Go First Crisis: ਅਜਿਹਾ ਲਗਦਾ ਹੈ ਕਿ GoFirst ਦੀ ਉਡਾਣ ਦੀਆਂ ਮੁਸ਼ਕਲਾਂ ਜਲਦੀ ਖਤਮ ਹੋਣ ਵਾਲੀਆਂ ਨਹੀਂ ਹਨ। ਇੱਕ ਵਾਰ ਫਿਰ GoFirst ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੀਆਂ ਉਡਾਣਾਂ ਹਾਲੇ ਰੱਦ ਹੀ ਰਹਿਣਗੀਆਂ। GoFirst ਨੇ ਆਪਣੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਏਅਰਲਾਈਨ ਦੀਆਂ ਉਡਾਣਾਂ 18 ਅਗਸਤ ਤੱਕ ਰੱਦ ਰਹਿਣਗੀਆਂ। ਇਸ ਦੇ ਲਈ ਕੰਪਨੀ ਨੇ ਪੁਰਾਣੇ ਕਾਰਨਾਂ ਨੂੰ ਹੀ ਜ਼ਿੰਮੇਵਾਰ ਦੱਸਿਆ ਹੈ।
ਟਵੀਟ ਕਰਕੇ ਦਿੱਤੀ ਇਹ ਜਾਣਕਾਰੀ
GoFirst ਨੇ ਟਵੀਟ ਕੀਤਾ ਕਿ ਆਪਰੇਸ਼ਨਲ ਕਾਰਨਾਂ ਕਰਕੇ GoFirst 18 ਜੁਲਾਈ ਤੱਕ ਉਡਾਣਾਂ ਰੱਦ ਕਰ ਦੇਵੇਗੀ। ਕੰਪਨੀ ਨੇ ਯਾਤਰੀਆਂ ਤੋਂ ਫਿਰ ਤੋਂ ਮੁਆਫੀ ਮੰਗੀ ਹੈ। ਏਅਰਲਾਈਨਸ ਨੇ ਟਵੀਟ ਵਿੱਚ ਇਹ ਵੀ ਕਿਹਾ ਕਿ ਕੰਪਨੀ ਨੇ ਤੁਰੰਤ ਹੱਲ ਕਰਨ ਅਤੇ ਸੰਚਾਲਨ ਸ਼ੁਰੂ ਕਰਨ ਲਈ ਅਰਜ਼ੀ ਦਾਇਰ ਕੀਤੀ ਹੈ। ਅਸੀਂ ਜਲਦੀ ਹੀ ਦੁਬਾਰਾ ਬੁਕਿੰਗ ਸ਼ੁਰੂ ਕਰਨ ਦੇ ਯੋਗ ਹੋਵਾਂਗੇ। ਅਸੀਂ ਤੁਹਾਡੇ ਧੀਰਜ ਲਈ ਤੁਹਾਡਾ ਧੰਨਵਾਦ ਕਰਦੇ ਹਾਂ।
ਇਹ ਵੀ ਪੜ੍ਹੋ: Monsoon Season : ਆਉਣ ਵਾਲੇ 4-5 ਦਿਨਾਂ ਵਿੱਚ ਉੱਤਰਾਖੰਡ ਅਤੇ ਉੱਤਰ ਪੂਰਬ ਵਿੱਚ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ
105 ਦਿਨਾਂ ਤੋਂ ਜਾਰੀ ਹੈ ਗੋ ਫਰਸਟ ਦੀ ਉਡਾਣ ਦੀਆਂ ਮੁਸ਼ਕਿਲਾਂ
ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਗੋ ਫਰਸਟ ਨੇ 3 ਮਈ 2023 ਤੋਂ ਆਪਣੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ, ਜੋ ਅਜੇ ਵੀ ਜਾਰੀ ਹੈ। ਹਾਲਾਂਕਿ, ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਏਵੀਏਸ਼ਨ ਸੈਕਟਰ ਦਾ ਰੈਗੂਲੇਟਰ ਡੀਜੀਸੀਏ ਨੇ GoFirst ਨੂੰ ਸ਼ਰਤਾਂ ਦੇ ਨਾਲ ਉਡਾਣ ਭਰਨ ਦੀ ਮਨਜ਼ੂਰੀ ਦੇ ਦਿੱਤੀ ਹੈ। 3 ਮਈ 2023 ਤੋਂ ਚੱਲ ਰਹੇ ਇਸ ਸੰਕਟ ਦਾ ਮਤਲਬ ਹੈ ਕਿ 105 ਦਿਨਾਂ ਬਾਅਦ ਵੀ ਇਹ ਪ੍ਰਾਈਵੇਟ ਏਅਰਲਾਈਨ ਆਪਣੀਆਂ ਉਡਾਣਾਂ ਦਾ ਸੰਚਾਲਨ ਪੂਰਾ ਨਹੀਂ ਕਰ ਪਾ ਰਹੀ ਹੈ।
DGCA ਨੇ ਦਿੱਤੀ ਏਅਰਲਾਈਨ ਨੂੰ ਮੰਜ਼ੂਰੀ
1 ਜੁਲਾਈ ਨੂੰ ਹਵਾਬਾਜ਼ੀ ਖੇਤਰ ਦੇ ਰੈਗੂਲੇਟਰ ਡੀਜੀਸੀਏ ਨੇ GoFirst ਨੂੰ ਸ਼ਰਤਾਂ ਦੇ ਨਾਲ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਸੀ। ਡੀਜੀਸੀਏ ਨੇ ਅੰਤਰਿਮ ਫੰਡਾਂ ਦੀ ਉਪਲਬਧਤਾ ਅਤੇ ਰੈਗੂਲੇਟਰ ਤੋਂ ਫਲਾਈਟ ਸ਼ਡਿਊਲ ਦੀ ਮਨਜ਼ੂਰੀ ਤੋਂ ਬਾਅਦ ਕੰਮ ਸ਼ੁਰੂ ਕਰਨ ਲਈ ਕਿਹਾ ਸੀ। ਇਸ ਤਹਿਤ ਡੀਜੀਸੀਏ ਨੇ ਗੋ ਫਰਸਟ ਨੂੰ 15 ਜਹਾਜ਼ਾਂ ਨਾਲ ਰੋਜ਼ਾਨਾ 115 ਉਡਾਣਾਂ ਚਲਾਉਣ ਦੀ ਇਜਾਜ਼ਤ ਦਿੱਤੀ ਸੀ।
ਇਹ ਵੀ ਪੜ੍ਹੋ: New DGP: ਹਰਿਆਣਾ ਦੇ ਨਵੇਂ ਡੀਜੀਪੀ ਹੋਣਗੇ ਸ਼ਤਰੂਜੀਤ ਸਿੰਘ ਕਪੂਰ, ਮੁੱਖ ਸਕੱਤਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ