Go First Suspend Flights: 3 ਅਤੇ 4 ਮਈ ਨੂੰ GoFirst ਏਅਰਲਾਈਨਜ਼ 'ਤੇ ਟਿਕਟਾਂ ਬੁੱਕ ਕਰਵਾਉਣ ਵਾਲੇ ਹਵਾਈ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। GoFirst ਨੇ 3 ਅਤੇ 4 ਮਈ ਨੂੰ ਉਡਾਣ ਭਰਨ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਤੇਲ ਕੰਪਨੀਆਂ ਦੇ ਬਕਾਏ ਦਾ ਭੁਗਤਾਨ ਨਾ ਕਰ ਸਕਣ ਕਾਰਨ ਏਅਰਲਾਈਨਜ਼ ਨੇ ਇਹ ਫੈਸਲਾ ਲਿਆ ਹੈ।


ਇਕੋਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਕ ਤੇਲ ਮਾਰਕੀਟਿੰਗ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ GoFirst ਕੈਸ਼ ਐਂਡ ਕੈਰੀ ਮੋਡ 'ਤੇ ਆਪਰੇਟ ਕਰ ਰਿਹਾ ਹੈ। ਯਾਨੀ ਏਅਰਲਾਈਨਜ਼ ਨੂੰ ਹਰ ਦਿਨ ਦੇ ਹਿਸਾਬ ਨਾਲ ਜਿੰਨੀਆਂ ਉਡਾਣਾਂ ਭਰਨੀਆਂ ਹਨ, ਉਨ੍ਹਾਂ ਮੁਤਾਬਕ ਏਅਰ ਫਿਊਲ ਦਾ ਭੁਗਤਾਨ ਕਰਨਾ ਪੈਂਦਾ ਹੈ। ਇਸ ਗੱਲ ‘ਤੇ ਏਅਰਲਾਈਨਸ ਸਹਿਮਤ ਹੈ ਕਿ ਜੇਕਰ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਵੈਂਡਰ ਕਾਰੋਬਾਰ ਬੰਦ ਕਰ ਸਕਦਾ ਹੈ।


ਇਹ ਵੀ ਪੜ੍ਹੋ: Punjab News: ਪੰਜਾਬ 'ਚ 29000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ, ਅਗਲੀ ਭਰਤੀ ਜਾਰੀ, ਸੀਐਮ ਮਾਨ ਨੇ ਸੌਂਪੇ ਨਿਯੁਕਤੀ ਪੱਤਰ