Gold Price: ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜਾਅ ਜਾਰੀ ਹੈ। ਅੱਜ 18 ਜੂਨ ਨੂੰ ਵੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਵੀਰਵਾਰ ਨੂੰ ਚੰਡੀਗੜ੍ਹ ਵਿੱਚ 24 ਕੈਰੇਟ ਸੋਨੇ ਦਾ ਰੇਟ ₹151250 ਰਿਹਾ। ਇਸ ਤੋਂ ਇਲਾਵਾ 22 ਕੈਰੇਟ ਸੋਨੇ ਦਾ ਰੇਟ ₹138650 ਤੇ 18 ਕੈਰੇਟ ਸੋਨੇ ਦਾ ਰੇਟ ₹113470 ਰਿਹਾ। ਇਸ ਸਾਲ ਫਰਵਰੀ ਤੋਂ ਸੋਨੇ ਦਾ ਰੇਟ ₹26,000 ਰੁਪਏ ਦੇ ਕਰੀਬ ਡਿੱਗ ਗਿਆ ਹੈ।

Continues below advertisement

ਦੱਸ ਦਈਏ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਇਸ ਸਾਲ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਹਨ। 31 ਦਸੰਬਰ, 2025 ਨੂੰ ਸੋਨੇ ਦੀ ਕੀਮਤ ₹1.33 ਲੱਖ ਸੀ, ਤੇ 29 ਜਨਵਰੀ, 2026 ਨੂੰ ₹1.76 ਲੱਖ ਦੀ ਸਿਖਰ 'ਤੇ ਪਹੁੰਚ ਗਈ। ਉਦੋਂ ਤੋਂ ਹੁਣ ਤੱਕ ਸੋਨੇ ਦੀ ਕੀਮਤ ₹25,973 ਘੱਟ ਗਈ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ 31 ਦਸੰਬਰ, 2025 ਨੂੰ ₹2.30 ਲੱਖ ਸੀ ਤੇ 29 ਜਨਵਰੀ ਨੂੰ ₹3.86 ਲੱਖ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ। ਉਸ ਤੋਂ ਬਾਅਦ 139 ਦਿਨਾਂ ਵਿੱਚ ਚਾਂਦੀ ਦੀ ਕੀਮਤ ₹1.38 ਲੱਖ ਤੱਕ ਡਿੱਗ ਗਈ ਹੈ।

Continues below advertisement

ਉਧਰ, ਅਮਰੀਕਾ-ਅਧਾਰਤ ਬੈਂਕਿੰਗ ਤੇ ਵਿੱਤੀ ਸੇਵਾਵਾਂ ਸਮੂਹ ਵੇਲਜ਼ ਫਾਰਗੋ ਨੇ ਆਪਣੇ ਸੋਨੇ ਦੀ ਕੀਮਤ ਦੇ ਟੀਚੇ ਨੂੰ $6,100–$6,300 ਪ੍ਰਤੀ ਔਂਸ ਤੱਕ ਵਧਾ ਦਿੱਤਾ ਹੈ। ਇ ਸਦਾ ਮਤਲਬ ਹੈ ਕਿ ਕੀਮਤ ₹1.93 ਲੱਖ ਤੱਕ ਪਹੁੰਚ ਸਕਦੀ ਹੈ। ਇਸ ਦੌਰਾਨ ਉਦਯੋਗਿਕ ਮੰਗ ਤੇ ਸਪਲਾਈ ਦੀਆਂ ਸੀਮਾਵਾਂ ਕਾਰਨ, ਚਾਂਦੀ ਲੰਬੇ ਸਮੇਂ ਵਿੱਚ ਨਿਵੇਸ਼ਕਾਂ ਨੂੰ ਲਾਭ ਆਫਰ ਕਰ ਸਕਦੀ ਹੈ।

ਸਿਰਫ਼ ਪ੍ਰਮਾਣਿਤ ਸੋਨਾ ਖਰੀਦੋਹਮੇਸ਼ਾ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਹਾਲਮਾਰਕ ਵਾਲਾ ਪ੍ਰਮਾਣਿਤ ਸੋਨਾ ਖਰੀਦੋ। ਇਸ ਨਿਸ਼ਾਨ ਵਿੱਚ ਇੱਕ ਅਲਫਾਨਿਊਮੇਰਿਕ ਕੋਡ ਹੁੰਦਾ ਹੈ, ਜਿਵੇਂ AZ4524। ਹਾਲਮਾਰਕਿੰਗ ਸੋਨੇ ਦੀ ਸ਼ੁੱਧਤਾ (ਕੈਰੇਟੇਜ) ਨੂੰ ਦਰਸਾਉਂਦੀ ਹੈ। 

ਕੀਮਤ ਦੀ ਕਰਾਸ-ਚੈੱਕ ਕਰੋਕਈ ਸਰੋਤਾਂ (ਜਿਵੇਂ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ) ਦੀ ਵਰਤੋਂ ਕਰਕੇ ਖਰੀਦ ਵਾਲੇ ਦਿਨ ਸੋਨੇ ਦੇ ਸਹੀ ਭਾਰ ਤੇ ਇਸ ਦੀ ਕੀਮਤ ਦੀ ਪੁਸ਼ਟੀ ਕਰੋ। ਸੋਨੇ ਦੀਆਂ ਕੀਮਤਾਂ ਸ਼ੁੱਧਤਾ ਦੇ ਆਧਾਰ 'ਤੇ ਵੱਖ-ਵੱਖ ਹੁੰਦੀਆਂ ਹਨ ਜਿਵੇਂ 24-ਕੈਰੇਟ, 22-ਕੈਰੇਟ ਤੇ 18-ਕੈਰੇਟ।