ਨਵੀਂ ਦਿੱਲੀ: ਭਾਰਤ (India) ਦੀ ਜੀਡੀਪੀ ਵਿਕਾਸ ਦਰ (GDP growth rate) ਪਿਛਲੇ ਵਿੱਤੀ ਸਾਲ ਯਾਨੀ 2019-20 ਦੌਰਾਨ ਪਿਛਲੇ 11 ਸਾਲਾਂ ਵਿੱਚ ਸਭ ਤੋਂ ਘੱਟ ਰਹੀ। ਸਾਲ 2019- 20 ਵਿਚ ਜੀਡੀਪੀ ਦੀ ਵਿਕਾਸ ਦਰ 4.2 ਪ੍ਰਤੀਸ਼ਤ ਰਹੀ ਜਦੋਂਕਿ 2018-19 ਦੌਰਾਨ ਇਹ ਅੰਕੜਾ 6 ਫੀਸਦ ਸੀ।
2019-20 ਦੀ ਆਖਰੀ ਤਿਮਾਹੀ ਯਾਨੀ ਜਨਵਰੀ ਤੋਂ ਮਾਰਚ 2020 ਦੌਰਾਨ ਜੀਡੀਪੀ ਦੀ ਵਿਕਾਸ ਦਰ 3.1% ਰਹੀ। ਪਿਛਲੇ ਵਿੱਤੀ ਸਾਲ ਦੀ ਆਖਰੀ ਤਿਮਾਹੀ ਦੇ ਇਸ ਅੰਕੜੇ ਦੇ ਨਾਲ ਪੂਰੇ ਵਿੱਤੀ ਸਾਲ ਦੀ ਵਿਕਾਸ ਦਰ ਸਿਰਫ 4.2 ਪ੍ਰਤੀਸ਼ਤ ਰਹੀ ਹੈ, ਜੋ ਕਿ ਪਿਛਲੇ 11 ਸਾਲਾਂ ਦੌਰਾਨ ਸਭ ਤੋਂ ਘੱਟ ਹੈ।
ਦੱਸ ਦੇਈਏ ਕਿ ਆਖਰੀ ਤਿਮਾਹੀ ਯਾਨੀ ਅਕਤੂਬਰ-ਦਸੰਬਰ ਤਿਮਾਹੀ ਵਿੱਚ ਦੇਸ਼ ਦਾ ਜੀਡੀਪੀ 4.7 ਪ੍ਰਤੀਸ਼ਤ ਦੇ ਪੱਧਰ ‘ਤੇ ਆਇਆ ਸੀ, ਜੋ ਕਿ ਸੱਤ ਦੇ ਹੇਠਲੇ ਪੱਧਰ ਸੀ। ਦੇਸ਼ ਅਤੇ ਦੁਨੀਆ ਦੀਆਂ ਸਾਰੀਆਂ ਏਜੰਸੀਆਂ ਨੇ ਮਾਰਚ ਤਿਮਾਹੀ ਵਿਚ ਭਾਰਤ ਦੀ ਜੀਡੀਪੀ ਵਿਕਾਸ ਦਰ 0.5% ਤੋਂ 3.6% ਦੇ ਵਿਚਕਾਰ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਵਿੱਤੀ ਸਾਲ 2019-20 ਦੀ ਪਹਿਲੀ ਤਿੰਨ ਤਿਮਾਹੀ ਦੀ ਜੀਡੀਪੀ:
ਵਿੱਤੀ ਸਾਲ 2019-20 ਦੀ ਪਹਿਲੀ ਯਾਨੀ ਅਪਰੈਲ-ਜੂਨ ਤਿਮਾਹੀ ‘ਚ ਦੇਸ਼ ਦੀ ਜੀਡੀਪੀ 5 ਪ੍ਰਤੀਸ਼ਤ ਸੀ। ਇਸ ਤੋਂ ਬਾਅਦ ਦੂਜੀ ਯਾਨੀ ਜੁਲਾਈ-ਸਤੰਬਰ ਤਿਮਾਹੀ ‘ਚ ਦੇਸ਼ ਦੀ ਜੀਡੀਪੀ 4.5 ਪ੍ਰਤੀਸ਼ਤ ਰਹੀ। ਉਧਰ ਤੀਜੀ ਯਾਨੀ ਅਕਤੂਬਰ-ਦਸੰਬਰ ਤਿਮਾਹੀ ਵਿਚ ਦੇਸ਼ ਦੀ ਜੀਡੀਪੀ ਦਰ 4.7 ਫੀਸਦ ‘ਤੇ ਆ ਗਈ। ਹਾਲਾਂਕਿ ਬਾਅਦ ਵਿੱਚ ਦੇਸ਼ ਦੀ ਜੀਡੀਪੀ ਦੇ ਅੰਕੜਿਆਂ ਵਿੱਚ ਸੋਧ ਕੀਤੀ ਗਈ ਅਤੇ ਪਹਿਲੀ ਤਿਮਾਹੀ ਵਿੱਚ ਜੀਡੀਪੀ ਦੇ ਅੰਕੜੇ 5.6 ਫੀਸਦ ਅਤੇ ਦੂਜੀ ਤਿਮਾਹੀ ਵਿੱਚ 5.1 ਫੀਸਦ ਦੱਸੇ ਗਏ।
ਜੀਡੀਪੀ ਦੇ ਅੰਕੜਿਆਂ ਲਈ ਏਜੰਸੀਆਂ ਦਾ ਅਨੁਮਾਨ:
ਕ੍ਰਿਸਿਲ ਨੇ ਵਿੱਤੀ ਸਾਲ 2019-20 ਵਿਚ ਦੇਸ਼ ਦੀ ਜੀਡੀਪੀ ਨੂੰ 4 ਪ੍ਰਤੀਸ਼ਤ ਅਤੇ ਮਾਰਚ ਦੀ ਤਿਮਾਹੀ ਵਿਚ 0.5 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਸੀ। ਐਸਬੀਆਈ ਰਿਸਰਚ ਨੇ ਮਾਰਚ ਤਿਮਾਹੀ ਵਿਚ ਜੀਡੀਪੀ ਦੇ 1.2 ਪ੍ਰਤੀਸ਼ਤ ਅਤੇ ਪਿਛਲੇ ਵਿੱਤੀ ਵਰ੍ਹੇ ‘ਚ 4.2% ਦੇ ਵਾਧੇ ਦਾ ਅਨੁਮਾਨ ਲਗਾਇਆ ਸੀ। ਜਦਕਿ ਆਈਸੀਆਈਸੀਆਈ ਨੇ ਮਾਰਚ ਦੀ ਤਿਮਾਹੀ ਵਿਚ 1.5 ਪ੍ਰਤੀਸ਼ਤ ਅਤੇ ਪਿਛਲੇ ਵਿੱਤੀ ਵਰ੍ਹੇ ਵਿਚ 4.2 ਪ੍ਰਤੀਸ਼ਤ ਦਾ ਅਨੁਮਾਨ ਲਗਾਇਆ। ਇੰਡੀਆ ਰੇਟਿੰਗਜ਼ ਅਤੇ ਕੇਅਰ ਰੇਟਿੰਗਜ਼ ਨੇ ਮਾਰਚ ਤਿਮਾਹੀ ਵਿਚ ਆਰਥਿਕ ਵਿਕਾਸ 3..6 ਫੀਸਦ ਅਤੇ ਪਿਛਲੇ ਵਿੱਤੀ ਵਰ੍ਹੇ ‘ਚ 7.7% ਰਹਿਣ ਦਾ ਅਨੁਮਾਨ ਲਾਇਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904