Gautam Adani is Asia's Richest Person: ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦੇ ਅਹੁਦੇ 'ਤੇ ਕਬਜ਼ਾ ਕਰ ਲਿਆ ਹੈ। ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਦੀ ਸੂਚੀ ਵਿੱਚ ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ ਵਿੱਚ 10ਵੇਂ ਸਥਾਨ 'ਤੇ ਕਬਜ਼ਾ ਕਰ ਲਿਆ ਹੈ।


ਕਿੰਨੀ ਗੌਤਮ ਅਡਾਨੀ ਦੀ ਜਾਇਦਾਦ


ਗੌਤਮ ਅਡਾਨੀ ਦੀ ਕੁੱਲ ਜਾਇਦਾਦ 88.5 ਅਰਬ ਡਾਲਰ ਹੈ ਤੇ ਇਸ ਤਰ੍ਹਾਂ ਉਹ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ 11ਵੇਂ ਸਥਾਨ 'ਤੇ ਲੈ ਆਇਆ ਹੈ ਕਿਉਂਕਿ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਇਸ ਸਮੇਂ 87.9 ਅਰਬ ਡਾਲਰ ਹੈ। ਇਸ ਤਰ੍ਹਾਂ ਉਹ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਹੈ। ਦੱਸ ਦੇਈਏ ਕਿ ਫੋਰਬਸ ਦੀ ਸੂਚੀ ਵਿੱਚ ਵੀ ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ, ਗੌਤਮ ਅਡਾਨੀ ਨੇ ਬਲੂਮਬਰਗ ਬਿਲੀਨੇਅਰਸ ਇੰਡੈਕਸ ਵਿੱਚ ਪਹਿਲੀ ਵਾਰ 10ਵਾਂ ਸਥਾਨ ਹਾਸਲ ਕੀਤਾ ਹੈ।


ਗੌਤਮ ਅਡਾਨੀ ਦੀ ਸੰਪਤੀ ਵਿੱਚ ਜ਼ਬਰਦਸਤ ਵਾਧਾ


ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਗੌਤਮ ਅਡਾਨੀ ਦੀ ਜਾਇਦਾਦ 'ਚ ਕਈ ਗੁਣਾ ਜ਼ਬਰਦਸਤ ਵਾਧਾ ਹੋਣ ਦੀਆਂ ਖਬਰਾਂ ਆਈਆਂ ਸੀ ਅਤੇ ਹੁਣ ਇਸ ਸੂਚੀ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਇਸ ਸਾਲ ਕਮਾਈ ਦੇ ਲਿਹਾਜ਼ ਨਾਲ ਅਡਾਨੀ ਦੀ ਜਾਇਦਾਦ 'ਚ 12 ਅਰਬ ਡਾਲਰ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।


ਮੁਕੇਸ਼ ਅੰਬਾਨੀ ਦੀ ਜਾਇਦਾਦ ਘਟੀ


ਇਸ ਸਾਲ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ 'ਚ ਗਿਰਾਵਟ ਅਤੇ ਕੁਝ ਹੋਰ ਕਾਰਨਾਂ ਕਾਰਨ ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ 2.07 ਅਰਬ ਡਾਲਰ ਦੀ ਕਮੀ ਆਈ ਹੈ ਅਤੇ ਇਸ ਕਾਰਨ ਉਹ 10 ਸਥਾਨਾਂ ਤੋਂ 11ਵੇਂ ਸਥਾਨ 'ਤੇ ਆ ਗਏ ਹਨ। ਇਸ ਸੂਚੀ 'ਚ ਫੇਸਬੁੱਕ (ਹੁਣ ਮੈਟਾ) ਦੇ ਮਾਰਕ ਜ਼ੁਕਰਬਰਗ 13ਵੇਂ ਸਥਾਨ 'ਤੇ ਖਿਸਕ ਗਏ ਹਨ।


ਐਲੋਨ ਮਸਕ ਪਹਿਲੇ ਸਥਾਨ 'ਤੇ


ਟੇਸਲਾ ਦੇ ਸੀਈਓ ਐਲੋਨ ਮਸਕ Bloomberg Billionaires Index ਦੀ ਸੂਚੀ ਵਿੱਚ ਪਹਿਲੇ ਨੰਬਰ 'ਤੇ ਹਨ। ਉਸ ਕੋਲ 235 ਬਿਲੀਅਨ ਡਾਲਰ ਦੀ ਜਾਇਦਾਦ ਹੈ। ਐਮਾਜ਼ਾਨ ਦੇ ਜੈਫ ਬੇਜੋਸ ਦੂਜੇ ਸਥਾਨ 'ਤੇ ਤੇ ਫਰਾਂਸੀਸੀ ਕਾਰੋਬਾਰੀ ਬਰਨਾਰਡ ਅਰਨੌਲਟ ਤੀਜੇ ਸਥਾਨ 'ਤੇ ਹਨ। ਮਾਈਕ੍ਰੋਸਾਫਟ ਦੇ ਬਿਲ ਗੇਟਸ ਚੌਥੇ ਨੰਬਰ 'ਤੇ ਬਣੇ ਹੋਏ ਹਨ।



ਇਹ ਵੀ ਪੜ੍ਹੋ: ਸੈਂਸੈਕਸ ਲਗਪਗ 200 ਅੰਕ ਵਧ ਕੇ 58,000 ਤੋਂ ਉੱਤੇ ਖੁੱਲ੍ਹਿਆ, ਨਿਫਟੀ ਵੀ 17300 ਦੇ ਨੇੜੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904