Twitter Blue Tick News: 20 ਅਪ੍ਰੈਲ 2023 ਨੂੰ ਟਵਿੱਟਰ ਦੇ ਸੀਈਓ ਐਲੋਨ ਮਸਕ ਦੇ ਐਲਾਨ ਤੋਂ ਬਾਅਦ, ਹਰ ਕਿਸੇ ਦੇ ਬਲੂ ਟਿੱਕ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਟਵਿੱਟਰ ਨੇ ਵੱਡੀਆਂ ਹਸਤੀਆਂ ਦੇ ਬਲੂ ਟਿੱਕ ਹਟਾ ਦਿੱਤੇ ਹਨ। ਇਸ 'ਚ ਵਿਰਾਟ ਕੋਹਲੀ ਤੋਂ ਲੈ ਕੇ ਅਮਿਤਾਭ ਬੱਚਨ, ਸੀਐੱਮ ਯੋਗੀ ਆਦਿਤਿਆਨਾਥ, ਸ਼ਾਹਰੁਖ ਖਾਨ ਤੇ ਸਲਮਾਨ ਖਾਨ ਤੱਕ ਦੇ ਬਲੂ ਟਿੱਕਸ ਨੂੰ ਹਟਾ ਦਿੱਤਾ ਗਿਆ ਹੈ।
ਦੂਜੇ ਪਾਸੇ ਅਰਬਪਤੀਆਂ ਦੀ ਗੱਲ ਕਰੀਏ ਤਾਂ ਭਾਰਤ ਦੇ ਦਿੱਗਜ ਅਰਬਪਤੀ ਰਤਨ ਟਾਟਾ, ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਅਤੇ ਗੌਤਮ ਅਡਾਨੀ ਦੇ ਬਲੂ ਟਿੱਕਸ ਹਟਾ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਟਵਿਟਰ ਨੂੰ ਹਟਾਉਣ ਨੂੰ ਲੈ ਕੇ ਕਈ ਵਾਰ ਤਰੀਕ ਬਦਲੀ ਗਈ ਸੀ ਪਰ ਇਸ ਵਾਰ ਅਸਲ 'ਚ ਬਲੂ ਟਿੱਕ ਹਟਾ ਦਿੱਤਾ ਗਿਆ ਹੈ।
ਕੀ ਕਰਨਾ ਹੈ ਬਲੂ ਟਿੱਕ ਪ੍ਰਾਪਤ ਕਰਨ ਲਈ
ਟਵਿਟਰ ਨੇ ਕਈ ਹਾਈ ਪ੍ਰੋਫਾਈਲ ਯੂਜ਼ਰਸ ਦੇ ਬਲੂ ਟਿਕ ਨੂੰ ਹਟਾ ਦਿੱਤਾ ਹੈ, ਜੋ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਕਰਦਾ ਹੈ। ਹੁਣ ਇਸ ਬਲੂ ਟਿੱਕ ਨੂੰ ਲੈਣ ਲਈ ਯੂਜ਼ਰਸ ਨੂੰ ਪੈਸੇ ਦੇਣੇ ਪੈਣਗੇ। ਟਵਿਟਰ ਮੁਤਾਬਕ ਬਲੂ ਟਿੱਕ ਲਈ 900 ਰੁਪਏ ਮਹੀਨਾਵਾਰ ਫੀਸ ਅਦਾ ਕਰਨੀ ਪਵੇਗੀ। ਇਸ ਨਾਲ ਹੀ ਵੈੱਬ ਉਪਭੋਗਤਾਵਾਂ ਨੂੰ 650 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ।
ਕਿੰਨੇ ਖਾਤਿਆਂ ਤੋਂ ਬਲੂ ਟਿੱਕ ਦਿੱਤਾ ਗਿਆ ਹਟਾ
ਟਵਿੱਟਰ ਦੇ ਮੂਲ ਬਲੂ-ਚੈੱਕ ਸਿਸਟਮ ਦੇ ਤਹਿਤ ਲਗਭਗ 300,000 ਪ੍ਰਮਾਣਿਤ ਖਾਤਿਆਂ ਨੂੰ ਹਟਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪੱਤਰਕਾਰ, ਅਥਲੀਟ ਤੇ ਜਨਤਕ ਹਸਤੀਆਂ ਸਨ। ਵੀਰਵਾਰ ਨੂੰ ਆਪਣੇ ਬਲੂ ਚੈੱਕ ਗੁਆਉਣ ਵਾਲੇ ਉੱਚ-ਪ੍ਰੋਫਾਈਲ ਉਪਭੋਗਤਾਵਾਂ ਵਿੱਚ ਬੇਯੋਨਸੀ, ਪੋਪ ਫਰਾਂਸਿਸ, ਓਪਰਾ ਵਿਨਫਰੇ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਾਮਲ ਸਨ।
ਐਲੋਨ ਮਸਕ ਨੇ ਕੀਤੇ ਕਈ ਬਦਲਾਅ
ਟਵਿੱਟਰ ਨੂੰ ਖਰੀਦਣ ਤੋਂ ਬਾਅਦ ਐਲੋਨ ਮਸਕ ਨੇ ਟਵਿੱਟਰ 'ਚ ਕਈ ਵੱਡੇ ਬਦਲਾਅ ਕੀਤੇ ਹਨ। ਪਿਛਲੇ ਸਾਲ ਅਕਤੂਬਰ 'ਚ ਉਨ੍ਹਾਂ ਨੇ ਮਾਈਕ੍ਰੋਬਲਾਗਿੰਗ ਵੈੱਬਸਾਈਟ ਟਵਿਟਰ ਨੂੰ 44 ਅਰਬ ਡਾਲਰ 'ਚ ਖਰੀਦਿਆ ਸੀ। ਉਦੋਂ ਤੋਂ ਕਈ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਈ ਚੈੱਕਮਾਰਕ ਵੀ ਲਾਏ ਗਏ ਹਨ। ਹੁਣ ਐਲਨ ਮਸਕ ਬਲੂ ਟਿੱਕ ਲਈ ਵੀ ਪੈਸੇ ਲੈ ਰਿਹਾ ਹੈ। ਇਸ ਦਾ ਮਤਲਬ ਹੈ ਕਿ ਬਲੂ ਟਿੱਕ ਉਸ ਵਿਅਕਤੀ ਲਈ ਰਹੇਗਾ ਜੋ ਫੀਸ ਜਮ੍ਹਾ ਕਰੇਗਾ।