ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਜ਼ਾਰ 'ਚ ਵੀਰਵਾਰ ਨੂੰ ਸੋਨੇ ਤੇ ਚਾਂਦੀ ਦੀ ਕੀਮਤ 'ਚ ਗਿਰਾਵਟ ਨਾਲ ਇਸ ਦੇ ਭਾਅ ਭਾਰਤੀ ਬਾਜ਼ਾਰ 'ਚ ਵੀ ਡਿੱਗ ਗਏ। ਅਮਰੀਕੀ ਡਾਲਰ ਦੀ ਮਜ਼ਬੂਤੀ ਕਾਰਨ ਇਨ੍ਹਾਂ ਦੀਆਂ ਕੀਮਤਾਂ ਵੀ ਹੇਠਾਂ ਆ ਗਈਆਂ। ਵੀਰਵਾਰ ਨੂੰ ਐਮਸੀਐਕਸ ਵਿੱਚ ਸੋਨਾ 0.34% ਯਾਨੀ 170 ਰੁਪਏ ਪ੍ਰਤੀ ਦਸ ਗ੍ਰਾਮ ਦੀ ਗਿਰਾਵਟ ਨਾਲ ਬੰਦ ਹੋਇਆ, ਜਦਕਿ ਸਿਲਵਰ ਫਿਊਚਰ 2.92 ਪ੍ਰਤੀਸ਼ਤ ਭਾਵ 1,709 ਰੁਪਏ ਦੀ ਗਿਰਾਵਟ ਨਾਲ 56,779 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ। ਵੀਰਵਾਰ ਨੂੰ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ 'ਚ ਸਪਾਟ ਗੋਲਡ 50,251 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ, ਜਦਕਿ ਗੋਲਡ ਫਿਊਚਰ ਦੀ ਕੀਮਤ 49,370 ਰੁਪਏ ਪ੍ਰਤੀ ਦਸ ਗ੍ਰਾਮ ਰਹੀ।


ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ ਡਿੱਗਿਆ:

ਦਰਅਸਲ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਡਾਲਰ ਇੰਡੈਕਸ ਹੋਰ ਮੁਦਰਾ ਸੂਚਕਾਂਕ ਨਾਲੋਂ ਮਜ਼ਬੂਤ ਸੀ। ਇਸ ਕਾਰਨ ਸੋਨੇ ਦੀ ਕੀਮਤ ਵਿੱਚ ਗਿਰਾਵਟ ਆਈ। ਇਸ ਦੌਰਾਨ ਬੁੱਧਵਾਰ ਨੂੰ ਦਿੱਲੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 614 ਰੁਪਏ ਪ੍ਰਤੀ ਦਸ ਗ੍ਰਾਮ ਘਟ ਕੇ 50,750 ਰੁਪਏ ਰਹੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 1898 ਰੁਪਏ ਦੀ ਗਿਰਾਵਟ ਦੇ ਨਾਲ 59,720 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।

ਗਲੋਬਲ ਬਾਜ਼ਾਰ ਵਿਚ ਡਾਲਰ ਦੀ ਮਜ਼ਬੂਤੀ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਈ। ਨਿਵੇਸ਼ਕ ਅਮਰੀਕਾ ਵਿਚ ਬੇਰੁਜ਼ਗਾਰੀ ਭੱਤੇ ਦੇ ਦਾਅਵਿਆਂ ਨਾਲ ਜੁੜੇ ਅੰਕੜਿਆਂ ਦੀ ਉਡੀਕ ਕਰ ਰਹੇ ਹਨ। ਇਹ ਅਮਰੀਕੀ ਆਰਥਿਕਤਾ ਵਿੱਚ ਸੁਧਾਰ ਦਾ ਅੰਦਾਜ਼ਾ ਦੇਵੇਗਾ।

ਗਲੋਬਲ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 0.3 ਪ੍ਰਤੀਸ਼ਤ ਡਿੱਗ ਕੇ 1,858.08 ਡਾਲਰ ਪ੍ਰਤੀ ਔਂਸ 'ਤੇ ਆ ਗਈਆਂ। ਇਹ 22 ਜੁਲਾਈ ਨੂੰ 1853.32 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਸੀ। ਉਧਰ, ਗੋਲਡ ਫਿਊਚਰ 0.3% ਡਿੱਗ ਗਿਆ ਤੇ ਇਹ 2862.30 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

ਪਰਸਨਲ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904