Go First Crisis: ਵਿੱਤੀ ਸੰਕਟ ਨਾਲ ਜੂਝ ਰਹੀ GoFirst ਦੀ ਫਲਾਈਟ ਸੇਵਾ ਹੁਣ 16 ਜੁਲਾਈ ਤੱਕ ਰੱਦ ਰਹੇਗੀ। ਏਅਰਲਾਈਨ ਨੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। GoFirst ਨੇ ਖਰਾਬ ਵਿੱਤੀ ਸਥਿਤੀ ਕਾਰਨ 3 ਮਈ 2023 ਤੋਂ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ। ਦੱਸਣਯੋਗ ਹੈ ਕਿ 2 ਮਹੀਨੇ 10 ਦਿਨਾਂ ਤੋਂ GoFirst ਦੀਆਂ ਉਡਾਣਾਂ ਰੱਦ ਹਨ।



GoFirst ਨੇ ਕੀਤਾ ਟਵੀਟ 



ਇੱਕ ਟਵੀਟ ਰਾਹੀਂ ਜਾਣਕਾਰੀ ਦਿੰਦੇ ਹੋਏ ਗੋ ਫਸਟ ਨੇ ਕਿਹਾ ਹੈ ਕਿ ' ਅਪਰੇਸ਼ਨਲ ਕਾਰਨਾਂ ਕਰ ਕੇ ਗੋ ਫਸਟ ਦੀਆਂ ਉਡਾਣਾਂ 16 ਜੁਲਾਈ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਅਸੀਂ ਗਾਹਕਾਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ ਅਤੇ ਗਾਹਕ ਵਧੇਰੇ ਵੇਰਵਿਆਂ ਲਈ http://shorturl.at/jlrEZ 'ਤੇ ਜਾ ਸਕਦੇ ਹਨ। ਕਿਸੇ ਵੀ ਪੁੱਛਗਿੱਛ ਜਾਂ ਅਹਿਮ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।






 


ਬੁਕਿੰਗ ਦਾ ਰਿਫੰਡ ਪਾਉਣ ਲਈ ਗਾਹਕਾਂ ਨੂੰ ਕੀ ਕਰਨਾ ਪਵੇਗਾ 



ਕੰਪਨੀ ਨੇ ਕਿਹਾ ਹੈ ਕਿ ਗਾਹਕਾਂ ਨੇ 'ਜੇ ਆਪਣੀ ਬੁਕਿੰਗ ਦਾ ਕਲੇਮ ਫਾਈਲ ਕਰਨਾ ਹੈ ਤਾਂ ਇਸ ਲਈ ਏਅਰਲਾਈਨ ਦੀ ਅਧਿਕਾਰਤ ਪਾਲਿਸੀ ਨੂੰ ਵੇਖਣਾ ਚਾਹੀਦਾ। ਏਅਰਲਾਈਨ ਨੇ ਇਹ ਵੀ ਕਿਹਾ ਹੈ ਕਿ ਅਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ ਕਿ ਫਲਾਈਟਾਂ ਦੇ ਕੈਂਸਲ ਹੋਣ ਨਾਲ ਯਾਤਰੀਆਂ ਦੇ ਯਾਤਰਾ ਪਲਾਨ ਖਰਾਬ ਹੋਏ ਹਨ, ਲਿਹਾਜ਼ਾ ਅਸੀਂ ਗਾਹਕਾਂ ਨੂੰ ਆਪਣੀ ਪੂਰੀ ਸਹੂਲਤ ਪ੍ਰਦਾਨ ਕਰਨ ਦਾ ਭਰੋਸਾ ਦਿੰਦੇ ਹਾਂ।'


 


ਕੰਪਨੀ ਨੇ ਦਿੱਤਾ ਕਸਟਮਰ ਕੇਅਰ ਨੰਬਰ ਤੇ ਮੇਲ ਆਈਡੀ


ਏਅਰਲਾਈਨ ਨੇ ਕਿਹਾ, ਗਾਹਕਾਂ ਨੂੰ ਕਿਸੇ ਵੀ ਸਹਾਇਤਾ ਲਈ ਕੰਪਨੀ ਦੇ ਇਸ ਕਸਟਮਰ ਕੇਅਰ ਨੰਬਰ 1800 2100 999 'ਤੇ ਕਾਲ ਕਰਨੀ ਹੋਵੇਗੀ ਜਾਂ feedback@flygofirst.com ਮੇਲ ਆਈਡੀ 'ਤੇ ਆਪਣੀ ਸ਼ਿਕਾਇਤ ਲਿਖ ਕੇ ਮੇਲ ਕਰ ਸਕਦੇ ਹੋ ਤਾਂ ਜੋ ਅਸੀਂ ਤੁਹਾਡੀ ਮਦਦ ਕਰ ਸਕੀਏ। ਏਅਰਲਾਈਨ ਨੇ ਇਹ ਵੀ ਕਿਹਾ ਕਿ 'ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਏਅਰਲਾਈਨ ਨੇ ਇੱਕ ਅਰਜ਼ੀ ਦਾਇਰ ਕੀਤੀ ਹੈ ਤਾਂ ਜੋ ਕੰਪਨੀ ਦੇ ਮੁੱਦਿਆਂ ਨੂੰ ਜਲਦੀ ਹੱਲ ਕੀਤਾ ਜਾ ਸਕੇ ਅਤੇ ਕੰਮ ਮੁੜ ਸ਼ੁਰੂ ਕੀਤਾ ਜਾ ਸਕੇ। ਅਸੀਂ ਜਲਦੀ ਹੀ ਉਡਾਣਾਂ ਦੀ ਬੁਕਿੰਗ ਮੁੜ ਸ਼ੁਰੂ ਕਰਨ ਲਈ ਤਿਆਰ ਹੋਵਾਂਗੇ। ਅਸੀਂ ਤੁਹਾਡੇ ਸਬਰ ਲਈ ਤੁਹਾਡਾ ਧੰਨਵਾਦ ਕਰਦੇ ਹਾਂ।