Gautam Adani Networth: ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ, ਗੌਤਮ ਅਡਾਨੀ ਦੁਨੀਆ ਦੇ ਅਰਬਪਤੀਆਂ ਦੀ ਸੂਚੀ ਵਿੱਚ ਤੀਜੇ ਨੰਬਰ ਤੋਂ 35ਵੇਂ ਨੰਬਰ 'ਤੇ ਖਿਸਕ ਗਏ ਸੀ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਗੌਤਮ ਅਡਾਨੀ ਦੀ ਜਾਇਦਾਦ 'ਚ ਚੰਗਾ ਵਾਧਾ ਹੋਇਆ ਹੈ। ਗੌਤਮ ਅਡਾਨੀ ਨੇ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਚੰਗੀ ਛਾਲ ਮਾਰੀ ਹੈ।


ਫੋਰਬਸ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਵਿੱਚ ਗੌਤਮ ਅਡਾਨੀ ਨੇ ਪਿਛਲੇ 24 ਘੰਟਿਆਂ ਦੌਰਾਨ 1.4 ਬਿਲੀਅਨ ਡਾਲਰ ਦੀ ਜਾਇਦਾਦ ਇਕੱਠੀ ਕੀਤੀ ਹੈ। 35ਵੇਂ ਨੰਬਰ ਤੋਂ ਗੌਤਮ ਅਡਾਨੀ ਨੇ ਪਿਛਲੇ 10 ਦਿਨਾਂ ਦੌਰਾਨ ਜ਼ਬਰਦਸਤ ਛਾਲ ਦਰਜ ਕੀਤੀ ਹੈ। ਜੇਕਰ ਅਡਾਨੀ ਗਰੁੱਪ 'ਤੇ ਨਿਵੇਸ਼ਕਾਂ ਦਾ ਭਰੋਸਾ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਗੌਤਮ ਅਡਾਨੀ ਛੇਤੀ ਹੀ ਚੋਟੀ ਦੇ 10 ਅਮੀਰਾਂ ਦੇ ਨੇੜੇ ਪਹੁੰਚ ਸਕਦੇ ਹਨ।


ਗੌਤਮ ਅਡਾਨੀ ਅਮੀਰਾਂ ਦੀ ਸੂਚੀ 'ਚ ਕਿਹੜੇ ਨੰਬਰ 'ਤੇ ਹੈ


ਫੋਰਬਸ ਰੀਅਲ ਟਾਈਮ ਅਰਬਪਤੀਆਂ ਦੇ ਅਨੁਸਾਰ, ਦੁਨੀਆ ਦੇ ਅਰਬਪਤੀਆਂ ਦੀ ਸੂਚੀ ਵਿੱਚ ਫਰਾਂਸੀਸੀ ਅਰਬਪਤੀ ਬਰਨਾਰਡ ਅਰਨੌਲਟ $ 211.1 ਬਿਲੀਅਨ ਦੀ ਸੰਪਤੀ ਦੇ ਨਾਲ ਸਭ ਤੋਂ ਉੱਪਰ ਹੈ ਅਤੇ ਦੂਜੇ ਨੰਬਰ ਉਤੇ ਐਲਨ ਮਸਕ ਹੈ। ਜਦਕਿ ਗੌਤਮ ਅਡਾਨੀ ਇਸ ਸੂਚੀ 'ਚ 25ਵੇਂ ਨੰਬਰ 'ਤੇ ਹੈ। ਹਾਲਾਂਕਿ ਉਹ ਅਜੇ ਵੀ ਟਾਪ-10 ਤੋਂ ਦੂਰ ਹਨ। ਉਨ੍ਹਾਂ ਦੀ ਕੁੱਲ ਜਾਇਦਾਦ $46.3 ਬਿਲੀਅਨ ਤੱਕ ਪਹੁੰਚ ਗਈ ਹੈ।


ਜਾਣੋ ਮੁਕੇਸ਼ ਅੰਬਾਨੀ ਕਿਹੜੇ ਨੰਬਰ 'ਤੇ ਹਨ


ਅਮੀਰਾਂ ਦੀ ਸੂਚੀ ਵਿੱਚ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਚੋਟੀ ਦੇ 10 ਵਿਚੋਂ 8ਵੇਂ ਸਥਾਨ 'ਤੇ ਹਨ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ 85.6 ਅਰਬ ਡਾਲਰ ਹੈ। 9ਵੇਂ ਨੰਬਰ 'ਤੇ ਸਟੀਵ ਬਾਲਮਰ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 82 ਅਰਬ ਡਾਲਰ ਹੈ। 10ਵੇਂ ਸਥਾਨ 'ਤੇ ਲੈਰੀ ਪੇਜ ਹੈ, ਜਿਸ ਦੀ ਕੁੱਲ ਜਾਇਦਾਦ 82 ਅਰਬ ਡਾਲਰ ਹੈ।


ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਉਛਾਲ


ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਪਿਛਲੇ ਕੁਝ ਦਿਨਾਂ ਤੋਂ ਚੰਗਾ ਵਾਧਾ ਦਰਜ ਕੀਤਾ ਗਿਆ ਹੈ। ਨਿਵੇਸ਼ਕ ਅਡਾਨੀ ਗਰੁੱਪ 'ਤੇ ਭਰੋਸਾ ਜਤਾ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਇਸ ਦੀਆਂ ਕਈ ਕੰਪਨੀਆਂ ਨੇ ਅੱਪਰ ਸਰਕਟ ਲਗਾਇਆ ਹੈ। ਹਾਲਾਂਕਿ, ਅਡਾਨੀ ਐਂਟਰਪ੍ਰਾਈਜ਼ ਵੀਰਵਾਰ ਨੂੰ 4.49 ਫੀਸਦੀ ਡਿੱਗ ਕੇ 1,948 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਗਰੁੱਪ ਦੀਆਂ 6 ਕੰਪਨੀਆਂ ਦੇ ਸ਼ੇਅਰ ਉਪਰੀ ਸਰਕਟ 'ਤੇ ਆ ਗਏ ਹਨ।