Gold and Silver Price: ਪਿਛਲੇ ਮਹੀਨੇ ਦੌਰਾਨ ਸੋਨੇ ਦੀ ਕੀਮਤ 'ਚ ਰਿਕਾਰਡ ਵਾਧਾ ਦੇਖਿਆ ਗਿਆ, ਜਿਸ ਕਾਰਨ ਸੋਨਾ ਆਪਣੇ ਹੁਣ ਤੱਕ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਇਸ ਤੋਂ ਬਾਅਦ ਸੋਨੇ 'ਚ ਨਿਵੇਸ਼ ਨੂੰ ਲੈ ਕੇ ਚਰਚਾ ਤੇਜ਼ ਹੋ ਗਈ, ਕਈ ਮਾਹਰਾਂ ਨੇ ਸੋਨੇ 'ਚ ਨਿਵੇਸ਼ ਨੂੰ ਲੈਕੇ ਟੀਚਾ ਵੀ ਦਿੱਤਾ ਪਰ ਚਾਂਦੀ ਨੂੰ ਲੈ ਕੇ ਜ਼ਿਆਦਾ ਚਰਚਾ ਨਹੀਂ ਹੋਈ। ਹਾਲਾਂਕਿ, ਹੁਣ ਚਾਂਦੀ ਇੱਕ ਨਵੀਂ ਉੱਚਾਈ (Silver All Time High) 'ਤੇ ਪਹੁੰਚ ਗਈ ਹੈ। 


ਬੁੱਧਵਾਰ ਨੂੰ MCX ਚਾਂਦੀ ਅਚਾਨਕ 599 ਰੁਪਏ ਮਹਿੰਗੀ ਹੋ ਗਈ ਅਤੇ 86000 ਰੁਪਏ ਨੂੰ ਪਾਰ ਕਰ ਗਈ। MCX 'ਤੇ ਚਾਂਦੀ ਦਾ ਦਿਨ ਦਾ ਉੱਚ ਪੱਧਰ 5 ਜੂਨ ਵਾਇਦਾ ਲਈ 86200 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਪਰ ਕਾਰੋਬਾਰ ਬੰਦ ਹੋਣ ਨਾਲ ਚਾਂਦੀ ਦੀ ਕੀਮਤ 85601 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਮੰਗਲਵਾਰ ਨੂੰ ਚਾਂਦੀ ਦੀ ਕੀਮਤ 85417 ਰੁਪਏ ਪ੍ਰਤੀ ਕਿਲੋਗ੍ਰਾਮ ਸੀ।


ਦੋ ਮਹੀਨਿਆਂ ਦੌਰਾਨ ਸੋਨੇ ਦੀ ਕੀਮਤ 'ਚ 6553 ਰੁਪਏ ਦਾ ਹੋਇਆ ਵਾਧਾ 


ਅੱਜ ਸੋਨੇ ਦੀ ਕੀਮਤ 72455 ਰੁਪਏ ਪ੍ਰਤੀ 10 ਗ੍ਰਾਮ ਰਹੀ, ਜਦੋਂ ਕਿ ਦਿਨ ਵੇਲੇ ਸੋਨੇ ਦਾ ਉੱਚ ਪੱਧਰ 72868 ਰੁਪਏ ਪ੍ਰਤੀ 10 ਗ੍ਰਾਮ ਰਿਹਾ ਸੀ। ਜਦੋਂ ਕਿ ਦਿਨ ਦਾ ਸਭ ਤੋਂ ਹੇਠਲਾ ਪੱਧਰ 72234 ਰੁਪਏ ਪ੍ਰਤੀ 10 ਗ੍ਰਾਮ ਸੀ। ਮੰਗਲਵਾਰ ਨੂੰ ਸੋਨੇ ਦੀ ਕੀਮਤ 72,297 ਰੁਪਏ ਪ੍ਰਤੀ 10 ਗ੍ਰਾਮ ਸੀ। 15 ਮਾਰਚ ਨੂੰ ਸੋਨੇ ਦੀ ਕੀਮਤ 65,902 ਰੁਪਏ ਸੀ। ਇਨ੍ਹਾਂ ਦੋ ਮਹੀਨਿਆਂ ਦੌਰਾਨ ਸੋਨੇ ਦੀ ਕੀਮਤ ਵਿੱਚ 6553 ਰੁਪਏ ਦਾ ਵਾਧਾ ਹੋਇਆ ਹੈ।


ਇਹ ਵੀ ਪੜ੍ਹੋ: EPF Transfer Process: ਆਪਣੇ PF ਦੇ ਪੈਸੇ ਨੂੰ ਕਿਵੇਂ ਕਰਨਾ ਹੈ ਟਰਾਂਸਫਰ, ਆਸਾਨ ਤਰੀਕੇ ਨਾਲ ਸਮਝੋ


ਦੋ ਮਹੀਨਿਆਂ ਦੌਰਾਨ ਚਾਂਦੀ 9 ਹਜ਼ਾਰ ਰੁਪਏ ਹੋਈ ਮਹਿੰਗੀ


ਉੱਥੇ ਹੀ ਚਾਂਦੀ ਸੋਨੇ ਦੇ ਮੁਕਾਬਲੇ ਮਹਿੰਗੀ ਹੋ ਗਈ ਹੈ। ਪਿਛਲੇ ਦੋ ਮਹੀਨਿਆਂ 'ਚ MCX 'ਤੇ ਚਾਂਦੀ ਦੀ ਕੀਮਤ 9 ਹਜ਼ਾਰ ਰੁਪਏ ਤੋਂ ਜ਼ਿਆਦਾ ਵਧ ਗਈ ਹੈ। 15 ਮਾਰਚ 2024 ਨੂੰ ਚਾਂਦੀ ਦਾ ਰੇਟ 77023 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ ਵਧ ਕੇ 86200 ਰੁਪਏ ਹੋ ਗਿਆ ਹੈ। ਅਜਿਹੇ 'ਚ ਇਨ੍ਹਾਂ ਦੋ ਮਹੀਨਿਆਂ ਦੌਰਾਨ ਚਾਂਦੀ ਦੀ ਕੀਮਤ 'ਚ 9177 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਭਾਵ ਚਾਂਦੀ ਨੇ ਸੋਨੇ ਦੇ ਮੁਕਾਬਲੇ ਜ਼ਿਆਦਾ ਰਿਟਰਨ ਦਿੱਤਾ ਹੈ।


ਰਿਚ ਡੈਡ ਪੂਅਰ ਡੈਡ ਦੇ ਲੇਖਕ Robert T. Kiyosaki ਨੇ ਕਈ ਵਾਰ ਸੋਨੇ ਅਤੇ ਚਾਂਦੀ ਵਿੱਚ ਨਿਵੇਸ਼ ਕਰਨ ਦੀ ਸਲਾਹ ਦਿੱਤੀ ਹੈ। Kiyosaki ਚਾਂਦੀ 'ਤੇ ਖਾਸ ਤੌਰ 'ਤੇ ਤੇਜ਼ੀ ਹੈ। ਪਿਛਲੇ ਸਾਲ ਕੀਤੀ ਇੱਕ ਪੋਸਟ ਵਿੱਚ ਮਸ਼ਹੂਰ ਲੇਖਕ ਨੇ ਲੋਕਾਂ ਨੂੰ ਚਾਂਦੀ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਤੁਸੀਂ ਗਰੀਬ ਤੋਂ ਅਮੀਰ ਬਣਨ ਦਾ ਸੁਪਨਾ ਦੇਖ ਰਹੇ ਹੋ, ਤਾਂ ਤੁਸੀਂ ਚਾਂਦੀ 'ਚ ਨਿਵੇਸ਼ ਕਰਕੇ ਇਸ ਮੌਕੇ ਦਾ ਫਾਇਦਾ ਉਠਾ ਸਕਦੇ ਹੋ।


ਇਹ ਵੀ ਪੜ੍ਹੋ: Petrol and Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਈਆਂ ਜਾਰੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ