ਨਵੀਂ ਦਿੱਲੀ: ਦੇਸ਼ਾਂ ‘ਚ ਕਾਰੋਬਾਰ ਦੇ ਵਾਤਾਵਰਣ ਦੇ ਖੁੱਲ੍ਹਣ ਬਾਰੇ ਕੈਨੇਡਾ ਦੀ ਇੱਕ ਸੰਸਥਾ ਵੱਲੋਂ ਸਾਲਾਨਾ ਗਲੋਬਲ ਇਕਨੋਮੀ ਫ੍ਰੀਡਮ ਇੰਡੈਕਸ 2020 ਰਿਪੋਰਟ ਪੇਸ਼ ਕੀਤੀ ਗਈ ਹੈ। ਇਸ ਰਿਪੋਰਟ ‘ਚ ਭਾਰਤ 26 ਸਥਾਨ ਹੇਠ ਖਿਸਕ ਕੇ 105ਵੇਂ ਸਥਾਨ ‘ਤੇ ਆ ਗਿਆ ਹੈ। ਜਦਕਿ ਪਿਛਲੇ ਸਾਲ ਦੇਸ਼ 79ਵੇਂ ਨੰਬਰ ‘ਤੇ ਸੀ। ਦੱਸ ਦਈਏ ਕਿ ਇਸ ਰਿਪੋਰਟ ‘ਚ ਹਾਂਗ-ਕਾਂਗ ਤੇ ਸਿੰਗਾਪੁਰ ਪਹਿਲੇ ਤੇ ਦੂਜੇ ਸਥਾਨ ‘ਤੇ ਹਨ।

ਭਾਰਤ ਦੀ ਸਥਿਤੀ ਵਿਗੜੀ

ਰਿਪੋਰਟ ਮੁਤਾਬਕ, ਪਿਛਲੇ ਇੱਕ ਸਾਲ ਵਿੱਚ ਸਰਕਾਰ ਦੇ ਅਕਾਰ, ਨਿਆਂਇਕ ਪ੍ਰਣਾਲੀ ਤੇ ਜਾਇਦਾਦ ਦੇ ਅਧਿਕਾਰ, ਵਿਸ਼ਵਵਿਆਪੀ ਵਪਾਰ ਦੀ ਆਜ਼ਾਦੀ, ਵਿੱਤ, ਕਿਰਤ ਤੇ ਕਾਰੋਬਾਰ ਦੇ ਨਿਯਮ ਜਿਵੇਂ ਮਾਪਦੰਡਾਂ 'ਤੇ ਭਾਰਤ ਦੀ ਸਥਿਤੀ ਥੋੜ੍ਹੀ ਖਰਾਬ ਹੋਈ ਹੈ।

ਪਿਛਲੇ ਸਾਲ ਨਾਲੋਂ ਘੱਟ ਅੰਕ

ਦਸ-ਪੁਆਇੰਟ ਪੈਮਾਨੇ 'ਤੇ ਸਰਕਾਰ ਦੇ ਮਾਮਲੇ ਵਿੱਚ ਭਾਰਤ ਦੇ ਇੱਕ ਸਾਲ ਪਹਿਲਾਂ 8.22 ਦੇ ਮੁਕਾਬਲੇ 7.16 ਅੰਕ, ਕਾਨੂੰਨੀ ਪ੍ਰਣਾਲੀ ਦੇ ਮਾਮਲੇ ਵਿੱਚ 5.17 ਦੀ ਥਾਂ 5.06, ਅੰਤਰਰਾਸ਼ਟਰੀ ਵਪਾਰ ਦੀ ਆਜ਼ਾਦੀ ਦੇ ਮਾਮਲੇ ਵਿੱਚ 5.71 ਤੇ ਅੰਤਰਰਾਸ਼ਟਰੀ ਵਪਾਰ ਤੇ ਵਿੱਤ, ਕਿਰਤ ਤੇ ਕਾਰੋਬਾਰ ਦੀ ਆਜ਼ਾਦੀ ਦੇ ਨਿਯਮ ਦੇ ਮਾਮਲੇ ਵਿੱਚ, 6.63 ਦੀ ਬਜਾਏ 6.53 ਅੰਕ ਹਾਸਲ ਕੀਤੇ। ਇਸ ਵਿੱਚ ਸਕੋਰ ਦਸ ਦੇ ਨੇੜੇ ਹੁੰਦਾ ਹੈ, ਉਸੇ ਅਨੁਪਾਤ ਵਿੱਚ ਵਧੇਰੇ ਆਜ਼ਾਦੀ ਮੰਨਿਆ ਜਾਂਦਾ ਹੈ।

ਇਸ ਰਿਪੋਰਟ ਵਿਚ 162 ਦੇਸ਼ਾਂ ਤੇ ਉਨ੍ਹਾਂ ਦੇ ਅਧਿਕਾਰ ਖੇਤਰਾਂ ਵਿੱਚ ਆਰਥਿਕ ਆਜ਼ਾਦੀ ਦਾ ਮੁਲਾਂਕਣ ਕੀਤਾ ਗਿਆ। ਇਨ੍ਹਾਂ ਵਿੱਚ ਪਹਿਲੇ ਦਸ ਦੇਸ਼ਾਂ ਚੋਂ ਨਿਊਜ਼ੀਲੈਂਡ, ਸਵਿਟਜ਼ਰਲੈਂਡ, ਅਮਰੀਕਾ, ਆਸਟਰੇਲੀਆ, ਮਾਰੀਸ਼ਸ, ਜਾਰਜੀਆ, ਕੈਨੇਡਾ ਅਤੇ ਆਇਰਲੈਂਡ ਸ਼ਾਮਲ ਹਨ। ਜਪਾਨ ਇਸ ਸੂਚੀ ਵਿਚ 20ਵੇਂ, ਜਰਮਨੀ 21ਵੇਂ, ਇਟਲੀ 51ਵੇਂ, ਫਰਾਂਸ 58ਵੇਂ, ਰੂਸ 89ਵੇਂ ਅਤੇ ਬ੍ਰਾਜ਼ੀਲ 105 ਵੇਂ ਸਥਾਨ 'ਤੇ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904