ਰਤੀ ਲਿਟਰ ਹੈ

·        ਪਟਨਾ ਵਿੱਚ ਅੱਜ ਪੈਟਰੋਲ 99.28 ਰੁਪਏ ਅਤੇ ਡੀਜ਼ਲ 93.30 ਰੁਪਏ ਪ੍ਰਤੀ ਲਿਟਰ ਹੈ

·        ਲਖਨਊ ਵਿਚ ਪੈਟਰੋਲ ਅੱਜ 94.42 ਰੁਪਏ ਅਤੇ ਡੀਜ਼ਲ 88.38 ਰੁਪਏ ਪ੍ਰਤੀ ਲਿਟਰ ਹੈ

·        ਗੁਰੂਗਰਾਮ ਵਿਚ ਪੈਟਰੋਲ ਅੱਜ 94.98 ਰੁਪਏ ਅਤੇ ਡੀਜ਼ਲ 88.57 ਰੁਪਏ ਪ੍ਰਤੀ ਲਿਟਰ ਹੈ

·        ਅੱਜ ਚੰਡੀਗੜ੍ਹ ਵਿੱਚ ਪੈਟਰੋਲ 93.50 ਰੁਪਏ ਅਤੇ ਡੀਜ਼ਲ 87.62 ਰੁਪਏ ਪ੍ਰਤੀ ਲਿਟਰ ਹੈ

·        ਨੋਇਡਾ ਵਿੱਚ ਪੈਟਰੋਲ ਅੱਜ 94.53 ਰੁਪਏ ਅਤੇ ਡੀਜ਼ਲ 88.46 ਰੁਪਏ ਪ੍ਰਤੀ ਲਿਟਰ ਹੈ