Gold Price: ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਨਵਾਂ ਰਿਕਾਰਡ ਕਾਇਣ ਕਰ ਦਿੱਤਾ ਹੈ। ਦੋਵੇਂ ਕੀਮਤੀ ਧਾਤਾਂ ਅੱਜ ਯਾਨੀ 16 ਸਤੰਬਰ ਨੂੰ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ 24 ਕੈਰੇਟ ਸੋਨੇ ਦਾ ਰੇਟ ਪ੍ਰਤੀ 10 ਗ੍ਰਾਮ 1,029 ਰੁਪਏ ਵਧ ਕੇ 1,10,540 ਰੁਪਏ ਹੋ ਗਿਆ ਹੈ। ਕੱਲ੍ਹ ਇਹ 1,09,511 ਰੁਪਏ ਸੀ। ਇਸ ਦੇ ਨਾਲ ਹੀ ਚਾਂਦੀ ਵੀ 1,198 ਰੁਪਏ ਵਧ ਕੇ 1,28,989 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇੱਕ ਦਿਨ ਪਹਿਲਾਂ ਚਾਂਦੀ 1,27,791 ਰੁਪਏ ਸੀ।

Continues below advertisement

ਇਸ ਸਾਲ ਸੋਨਾ ₹34,378 ਤੇ ਚਾਂਦੀ ₹42,972 ਮਹਿੰਗੇ ਹੋਏ

ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 34,378 ਰੁਪਏ ਵਧੀ ਹੈ। 31 ਦਸੰਬਰ 2024 ਨੂੰ 24 ਕੈਰੇਟ ਸੋਨੇ ਦਾ ਦਾ ਰੇਟ ਪ੍ਰਤੀ 10 ਗ੍ਰਾਮ 76,162 ਰੁਪਏ ਸੀ, ਜੋ ਹੁਣ 1,10,540 ਰੁਪਏ ਹੋ ਗਿਆ ਹੈ। ਇਸ ਸਮੇਂ ਦੌਰਾਨ ਚਾਂਦੀ ਦੀ ਕੀਮਤ ਵਿੱਚ ਵੀ 42,972 ਰੁਪਏ ਦਾ ਵਾਧਾ ਹੋਇਆ ਹੈ। 31 ਦਸੰਬਰ, 2024 ਨੂੰ ਇੱਕ ਕਿਲੋ ਚਾਂਦੀ ਦੀ ਕੀਮਤ 86,017 ਰੁਪਏ ਸੀ, ਜੋ ਹੁਣ 1,28,989 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

Continues below advertisement

ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਦੇ 5 ਕਾਰਨ

ਵਿਸ਼ਵਵਿਆਪੀ ਅਨਿਸ਼ਚਿਤਤਾ: ਟਰੰਪ ਦੀ ਟੈਰਿਫ ਯੋਜਨਾ ਤੇ ਵਪਾਰ ਯੁੱਧ ਦੇ ਡਰ ਕਾਰਨ ਨਿਵੇਸ਼ਕ ਸੋਨੇ ਨੂੰ ਸੁਰੱਖਿਅਤ ਸਮਝ ਕੇ ਖਰੀਦ ਰਹੇ ਹਨ।

ਕੇਂਦਰੀ ਬੈਂਕਾਂ ਦੀ ਖਰੀਦਦਾਰੀ: ਚੀਨ ਤੇ ਰੂਸ ਵਰਗੇ ਦੇਸ਼ ਵੱਡੀ ਮਾਤਰਾ ਵਿੱਚ ਸੋਨਾ ਖਰੀਦ ਰਹੇ ਹਨ ਜਿਸ ਨਾਲ ਮੰਗ ਵਧੀ ਹੈ।

ਜੰਗ ਤੇ ਤਣਾਅ: ਰੂਸ-ਯੂਕਰੇਨ ਯੁੱਧ ਦੀ ਅਸਥਿਰਤਾ ਖਤਮ ਨਾ ਹੋਣ ਕਾਰਨ ਲੋਕ ਸੋਨੇ ਵਿੱਚ ਨਿਵੇਸ਼ ਵਧਾ ਰਹੇ ਹਨ।

ਮਹਿੰਗਾਈ ਤੇ ਘੱਟ ਵਿਆਜ ਦਰਾਂ: ਮਹਿੰਗਾਈ ਦੇ ਡਰ ਤੇ ਫੈਡਰਲ ਰਿਜ਼ਰਵ ਦੀ ਘੱਟ ਵਿਆਜ ਦਰਾਂ ਕਾਰਨ ਸੋਨਾ ਆਕਰਸ਼ਕ ਹੋ ਗਿਆ ਹੈ।

ਡਾਲਰ ਦੇ ਮੁਕਾਬਲੇ ਰੁਪਏ ਵਿੱਚ ਗਿਰਾਵਟ: ਡਾਲਰ ਦੇ ਮੁਕਾਬਲੇ ਰੁਪਏ ਵਿੱਚ ਗਿਰਾਵਟ ਕਾਰਨ ਵੀ ਸੋਨਾ ਮਹਿੰਗਾ ਹੋ ਰਿਹਾ ਹੈ।

ਸੋਨਾ ਖਰੀਦਦੇ ਸਮੇਂ ਧਿਆਨ ਰੱਖੋ

ਸਿਰਫ਼ ਪ੍ਰਮਾਣਿਤ ਸੋਨਾ ਹੀ ਖਰੀਦੋ: ਹਮੇਸ਼ਾ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੇ ਹਾਲਮਾਰਕ ਵਾਲਾ ਪ੍ਰਮਾਣਿਤ ਸੋਨਾ ਖਰੀਦੋ। ਨਵੇਂ ਨਿਯਮ ਤਹਿਤ 1 ਅਪ੍ਰੈਲ ਤੋਂ ਛੇ-ਅੰਕਾਂ ਵਾਲੇ ਅਲਫਾਨਿਊਮੇਰਿਕ ਹਾਲਮਾਰਕਿੰਗ ਤੋਂ ਬਿਨਾਂ ਸੋਨਾ ਨਹੀਂ ਵੇਚਿਆ ਜਾ ਸਕਦਾ। ਜਿਵੇਂ ਆਧਾਰ ਕਾਰਡ 'ਤੇ 12-ਅੰਕਾਂ ਵਾਲਾ ਕੋਡ ਹੁੰਦਾ ਹੈ, ਉਸੇ ਤਰ੍ਹਾਂ ਸੋਨੇ 'ਤੇ 6-ਅੰਕਾਂ ਵਾਲਾ ਹਾਲਮਾਰਕਿੰਗ ਕੋਡ ਹੁੰਦਾ ਹੈ। ਇਸ ਨੂੰ ਹਾਲਮਾਰਕ ਵਿਲੱਖਣ ਪਛਾਣ ਨੰਬਰ ਯਾਨੀ HUID ਕਿਹਾ ਜਾਂਦਾ ਹੈ। ਇਹ ਨੰਬਰ ਅਲਫਾਨਿਊਮੇਰਿਕ ਭਾਵ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਹੈ - AZ4524। ਹਾਲਮਾਰਕਿੰਗ ਰਾਹੀਂ ਇਹ ਪਤਾ ਲਾਉਣਾ ਸੰਭਵ ਹੋ ਗਿਆ ਹੈ ਕਿ ਇੱਕ ਸੋਨਾ ਕਿੰਨੇ ਕੈਰੇਟ ਦਾ ਹੈ।

ਕੀਮਤ ਕਰਾਸ ਚੈੱਕ ਕਰੋਖਰੀਦ ਦੇ ਦਿਨ ਸੋਨੇ ਦਾ ਸਹੀ ਭਾਰ ਤੇ ਇਸ ਦੀ ਕੀਮਤ ਨੂੰ ਕਰਾਸ ਚੈੱਕ ਕਰੋ (ਜਿਵੇਂ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ)। ਸੋਨੇ ਦੀ ਕੀਮਤ 24 ਕੈਰੇਟ, 22 ਕੈਰੇਟ ਤੇ 18 ਕੈਰੇਟ ਦੇ ਅਨੁਸਾਰ ਬਦਲਦੀ ਹੈ। 24 ਕੈਰੇਟ ਸੋਨਾ ਸਭ ਤੋਂ ਸ਼ੁੱਧ ਸੋਨਾ ਮੰਨਿਆ ਜਾਂਦਾ ਹੈ, ਪਰ ਇਸ ਤੋਂ ਗਹਿਣੇ ਨਹੀਂ ਬਣਾਏ ਜਾਂਦੇ ਕਿਉਂਕਿ ਇਹ ਬਹੁਤ ਨਰਮ ਹੁੰਦਾ ਹੈ। ਆਮ ਤੌਰ 'ਤੇ ਗਹਿਣਿਆਂ ਲਈ 22 ਕੈਰੇਟ ਜਾਂ ਘੱਟ ਕੈਰੇਟ ਸੋਨਾ ਵਰਤਿਆ ਜਾਂਦਾ ਹੈ।