Stock Market Opening On 11th November 2022: ਅਕਤੂਬਰ ਮਹੀਨੇ 'ਚ ਅਮਰੀਕਾ 'ਚ ਮਹਿੰਗਾਈ ਦਰ 'ਚ ਆਈ ਗਿਰਾਵਟ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਕਾਫੀ ਤੇਜ਼ੀ ਨਾਲ ਖੁੱਲ੍ਹਿਆ ਹੈ। ਮੁੰਬਈ ਸਟਾਕ ਐਕਸਚੇਂਜ ਦਾ ਸੂਚਕਾਂਕ ਸੈਂਸੈਕਸ 800 ਅੰਕਾਂ ਦੇ ਉਛਾਲ ਨਾਲ 61,414 ਅੰਕਾਂ 'ਤੇ ਖੁੱਲ੍ਹਿਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ 244 ਅੰਕਾਂ ਦੀ ਤੇਜ਼ੀ ਨਾਲ 18272 'ਤੇ ਕਾਰੋਬਾਰ ਸ਼ੁਰੂ ਕੀਤਾ। ਸੈਂਸੈਕਸ ਫਿਰ 61,000 ਅੰਕਾਂ ਦੇ ਪੱਧਰ ਨੂੰ ਪਾਰ ਕਰ ਗਿਆ ਹੈ।


ਸੈਕਟਰ ਦੀ ਹਾਲਤ


ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਉਛਾਲ ਕਾਰਨ ਬੈਂਕ ਨਿਫਟੀ ਪਹਿਲੀ ਵਾਰ 42000 ਨੂੰ ਪਾਰ ਕਰ ਗਿਆ ਹੈ। ਬਾਜ਼ਾਰ 'ਚ ਅੱਜ ਦੀ ਤੇਜ਼ੀ 'ਚ ਸਾਰੇ ਸੈਕਟਰਾਂ ਦੇ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਖਾਸ ਤੌਰ 'ਤੇ ਆਈਟੀ, ਐੱਫ.ਐੱਮ.ਸੀ.ਜੀ., ਊਰਜਾ, ਆਟੋ ਸੈਕਟਰ ਦੇ ਸ਼ੇਅਰਾਂ 'ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਮਿਡਕੈਪ ਅਤੇ ਸਮਾਲ ਕੈਪ ਸ਼ੇਅਰ ਵੀ ਤੇਜ਼ ਰਫਤਾਰ ਨਾਲ ਕਾਰੋਬਾਰ ਕਰ ਰਹੇ ਹਨ। ਨਿਫਟੀ ਦੇ 50 ਸ਼ੇਅਰਾਂ 'ਚੋਂ ਸਿਰਫ ਇਕ ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਿਹਾ ਹੈ ਜਦਕਿ 49 ਸ਼ੇਅਰ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 29 ਸ਼ੇਅਰਾਂ 'ਚ ਵਾਧੇ ਨਾਲ ਕਾਰੋਬਾਰ ਹੋ ਰਿਹਾ ਹੈ ਜਦਕਿ ਇਕ ਸ਼ੇਅਰ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।


ਤੇਜ਼ੀ ਦੇ ਸਟਾਕ


ਇੰਫੋਸਿਸ 4.05 ਫੀਸਦੀ, ਟੇਕ ਮਹਿੰਦਰਾ 3.86 ਫੀਸਦੀ, ਵਿਪਰੋ 3.75 ਫੀਸਦੀ, ਐਚਸੀਐਲ ਟੈਕ 3.59 ਫੀਸਦੀ, ਟੀਸੀਐਸ 3.52 ਫੀਸਦੀ ਟਾਟਾ ਸਟੀਲ 2.53 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।


ਬਾਜ਼ਾਰ ਕਿਉਂ ਚੜ੍ਹਿਆ


ਅਮਰੀਕਾ 'ਚ ਅਕਤੂਬਰ ਮਹੀਨੇ ਲਈ ਮਹਿੰਗਾਈ ਦਰ ਦੇ ਅੰਕੜਿਆਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮਹਿੰਗਾਈ ਦਰ ਸਤੰਬਰ 'ਚ 8.2 ਫੀਸਦੀ ਦੇ ਮੁਕਾਬਲੇ 7.7 ਫੀਸਦੀ 'ਤੇ ਰਹੀ। ਮਹਿੰਗਾਈ ਦਰ 'ਚ ਗਿਰਾਵਟ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ। ਨੈਸਡੈਕ 7.35 ਫੀਸਦੀ ਯਾਨੀ 760 ਅੰਕਾਂ ਦੀ ਛਾਲ ਨਾਲ 11,114 ਅੰਕਾਂ 'ਤੇ ਬੰਦ ਹੋਇਆ। ਡਾਓ ਜੋਂਸ 1200 ਅੰਕ ਵਧਿਆ। ਬਜ਼ਾਰ ਰਾਹਤ ਦਾ ਸਾਹ ਲੈ ਰਿਹਾ ਹੈ ਕਿ ਫੈਡਰਲ ਰਿਜ਼ਰਵ ਵਿਆਜ ਦਰਾਂ ਦੇ ਵਾਧੇ 'ਤੇ ਬ੍ਰੇਕ ਲਗਾ ਸਕਦਾ ਹੈ।