ਨਵੀਂ ਦਿੱਲੀ: ਇਸ ਮਹੀਨੇ ਦੇ ਆਖਰੀ ਦਿਨ (31 ਮਾਰਚ 2021) ਨੂੰ ਕੌਮਾਂਤਰੀ ਬਾਜ਼ਾਰ 'ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਬਾਂਡ ਯੀਲਡ ਦੀਆਂ ਦਰਾਂ 'ਚ ਵਾਧੇ ਅਤੇ ਆਰਥਿਕ ਰਿਕਵਰੀ ਦੀ ਗਤੀ ਨੇ ਨਿਵੇਸ਼ਕਾਂ ਦਾ ਸੋਨੇ ਪ੍ਰਤੀ ਰੁਝਾਨ ਘਟਾ ਦਿੱਤਾ ਹੈ। ਮੰਗਲਵਾਰ ਨੂੰ ਯੂਐਸ ਬਾਂਡ ਦੀਆਂ ਦਰਾਂ 1.77 ਫ਼ੀਸਦੀ ਵਧੀਆਂ। ਇਸ ਕਾਰਨ ਨਿਵੇਸ਼ਕਾਂ ਨੇ ਸੋਨੇ ਪ੍ਰਤੀ ਰੁਝਾਨ ਨੂੰ ਘੱਟ ਕਰ ਦਿੱਤਾ ਹੈ।


ਇਸ ਕਾਰਨ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ ਅਤੇ ਇਸ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਪਿਆ। ਐਮਸੀਐਕਸ 'ਚ ਸੋਨਾ 0.31 ਫ਼ੀਸਦੀ ਦੀ ਗਿਰਾਵਟ ਨਾਲ 44,284 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਫਿਊਚਰ 0.75% ਦੀ ਗਿਰਾਵਟ ਨਾਲ 62,650 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।


ਦਿੱਲੀ ਦੇ ਸਰਾਫ਼ਾ ਬਾਜ਼ਾਰ 'ਚ ਵੀ ਸੋਨ ਕਮਜ਼ੋਰ ਹੋਇਆ


ਮੰਗਲਵਾਰ ਨੂੰ ਸੋਨੇ ਦੀ ਕੀਮਤ 138 ਰੁਪਏ ਦੀ ਗਿਰਾਵਟ ਦੇ ਨਾਲ 44,113 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਈ, ਜਦਕਿ ਚਾਂਦੀ 320 ਰੁਪਏ ਦੀ ਗਿਰਾਵਟ ਨਾਲ 63,212 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚੀ। ਇਸ ਦੇ ਨਾਲ ਹੀ ਅਹਿਮਦਾਬਾਦ ਸਰਾਫ਼ਾ ਬਾਜ਼ਾਰ 'ਚ ਗੋਲਡ ਸਪਾਟ 44,331 ਰੁਪਏ 'ਤੇ ਪਹੁੰਚ ਗਿਆ। ਗੋਲਡ ਫਿਊਚਰ 43,870 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਜਿੱਥੋਂ ਤਕ ਐਮਸੀਐਕਸ ਦੀ ਦਰ ਦਾ ਸਬੰਧ ਹੈ, ਸੋਨੇ ਨੂੰ 44,020 'ਤੇ ਸਪੋਰਟ ਮਿਲ ਰਿਹਾ ਹੈ ਤੇ 44,700 'ਤੇ ਰੈਜਿਸਟੈਂਸ ਵੇਖਿਆ ਜਾ ਰਿਹਾ ਹੈ।


ਬਾਂਡ ਯੀਲਡ 'ਚ ਵਾਧਾ ਤੇ ਅਮਰੀਕੀ ਅਰਥਚਾਰੇ ਦੀ ਬਿਹਤਰ ਹਾਲਤ 'ਚ ਸੋਨਾ ਕਮਜ਼ੋਰ


ਬਾਂਡ ਯੀਲਡ 'ਚ ਵਾਧਾ ਅਤੇ ਅਮਰੀਕੀ ਅਰਥਚਾਰੇ 'ਚ ਸੁਧਾਰ ਦੀਆਂ ਉਮੀਦਾਂ ਨੇ ਸੋਨੇ ਦੀ ਵਿਕਰੀ ਤੇਜ਼ ਕਰ ਦਿੱਤੀ ਹੈ। ਇਸ ਲਈ ਇਸ ਦੀ ਕੀਮਤ ਵੱਧ ਸਕਦੀ ਹੈ। ਕੌਮਾਂਤਰੀ ਬਾਜ਼ਾਰ 'ਚ ਸਪਾਟ ਸੋਨਾ 0.1 ਫ਼ੀਸਦੀ ਦੀ ਗਿਰਾਵਟ ਨਾਲ ਇਹ 1683.56 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਯੂਐਸ ਗੋਲਡ ਫਿਊਚਰ 1685.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਉੱਥੇ ਹੀ ਦੁਨੀਆਂ ਦੇ ਸੱਭ ਤੋਂ ਵੱਡੇ ਗੋਲਡ ਈਟੀਐਫ ਐਸਪੀਡੀਆਰ ਗੋਲਡ ਟਰੱਸਟ ਦੀ ਹੋਲਡਿੰਗ 0.1% ਦੀ ਗਿਰਾਵਟ ਨਾਲ 1037.50 ਟਨ 'ਤੇ ਆ ਗਈ।


ਇਹ ਵੀ ਪੜ੍ਹੋ: IPL 2021 Captains List: ਆਈਪੀਐਲ 2021 ਲਈ ਅੱਠ ਟੀਮਾਂ ਦੇ ਕਪਤਾਨਾਂ ਦਾ ਐਲਾਨ, ਜਾਣੋ ਕਿਸ ਟੀਮ ਦੀ ਕਮਾਨ ਕਿਸ ਖਿਡਾਰੀ ਦੇ ਹੱਥਾਂ 'ਚ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904